ਆ ਗਿਆ ਹੈ ਸਕੋਡਾ ਦੀ ਕਾਰ ਖਰੀਦਣ ਦਾ ਸਭ ਤੋਂ ਚੰਗਾ ਸਮਾਂ, ਮਿਲ ਰਹੇ ਹਨ ਆਕਰਸ਼ਕ ਆਫਰ
Thursday, Dec 15, 2022 - 04:54 PM (IST)
ਆਟੋ ਡੈਸਕ– ਭਾਰਤ ’ਚ ਆਟੋਮੋਬਾਇਲ ਦੀ ਵਿਕਰੀ ਲਈ ਦਸੰਬਰ ਦਾ ਮਹੀਨਾ ਬੇਹੱਦ ਅਹਿਮ ਹੁੰਦਾ ਜਾ ਰਿਹਾ ਹੈ। ਜ਼ਿਆਦਾਤਰ ਲੋਕ ਬ੍ਰਾਂਡਸ ਵਲੋਂ ਐਲਾਨ ਕੀਤੇ ਜਾਣ ਵਾਲੇ ਆਫਰਸ ਦੀ ਉਡੀਕ ਕਰਦੇ ਹਨ ਤਾਂ ਕਿ ਕਾਰ ਖਰੀਦਣ ਦੇ ਆਪਣੇ ਫੈਸਲੇ ਨੂੰ ਤੈਅ ਕਰ ਸਕਣ ਕਿ ਇਕ ਨਵੀਂ ਸਕੋਡਾ ਕਾਰ ਖਰੀਦਣ ਦਾ ਇਹ ਸੰਭਵ ਹੀ ਸਭ ਤੋਂ ਚੰਗਾ ਸਮਾਂ ਹੈ। ਸਕੋਡਾ ਆਟੋ ਇੰਡੀਆ ਕੁਸ਼ਾਕ ਅਤੇ ਸਲਾਵੀਆ ਦੋਵੇਂ ਕਾਰਾਂ ਲਈ ਪਹਿਲਾਂ ਹੀ ਖਰੀਦ, ਮੈਂਟੇਨੈਂਸ ਅਤੇ ਬੋਨਸ ਆਫਰਸ ਅਤੇ ਪੈਕੇਜੇਜ਼ ਲੈ ਕੇ ਆਈ ਹੈ। ਕੰਪਨੀ ਗਾਹਕਾਂ ’ਤੇ ਸਭ ਤੋਂ ਵੱਧ ਧਿਆਨ ਦੇਣ ਅਤੇ ਉਨ੍ਹਾਂ ਦੀ ਸੰਤੁਸ਼ਟੀ ਨੂੰ ਤਰਜੀਹ ਦਿੰਦੀ ਹੈ। ਸਕੋਡਾ ਉਦਯੋਗ ’ਚ ਸਟੈਂਡਰਡ 3 ਸਾਲਾਂ ’ਤੇ 4 ਸਾਲ/100000 ਕਿਲੋਮੀਟਰ ਦੀ ਵਾਰੰਟੀ ਦੇ ਕੇ ਪਹਿਲਾਂ ਤੋਂ ਉਦਯੋਗ ’ਚ ਅੱਗੇ ਹੈ। ਇਸ ਵਾਰੰਟੀ ਤੋਂ ਇਲਾਵਾ ਕੁਸ਼ਾਕ ਅਤੇ ਸਲਾਵੀਆ, ਦੋਹਾਂ ਲਈ ਇਕ ਸਟੈਂਡਰਡ 4 ਸਾਲ ਦਾ ‘ਪੀਸ ਆਫ ਮਾਈਂਡ ਪੈਕੇਜ’ ਅਤੇ ਕੰਪਲੀਮੈਂਟਰੀ ਸਟੈਂਡਰਡ ਮੈਂਟੇਨੈਂਸ ਪੈਕੇਜ’ ਵੀ ਹੈ।
ਇੰਨਾ ਹੀ ਨਹੀਂ ਹੁਣ ਸਭ ਤੋਂ ਵੱਧ ਵਿਕ ਰਹੀ ਸਕੋਡਾ ਅਤੇ ਭਾਰਤ ਦੀ ਸਭ ਤੋਂ ਸੁਰੱਖਿਅਤ ਕਾਰ ਕੁਸ਼ਾਕ ਐੱਸ. ਯੂ. ਵੀ. ਲਈ ਕੁੱਝ ਬੇਜੋੜ ਡੀਲਸ ਹਨ। ਇਨ੍ਹਾਂ ’ਚ ਵਿੱਤੀ ਫਾਇਦੇ, ਲਾਇਲਟੀ ਬੋਨਸ ਅਤੇ ਐਕਸਚੇਂਜ ਇੰਸੈਂਟਿਵਸ ਸ਼ਾਮਲ ਹਨ। ਸਲਾਵੀਆ, ਜਿਸ ਨੇ ਆਪਣੀ ਪੇਸ਼ਕਸ਼ ਤੋਂ ਬਾਅਦ ਸੇਡਾਨ ਸੈਗਮੈਂਟ ’ਚ ਨਹੀਂ ਜਾਨ ਪਾਈ ਹੈ ਅਤੇ ਜੋ 5-ਸਟਾਰ ਸੁਰੱਖਿਅਤ ਕੁਸ਼ਾਕ ਦੇ ਹੀ ਪਲੇਟਫਾਰਮ ’ਤੇ ਆਧਾਰਿਤ ਹੈ, ਵੀ ਸਮਾਨ ਫਾਇਦੇ, ਲਾਇਲਟੀ ਅਤੇ ਐਕਸਚੇਂਜ ਬੋਨਸ ਦੇ ਰਹੀ ਹੈ।
ਭਾਰਤ ’ਚ ਕੁਸ਼ਾਕ ਦੀ ਸਫਲਤਾ ਤੋਂ ਇਲਾਵਾ ਇਹ ਐੱਸ. ਯੂ. ਵੀ. ਹੁਣ ਲੈਫਟ-ਹੈਂਡ ਡਰਾਈਵ ਕਨਫਿਗੂਰੇਸ਼ਨ ’ਚ ਬਣਾਈ ਜਾ ਰਹੀ ਹੈ ਤਾਂ ਕਿ ਦੁਨੀਆ ਦੇ ਬਾਜ਼ਾਰਾਂ ’ਚ ਐਕਸਪੋਰਟ ਹੋ ਸਕੇ ਅਤੇ ਗਲਫ ਕੋਆਪ੍ਰੇਸ਼ਨ ਕੌਂਸਲ (ਜੀ. ਸੀ. ਸੀ.) ਦੇਸ਼ਾਂ ਲਈ ਸ਼ਿਪਮੈਂਟਸ ਸ਼ੁਰੂ ਵੀ ਹੋ ਚੁੱਕੇ ਹਨ। 2024 ਤੋਂ ਭਾਰਤ ’ਚ ਬਣੀਆਂ ਕੁਸ਼ਾਕ ਅਤੇ ਫਿਰ ਸਲਾਵੀਆ ਦਾ ਐਕਸਪੋਰਟ ਵੀਅਤਨਾਮ ’ਚ ਹੋਵੇਗਾ। ਇਸ ਤਰ੍ਹਾਂ ਭਾਰਤ ’ਚ ਸਕੋਡਾ ਦੀ ਵਿਕਰੀ ’ਚ ਅੱਗੇ ਚੱਲ ਰਹੀਆਂ ਜੋ ਕਾਰਾਂ ਹਨ, ਉਨ੍ਹਾਂ ਦਾ ਮਜ਼ਾ ਦੁਨੀਆ ਭਰ ਦੇ ਲੋਕ ਲੈ ਸਕਣਗੇ ਤਾਂ ਈਅਰ-ਐਂਡ ਆਫਰਸ ਪਹਿਲਾਂ ਤੋਂ ਹੀ ਮੁਹੱਈਆ ਹੋਣ ਦੇ ਨਾਲ, ਇਹ ਸਕੋਡਾ ਦੀਆਂ ਕਾਰਾਂ ਖਰੀਦਣ ਦਾ ਸਭ ਤੋਂ ਵਧੀਆ ਸਮਾਂ ਹੈ।