ਇਸ ਬੈਂਕ ਦੇ ਗਾਹਕ 31 ਅਕਤੂਬਰ ਤੱਕ ਨਹੀਂ ਕਢਵਾ ਸਕਣਗੇ ਖਾਤੇ ਵਿਚੋਂ ਪੈਸੇ, RBI ਨੇ ਵਧਾਈ ਪਾਬੰਦੀ

Thursday, Apr 30, 2020 - 10:41 AM (IST)

ਇਸ ਬੈਂਕ ਦੇ ਗਾਹਕ 31 ਅਕਤੂਬਰ ਤੱਕ ਨਹੀਂ ਕਢਵਾ ਸਕਣਗੇ ਖਾਤੇ ਵਿਚੋਂ ਪੈਸੇ, RBI ਨੇ ਵਧਾਈ ਪਾਬੰਦੀ

ਮੁੰਬਈ - ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਨੇ ਬੁੱਧਵਾਰ ਨੂੰ ਸਹਿਕਾਰੀ ਬੈਂਕ 'ਦਿ ਨੀਡਜ਼ ਆਫ਼ ਲਾਈਫ ਕੋਆਪਰੇਟਿਵ ਬੈਂਕ ਲਿਮਟਿਡ' 'ਤੇ ਲਾਗੂ ਪਾਬੰਦੀਆਂ ਨੂੰ ਹੋਰ ਛੇ ਮਹੀਨਿਆਂ ਲਈ ਵਧਾ ਦਿੱਤਾ ਹੈ। ਬੈਂਕ 'ਤੇ ਇਹ ਪਾਬੰਦੀਆਂ ਹੁਣ 31 ਅਕਤੂਬਰ ਤੱਕ ਲਾਗੂ ਰਹਿਣਗੀਆਂ। ਅਕਤੂਬਰ 2018 ਵਿਚ ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਨੇ ਇਸ ਬੈਂਕ ਉੱਤੇ ਛੇ ਮਹੀਨਿਆਂ ਲਈ ਪਾਬੰਦੀਆਂ ਲਗਾਈਆਂ ਸਨ। ਬੈਂਕ ਨੂੰ ਕੋਈ ਨਵਾਂ ਕਰਜ਼ਾ ਦੇਣ ਅਤੇ ਪੁਰਾਣੇ ਕਰਜ਼ੇ ਦੇ ਨਵੀਨੀਕਰਨ ਕਰਨ 'ਤੇ ਪਾਬੰਦੀ ਸੀ। ਇਸ ਤੋਂ ਬਾਅਦ ਇਸ ਦੀਆਂ ਪਾਬੰਦੀਆਂ ਦੋ ਵਾਰ ਪਹਿਲਾਂ ਵੀ ਵਧਾਇਆ ਗਇਆਂ ਹੈ। ਬੈਂਕ ਨੂੰ ਇਸ ਦੀ ਵਿੱਤੀ ਸਥਿਤੀ ਵਿੱਚ ਸੁਧਾਰ ਦੇ ਨਾਲ ਪਾਬੰਦੀਆਂ ਅਧੀਨ ਬੈਂਕਿੰਗ ਕਾਰੋਬਾਰ ਕਰਨ ਦੀ ਆਗਿਆ ਦਿੱਤੀ ਗਈ ਹੈ। ਰਿਜ਼ਰਵ ਬੈਂਕ ਨੇ ਬੈਂਕ ਤੋਂ ਫੰਡ ਕਢਵਾਉਣ 'ਤੇ ਵੀ ਪਾਬੰਦੀ ਲਗਾਈ ਹੈ। ਇਹ ਪਾਬੰਦੀਆਂ ਬੁੱਧਵਾਰ ਨੂੰ ਖਤਮ ਹੋਣ ਵਾਲੀਆਂ ਸਨ।

ਕੇਂਦਰੀ ਬੈਂਕ ਨੇ ਆਪਣੇ ਆਦੇਸ਼ ਵਿਚ ਕਿਹਾ ਹੈ ਕਿ ਉਸ ਵਲੋਂ 26 ਅਕਤੂਬਰ 2018 ਨੂੰ ਜਾਰੀ ਕੀਤੀਆਂ ਹਦਾਇਤਾਂ ਬੈਂਕ 'ਤੇ ਹੋਰ ਛੇ ਮਹੀਨਿਆਂ (30 ਅਪ੍ਰੈਲ 2020 ਤੋਂ 31 ਅਕਤੂਬਰ 2020) ਲਈ ਲਾਗੂ ਰਹਿਣਗੀਆਂ। ਇਕ ਹੋਰ ਬਿਆਨ ਵਿਚ ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਮਡਗਾਂਵ ਅਰਬਨ ਕੋਆਪਰੇਟਿਵ ਬੈਂਕ ਲਿਮਟਿਡ, ਮਾਰਗਾਂਵ, ਗੋਆ 'ਤੇ ਲਾਗੂ ਪਾਬੰਦੀਆਂ ਨੂੰ ਵੀ 3 ਮਹੀਨੇ ਵਧਾ ਕੇ 2 ਅਗਸਤ ਤੱਕ ਕਰ ਦਿੱਤਾ ਗਿਆ ਹੈ। ਬੈਂਕ 'ਤੇ ਲਗਾਈਆਂ ਗਈਆਂ ਪਾਬੰਦੀਆਂ 2 ਮਈ 2020 ਨੂੰ ਖਤਮ ਹੋਣੀਆਂ ਸਨ।

ਇਹ ਵੀ ਪੜ੍ਹੋ:ਡਾਬਰ ਸਮੇਤ ਕਈ ਵੱਡੀਆਂ ਕੰਪਨੀਆਂ ਸਿੱਧੇ ਘਰਾਂ 'ਚ ਪਹੁੰਚਾ ਰਹੀਆਂ ਹਨ ਸਮਾਨ

ਇਸ ਤੋਂ ਪਹਿਲਾਂ ਆਰਬੀਆਈ ਨੇ ਕੋਲਕਾਤਾ ਮਹਿਲਾ ਸਹਿਕਾਰੀ ਬੈਂਕ ਲਿਮਟਿਡ, ਕੋਲਕਾਤਾ 'ਤੇ ਨਕਦ ਕਢਵਾਉਣ ਅਤੇ ਹੋਰ ਪਾਬੰਦੀਆਂ ਨੂੰ ਛੇ ਮਹੀਨਿਆਂ ਲਈ ਵਧਾ ਦਿੱਤਾ ਹੈ। ਇਹ ਪਾਬੰਦੀ 10 ਜਨਵਰੀ 2020 ਤੋਂ 9 ਜੁਲਾਈ 2020 ਤੱਕ ਲਾਗੂ ਰਹਣਗੀਆਂ। ਪਿਛਲੇ ਸਾਲ ਜੁਲਾਈ ਵਿਚ, ਕੇਂਦਰੀ ਬੈਂਕ ਨੇ ਸਹਿਕਾਰੀ ਬੈਂਕ ਨੂੰ ਕਰਜ਼ਾ ਦੇਣ ਜਾਂ ਨਵੀਨੀਕਰਨ ਕਰਨ, ਕਿਸੇ ਵੀ ਤਰ੍ਹਾਂ ਦਾ ਨਿਵੇਸ਼ ਕਰਨ, ਕਿਸੇ ਵੀ ਬਿੱਲ ਨੂੰ ਵਧਾਉਣ, ਨਵੀਂ ਜਮ੍ਹਾ ਕਰਨ ਜਾਂ ਆਰਬੀਆਈ ਦੀ ਲਿਖਤੀ ਆਗਿਆ ਤੋਂ ਬਿਨਾਂ ਕੋਈ ਭੁਗਤਾਨ ਕਰਨ 'ਤੇ ਪਾਬੰਦੀ ਲਗਾ ਦਿੱਤੀ ਸੀ। ਆਰਬੀਆਈ ਨੇ ਜਮ੍ਹਾਂਕਰਤਾਵਾਂ ਨੂੰ ਸਿਰਫ 1000 ਰੁਪਏ ਤੱਕ ਕਢਵਾਉਣ ਦੀ ਆਗਿਆ ਦਿੱਤੀ ਸੀ।

ਜ਼ਿਕਰਯੋਗ ਹੈ ਕਿ ਰਿਜ਼ਰਵ ਬੈਂਕ ਨੇ ਪਿਛਲੇ ਮਹੀਨੇ ਯੈਸ ਬੈਂਕ 'ਤੇ ਪਾਬੰਦੀ ਲਗਾਈ ਸੀ। ਇਸ ਵਿਚ ਗਾਹਕਾਂ ਨੂੰ 3 ਅਪਰੈਲ ਤੱਕ ਖਾਤਿਆਂ ਵਿੱਚੋਂ 50,000 ਰੁਪਏ ਤੱਕ ਕਢਵਾਉਣ ਦੀ ਹੱਦ ਸ਼ਾਮਲ ਸੀ। ਇਸ ਦੇ ਨਾਲ ਹੀ ਆਰ.ਬੀ.ਆਈ. ਨੇ ਬੈਂਕ ਦੇ ਡਾਇਰੈਕਟਰ ਬੋਰਡ ਨੂੰ ਹਟਾ ਦਿੱਤਾ ਸੀ।

ਇਹ ਵੀ ਪੜ੍ਹੋ: 2 ਲੱਖ ਤੋਂ ਵੱਧ H-1B ਵੀਜ਼ਾ ਧਾਰਕਾਂ ਦੀ ਵਧੀ ਮੁਸ਼ਕਲ, ਜੂਨ ਤੱਕ ਖਤਮ ਹੋ ਜਾਵੇਗੀ ਮਿਆਦ


author

Harinder Kaur

Content Editor

Related News