ਯੂਰਪ ’ਤੇ ਭਾਰੀ ਪੈਣ ਲੱਗੀ ਰੂਸ ’ਤੇ ਲਾਈ ਪਾਬੰਦੀ, ਭਾਰਤ ਲਈ ਸਾਬਤ ਹੋ ਰਿਹਾ ਬਿਹਤਰੀਨ ਮੌਕਾ

Monday, Sep 12, 2022 - 11:46 AM (IST)

ਯੂਰਪ ’ਤੇ ਭਾਰੀ ਪੈਣ ਲੱਗੀ ਰੂਸ ’ਤੇ ਲਾਈ ਪਾਬੰਦੀ, ਭਾਰਤ ਲਈ ਸਾਬਤ ਹੋ ਰਿਹਾ ਬਿਹਤਰੀਨ ਮੌਕਾ

ਜਲੰਧਰ (ਜ. ਬ.) - ਰੂਸ ਵਲੋਂ ਯੂਕ੍ਰੇਨ ’ਤੇ ਕੀਤੇ ਹਮਲੇ ਤੋਂ ਬਾਅਦ ਅਮਰੀਕਾ ਅਤੇ ਯੂਰਪ ਵੱਲੋਂ ਰੂਸ ’ਤੇ ਲਾਈਆਂ ਆਰਥਿਕ ਪਾਬੰਦੀਆਂ ਦਾ ਉਲਟਾ ਅਸਰ ਹੋ ਗਿਆ ਹੈ। ਅਮਰੀਕਾ ਅਤੇ ਯੂਰਪ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਨਾਲ ਰੂਸ ਦੀ ਅਰਥਵਿਵਸਥਾ ’ਤੇ ਤਾਂ ਕੋਈ ਖਾਸ ਫਰਕ ਨਹੀਂ ਸਗੋਂ ਯੂਰਪ ’ਚ ਗੈਸ ਦੀਆਂ ਵਧਦੀਆਂ ਕੀਮਤਾਂ ਕਾਰਨ ਮਹਿੰਗਾਈ ਦਾ ਸੰਕਟ ਖੜ੍ਹਾ ਹੋ ਗਿਆ ਹੈ। ਯੂ. ਕੇ. ’ਚ ਮਹਿੰਗਾਈ 40 ਸਾਲ ਦੇ ਉੱਚ ਪੱਧਰ ’ਤੇ ਪਹੁੰਚ ਚੁੱਕੀ ਹੈ, ਜਦੋਂਕਿ ਇਸ ਦੇ ਨੇੜਲੇ ਭਵਿੱਖ ’ਚ 22 ਫੀਸਦੀ ਨੂੰ ਪਾਰ ਕਰਨ ਦਾ ਅਨੁਮਾਨ ਲਾਇਆ ਜਾ ਰਿਹਾ ਹੈ। ਇਸ ਟਕਰਾਅ ’ਚ ਭਾਰਤ ਵੱਲੋਂ ਅਪਣਾਈ ਸੰਤੁਲਿਤ ਨੀਤੀ ਨਾਲ ਨਾ ਸਿਰਫ ਭਾਰਤ ਦੇ ਐਕਸਪੋਰਟਰਸ ਨੂੰ ਫਾਇਦਾ ਹੋ ਰਿਹਾ ਹੈ ਸਗੋਂ ਦੇਸ਼ ਦੀ ਡਾਲਰ ’ਤੇ ਨਿਰਭਰਤਾ ਘੱਟ ਕਰਨ ’ਚ ਵੀ ਮਦਦ ਮਿਲੇਗੀ।

ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਦਾ ਇਕ ਹੋਰ ਵੱਡਾ ਨਿਵੇਸ਼, 1500 ਕਰੋੜ ਰੁਪਏ 'ਚ ਖ਼ਰੀਦੀ ਇਕ ਹੋਰ ਕੰਪਨੀ

ਰੂਸ ’ਤੇ ਪਾਬੰਦੀਆਂ ਨਾਲ ਭਾਰਤ ਨੂੰ ਦੋਹਰਾ ਫਾਇਦਾ

ਰੂਸ ਨੇ ਯੂਕ੍ਰੇਨ ’ਤੇ ਇਸ ਸਾਲ 24 ਫਰਵਰੀ ਨੂੰ ਹਮਲਾ ਕਰ ਦਿੱਤਾ ਸੀ ਅਤੇ ਉਸ ਤੋਂ ਬਾਅਦ ਹੀ ਅਮਰੀਕਾ ਅਤੇ ਯੂਰਪੀ ਦੇਸ਼ਾਂ ਨੇ ਉਸ ਦੀ ਅਰਥਵਿਵਸਥਾ ਨਸ਼ਟ ਕਰਨ ਲਈ ਆਰਥਿਕ ਪਾਬੰਦੀਆਂ ਲਾਈਆਂ। ਇਨ੍ਹਾਂ ਆਰਥਿਕ ਪਾਬੰਦੀਆਂ ਦੌਰਾਨ ਰੂਸ ਨੇ ਭਾਰਤ ਦੇ ਨਾਲ ਰੁਪਏ ’ਚ ਕਾਰੋਬਾਰ ਕਰਨ ਲਈ ਬਦਲ ਖੋਲ੍ਹੇ ਅਤੇ ਨਾਲ ਹੀ ਭਾਰਤ ਨੂੰ ਸਸਤੇ ਤੇਲ ਦੀ ਪੇਸ਼ਕਸ਼ ਵੀ ਕੀਤੀ।

ਇਸ ਮੌਕੇ ਦਾ ਭਾਰਤ ਨੇ ਫਾਇਦਾ ਉਠਾਇਆ। ਸਾਲ ਦੇ ਪਹਿਲੇ 3 ਮਹੀਨਿਆਂ ’ਚ ਭਾਰਤ ਨੇ ਰੂਸ ਤੋਂ 0.66 ਮਿਲੀਅਨ ਟਨ ਕੱਚੇ ਤੇਲ ਦੀ ਦਰਾਮਦ ਕੀਤੀ ਸੀ ਪਰ ਅਗਲੀ ਤਿਮਾਹੀ ’ਚ ਇਹ ਵਧ ਕੇ 8.42 ਮਿਲੀਅਨ ਟਨ ਪਹੁੰਚ ਗਈ।

ਭਾਰਤ ਨੇ ਇਹ ਸੌਦੇ 740 ਡਾਲਰ ਪ੍ਰਤੀ ਟਨ ਦੇ ਹਿਸਾਬ ਨਾਲ ਕੀਤੇ ਹਨ, ਜਦੋਂਕਿ ਪਹਿਲੀ ਤਿਮਾਹੀ ਦੇ ਸੌਦੇ 790 ਡਾਲਰ ਪ੍ਰਤੀ ਟਨ ਦੇ ਹਿਸਾਬ ਨਾਲ ਹੋਏ ਸਨ। ਇੰਨਾ ਹੀ ਨਹੀਂ ਯੂਰਪ ’ਚ ਰੂਸ ਦੇ ਸਾਮਾਨ ’ਤੇ ਪਾਬੰਦੀ ਲਾਏ ਜਾਣ ਦਾ ਫਾਇਦਾ ਵੀ ਭਾਰਤ ਨੂੰ ਮਿਲ ਰਿਹਾ ਹੈ।

ਭਾਰਤ ਨੇ ਯੂਰਪੀ ਦੇਸ਼ਾਂ ਨੂੰ ਅਪ੍ਰੈਲ ਤੋਂ ਜੁਲਾਈ ਦੇ ਪਹਿਲੇ 4 ਮਹੀਨਿਆਂ ’ਚ 25,391.90 ਮਿਲੀਅਨ ਡਾਲਰ ਦਾ ਐਕਸਪੋਰਟ ਕੀਤਾ ਹੈ ਜਦੋਂਕਿ ਪਿਛਲੇ ਵਿੱਤੀ ਸਾਲ ਦੌਰਾਨ ਇਹ ਐਕਸਪੋਰਟ 64,963.55 ਮਿਲੀਅਨ ਡਾਲਰ ਰਿਹਾ ਸੀ।

ਇਹ ਵੀ ਪੜ੍ਹੋ : ਲੇਬਰ ਕੋਡ : ਹਫ਼ਤੇ 'ਚ ਸਿਰਫ਼ 4 ਦਿਨ ਕੰਮ, ਓਵਰਟਾਈਮ ਅਤੇ PF 'ਚ ਵਾਧਾ ਜਾਣੋ ਕਦੋਂ ਹੋਣਗੇ

ਰੂਸ ਨੇ ਭਾਰਤ ਨਾਲ ਵਪਾਰ ਵਧਾਉਣ ਲਈ ਚੁੱਕੇ ਕਦਮ

ਇਸ ਦੌਰਾਨ ਰੂਸ ਨੇ ਭਾਰਤ ਨਾਲ ਟ੍ਰੇਡ ਨੂੰ ਕਾਇਮ ਰੱਖਣ ਲਈ ਸੇਂਟ ਪੀਟਰਬਰਗਸ, ਨੋਵੋਰਸੀਬ੍ਰਿਸਕ ਅਤੇ ਵੋਸਟਕੀ ਪੋਰਟ ਲਈ ਮੁੰਬਈ ਦੇ ਕਰੰਸੀ ਪੋਰਟ ਤੋਂ ਮਾਲ ਵਾਹਕ ਜਹਾਜ਼ ਸ਼ੁਰੂ ਕਰ ਦਿੱਤੇ ਹਨ ਅਤੇ ਇਹ ਜਹਾਜ਼ ਭਾਰਤ ਤੋਂ ਹੋਣ ਵਾਲੀ ਦਰਾਮਦ ਅਤੇ ਬਰਾਮਦ ਦੇ ਸਾਮਾਨ ਨੂੰ ਲਿਆਉਣ ਅਤੇ ਲਿਜਾਣ ਦਾ ਕੰਮ ਕਰ ਰਹੇ ਹਨ। ਇੰਨਾ ਹੀ ਨਹੀਂ ਰੂਸ ਨੇ ਭਾਰਤ ਨਾਲ ਟ੍ਰੇਡ ਲਈ ਅਦਾਇਗੀ ਨੂੰ ਰੁਪਏ ਦੇ ਰੂਪ ’ਚ ਕਰਨ ਲਈ ਆਪਣੇ ਬੈਂਕਿੰਗ ਸਿਸਟਮ ਨੂੰ ਵੀ ਦਰੁਸਤ ਕੀਤਾ ਹੈ।

ਭਾਰਤ ਤੋਂ ਯੂਰਪ ਨੂੰ ਬਰਾਮਦ ਕਰਨ ਵਾਲੇ ਕਈ ਬਰਾਮਦਕਾਰਾਂ ਨੂੰ ਪਿਛਲੇ ਕੁਝ ਮਹੀਨਿਆਂ ਤੋਂ ਰਸ਼ੀਅਨ ਇੰਪੋਰਟਰਸ ਰੁਪਏ ’ਚ ਅਦਾਇਗੀ ਕਰ ਰਹੇ ਹਨ। ਭਾਰਤੀ ਐਕਸਪੋਰਟਰਸ ਰਸ਼ੀਅਨ ਬਾਇਰ ਨੂੰ ਆਪਣੇ ਸਾਮਾਨ ਦਾ ਦਾਮ ਡਾਲਰ ’ਚ ਦੱਸਦੇ ਹਨ ਅਤੇ ਡਾਲਰ ਨੂੰ ਕਨਵਰਟ ਕਰਨ ਤੋਂ ਬਾਅਦ ਰਕਮ ਭਾਰਤੀ ਐਕਸਪੋਰਟਸ ਦੇ ਅਕਾਊਂਟ ’ਚ ਰੁਪਏ ’ਚ ਆ ਰਹੀ ਹੈ।

ਭਾਰਤ ਦੇ ਸਰਕਾਰੀ ਬੈਂਕ ਇਸ ਕੰਮ ’ਚ ਐਕਸਪੋਰਟਰਸ ਦੀ ਮਦਦ ਕਰ ਰਹੇ ਹਨ ਜਦੋਂਕਿ ਪ੍ਰਾਈਵੇਟ ਬੈਂਕਾਂ ਨੂੰ ਫਿਲਹਾਲ ਇਸ ਮਾਮਲੇ ’ਚ ਤਕਨੀਕੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ : ਲੰਡਨ ਤੋਂ ਚੋਰੀ ਹੋਈ 2.5 ਕਰੋੜ ਰੁਪਏ ਦੀ ਕਾਰ ਪਾਕਿਸਤਾਨ ਦੇ ਬੰਗਲੇ ਤੋਂ ਬਰਾਮਦ

ਰਸ਼ੀਅਨ ਰੂਬਲ ਦੇ ਮੁਕਾਬਲੇ ਡਾਲਰ ਡਿੱਗਿਆ

ਅਮਰੀਕਾ ਅਤੇ ਰੂਸ ਵੱਲੋਂ ਲਾਈਆਂ ਪਾਬੰਦੀਆਂ ਦੇ ਬਾਵਜੂਦ ਰੂਸ ’ਚ ਸਭ ਕੁਝ ਨਾਰਮਲ ਹੈ। ਪਾਬੰਦੀਆਂ ਕਾਰਨ ਰੂਸ ਦੇ ਨਾਗਰਿਕ ਯੂਰਪ ਅਤੇ ਅਮਰੀਕਾ ’ਚ ਘੱਟ ਜਾ ਰਹੇ ਹਨ, ਜਿਸ ਕਾਰਨ ਡਾਲਰ ’ਤੇ ਉਨ੍ਹਾਂ ਦੀ ਨਿਰਭਰਤਾ ਘੱਟ ਹੋ ਗਈ ਹੈ। ਇਸੇ ਕਾਰਨ ਰੂਸੀ ਕਰੰਸੀ ਰੂਬਲ ਦੇ ਮੁਕਾਬਲੇ ਡਾਲਰ ਦੀਆਂ ਕੀਮਤਾਂ ਪਿਛਲੇ 6 ਮਹੀਨਿਆਂ ’ਚ ਅੱਧੀਆਂ ਰਹਿ ਗਈਆਂ ਹਨ। ਇਸ ਸਾਲ 7 ਮਾਰਚ ਨੂੰ ਇਕ ਡਾਲਰ ਦੀ ਕੀਮਤ 139 ਰੂਬਲ ਸੀ ਪਰ ਇਹ 27 ਜੂਨ ਨੂੰ 53 ਰੁਪਏ ’ਤੇ ਫਿਸਲ ਿਗਆ ਸੀ। ਹਾਲਾਂਕਿ ਹੁਣ ਇਕ ਡਾਲਰ ਦੀ ਕੀਮਤ ਕਰੀਬ 61 ਰੂਬਲ ਚੱਲ ਰਹੀ ਹੈ ਪਰ ਇਸ ਪੂਰੇ ਕਾਂਡ ’ਚ ਰੂਸ ਦੀ ਕਰੰਸੀ ਡਾਲਰ ਦੇ ਮੁਕਾਬਲੇ ਡਿੱਗਣ ਦੀ ਬਜਾਏ ਮਜ਼ਬੂਤ ਹੋ ਗਈ ਹੈ।

ਰੁਪਏ ਦੀ ਕੌਮਾਂਤਰੀ ਪਛਾਣ ਬਣਾਉਣ ਦੀ ਤਿਆਰੀ

ਇਸ ਵਿਚ ਆਰ. ਬੀ. ਆਈ. ਨੇ ਹੁਣ ਇਸ ਮੌਕੇ ਦਾ ਫਾਇਦਾ ਉਠਾਉਣ ਲਈ ਵਿਦੇਸ਼ਾਂ ਨਾਲ ਹੋਣ ਵਾਲੇ ਵਪਾਰ ਦੀ ਰੁਪਏ ’ਚ ਸੈਟਲਮੈਂਟ ਕਰਨ ਲਈ ਯੋਜਨਾ ਤਿਆਰ ਕਰ ਲਈ ਹੈ। ਯੋਜਨਾ ਤਹਿਤ ਬੈਂਕ ਇਸ ਲਈ ਇਕ ਵੋਸਟ੍ਰੋ ਅਕਾਊਂਟ ਖੋਲ੍ਹਣਗੇ ਅਤੇ ਵਿਦੇਸ਼ੀ ਬੈਂਕਾਂ ਨਾਲ ਰੁਪਏ ’ਚ ਸੈਟਲਮੈਂਟ ਕਰ ਸਕਣਗੇ। ਆਰ. ਬੀ. ਆਈ. ਦੇ ਇਸ ਕਦਮ ਨਾਲ ਭਾਰਤ ਨੂੰ ਰੂਸ ਤੋਂ ਇਲਾਵਾ ਯੂਕ੍ਰੇਨ ਅਤੇ ਸ਼੍ਰੀਲਕਾ ਨਾਲ ਕਾਰੋਬਾਰੀ ਸੌਦਿਆਂ ਦੀ ਰੁਪਏ ’ਚ ਸੈਟਲਮੈਂਟ ਕਰਨ ’ਚ ਮਦਦ ਮਿਲੇਗੀ ਅਤੇ ਭਾਰਤੀ ਰੁਪਏ ਦੀ ਗਲੋਬਲ ਪੱਧਰ ’ਤੇ ਪਛਾਣ ਬਣੇਗੀ। ਆਰ. ਬੀ. ਆਈ. ਨੇ ਇਸ ਮਾਮਲੇ ’ਚ ਬੈਂਕਾਂ ਨਾਲ ਬੈਠਕ ਕੀਤੀ ਹੈ ਅਤੇ ਬੈਂਕਾਂ ਨੂੰ ਹੁਣ ਤਕ ਸ਼੍ਰੀਲੰਕਾ, ਰੂਸ ਅਤੇ ਯੂਕ੍ਰੇਨ ਨਾਲ ਕਾਰੋਬਾਰੀ ਸੈਟਲਮੈਂਟ ਰੁਪਏ ’ਚ ਕਰਨ ਲਈ 115 ਪ੍ਰਸਤਾਵ ਿਮਲੇ ਹਨ।

ਇਹ ਵੀ ਪੜ੍ਹੋ : ਪਾਕਿਸਤਾਨ : ਹੜ੍ਹ ਕਾਰਨ ਹਾਲਾਤ ਹੋਏ ਬਦਤਰ, ਭੁੱਖ ਤੇ ਬੀਮਾਰੀ ਕਾਰਨ 6 ਸਾਲਾ ਬੱਚੀ ਦੀ ਮੌਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News