ਬ੍ਰਿਟੇਨ 'ਚ BAE ਸਿਸਟਮਸ ਕੰਪਨੀ 1,000 ਤੋਂ ਵਧ ਕਰਮਚਾਰੀਆਂ ਨੂੰ ਕਰੇਗੀ ਨੌਕਰੀ ਤੋਂ ਬਾਹਰ

10/11/2017 2:25:41 PM

ਲੰਡਨ—ਬ੍ਰਿਟੇਨ ਦੀ ਮਿਲਟਰੀ ਉਪਕਰਣ ਬਣਾਉਣ ਵਾਲੀ ਕੰਪਨੀ ਬੀ. ਏ. ਈ. ਸਿਸਟਮਸ ਨੇ ਬ੍ਰਿਟੇਨ 'ਚ 1,000 ਤੋਂ ਜ਼ਿਆਦਾ ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾਉਣ ਦੀ ਤਿਆਰੀ ਕੀਤੀ ਹੈ। ਇਹ ਉਸ ਦੇ ਕੁੱਲ ਕਾਰਜ ਫੋਰਸ ਦੇ ਇਕ ਫੀਸਦੀ ਤੋਂ ਕੁਝ ਜ਼ਿਆਦਾ ਹੈ। ਮੀਡੀਆ ਰਿਪੋਰਟਾਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ। 
ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਬੀ. ਏ. ਈ. 1,000 ਤੋਂ ਜ਼ਿਆਦਾ ਨੂੰ ਨੌਕਰੀਆਂ ਤੋਂ ਕੱਢਿਆ ਜਾ ਰਿਹਾ ਹੈ। ਸੂਤਰਾਂ ਨੇ ਹਾਲਾਂਕਿ ਸਪੱਸ਼ਟ ਕੀਤਾ ਕਿ ਕੰਪਨੀ ਦੇ ਇਸ ਕਦਮ ਦੇ ਪਿਛੇ ਦਾ ਕਾਰਨ ਪਤਾ ਨਹੀਂ ਹੈ।
ਲੰਡਨ 'ਚ ਸੂਚੀਬੱਧ ਕੰਪਨੀ ਦੇ ਬ੍ਰਿਟੇਨ 'ਚ ਕਰਮਚਾਰੀਆਂ ਦੀ ਗਿਣਤੀ 34,600 ਹੈ। ਸੰਸਾਰਿਕ ਪੱਧਰ 'ਤੇ ਇਸ ਦੇ 83,000 ਕਰਮਚਾਰੀ ਹਨ।  


Related News