ਅਮੂਲ ਬ੍ਰਾਂਡ ਅਗਲੇ ਦੋ ਸਾਲਾਂ ''ਚ ਲੈ ਕੇ ਆ ਰਿਹੈ ਇਹ ਵੱਡੀ ਯੋਜਨਾ
Sunday, Sep 06, 2020 - 04:33 PM (IST)

ਨਵੀਂ ਦਿੱਲੀ— ਗੁਜਰਾਤ ਸਹਿਕਾਰੀ ਦੁੱਧ ਮਾਰਕੀਟਿੰਗ ਮਹਾਸੰਘ ਲਿਮਟਿਡ (ਜੀ. ਸੀ. ਐੱਮ. ਐੱਮ. ਐੱਫ.) ਨੇ ਅਗਲੇ ਦੋ ਸਾਲਾਂ 'ਚ 1,500 ਕਰੋੜ ਰੁਪਏ ਨਿਵੇਸ਼ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਹੈ। ਜੀ. ਸੀ. ਐੱਮ. ਐੱਮ. ਐੱਫ. ਅਮੂਲ ਬ੍ਰਾਂਡ ਨਾਂ ਦੇ ਉਤਪਾਦ ਵੇਚਦੀ ਹੈ।
ਜੀ. ਸੀ. ਐੱਮ. ਐੱਮ. ਐੱਫ. ਦੇ ਪ੍ਰਬੰਧਕ ਨਿਰਦੇਸ਼ਕ ਐੱਸ. ਸੋਢੀ ਨੇ ਕਿਹਾ ਕਿ ਕੰਪਨੀ ਅਗਲੇ ਦੋ ਸਾਲਾਂ 'ਚ ਮਿਲਕ ਪ੍ਰੋਸੈਸਿੰਗ ਪਲਾਂਟਾਂ ਦੀ ਸਥਾਪਨਾ 'ਤੇ 1,000 ਕਰੋੜ ਰੁਪਏ ਖਰਚ ਕਰੇਗੀ।
ਇਸ ਤੋਂ ਇਲਾਵਾ 500 ਕਰੋੜ ਰੁਪਏ ਨਵੇਂ ਉਤਾਪਾਦਾਂ 'ਤੇ ਖਰਚ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਜੀ. ਸੀ. ਐੱਮ. ਐੱਮ. ਐੱਫ. ਦਾ ਚਾਲੂ ਵਿੱਤੀ ਸਾਲ 'ਚ ਮਾਲੀਆ 12 ਤੋਂ 15 ਫੀਸਦੀ ਵਧਣ ਦੀ ਉਮੀਦ ਹੈ। ਬੀਤੇ ਸਾਲ ਕੰਪਨੀ ਦੀ ਆਮਦਨੀ 38,550 ਕਰੋੜ ਰੁਪਏ ਰਹੀ ਸੀ। ਉਨ੍ਹਾਂ ਕਿਹਾ ਕੋਵਿਡ-19 ਦੇ ਬਾਵਜੂਦ ਸਾਡੀ ਆਮਦਨੀ 'ਚ ਚੰਗਾ ਵਾਧਾ ਹੋਣ ਦੀ ਉਮੀਦ ਹੈ। ਇਸ ਦੀ ਵਜ੍ਹਾ ਇਹ ਹੈ ਕਿ ਬ੍ਰਾਂਡਿਡ ਖੁਰਾਕੀ ਪਦਾਰਥਾਂ ਦੀ ਮੰਗ 'ਚ ਵਾਧਾ ਹੋਇਆ ਹੈ।