ਅਡਾਨੀ ਸਮੂਹ ਨੇ ਰਿਲਾਇੰਸ ਐਨਰਜੀ ਨੂੰ 188 ਅਰਬ ਰੁਪਏ ''ਚ ਖਰੀਦਿਆ
Thursday, Aug 30, 2018 - 05:02 AM (IST)
ਨਵੀਂ ਦਿੱਲੀ-ਅਡਾਨੀ ਸਮੂਹ ਦੀ ਇਕਾਈ ਅਡਾਨੀ ਟਰਾਂਸਮਿਸ਼ਨ ਲਿਮਟਿਡ ਨੇ ਮੁੰਬਈ ਦੇ ਉਪਨਗਰੀ ਇਲਾਕਿਆਂ 'ਚ ਬਿਜਲੀ ਵੰਡ ਕਰਨ ਵਾਲੀ ਕੰਪਨੀ ਰਿਲਾਇੰਸ ਐਨਰਜੀ ਦਾ ਐਕਵਾਇਰ ਕਰ ਲਿਆ ਹੈ। ਇਹ ਸੌਦਾ ਕੁਲ 188 ਅਰਬ ਰੁਪਏ ਦਾ ਹੈ। ਰਿਲਾਇੰਸ ਐਨਰਜੀ ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਇਨਫਰਾ ਦੀ ਇਕ ਇਕਾਈ ਸੀ, ਜੋ ਬਿਜਲੀ ਉਤਪਾਦਨ, ਟਰਾਂਸਮਿਸ਼ਨ ਤੇ ਵੰਡ ਦਾ ਕਾਰਜ ਕਰਦੀ ਸੀ। ਕਰਜ਼ੇ ਦੇ ਭਾਰੀ ਬੋਝ ਹੇਠ ਦਬੇ ਰਿਲਾਇੰਸ ਇਨਫਰਾ ਨੇ ਪਿਛਲੇ ਸਾਲ ਦਸੰਬਰ 'ਚ ਹੀ ਅਡਾਨੀ ਸਮੂਹ ਨਾਲ ਇਹ ਸੌਦਾ ਕੀਤਾ ਸੀ।
