ਦੇਸ਼ ’ਚ ਸਰਵਿਸ ਸੈਕਟਰ ਦੀਆਂ ਗਤੀਵਿਧੀਆਂ ਅਕਤੂਬਰ ’ਚ ਮਜ਼ਬੂਤ ਮੰਗ ਦੇ ਦਮ ’ਤੇ ਵਧੀਆਂ
Thursday, Nov 07, 2024 - 03:57 PM (IST)
ਨਵੀਂ ਦਿੱਲੀ (ਭਾਸ਼ਾ) - ਦੇਸ਼ ’ਚ ਸੇਵਾ ਖੇਤਰ (ਸਰਵਿਸ ਸੈਕਟਰ) ਦੀਆਂ ਗਤੀਵਿਧੀਆਂ ਸਤੰਬਰ ਦੇ ਆਪਣੇ 10 ਮਹੀਨਿਆਂ ਦੇ ਹੇਠਲੇ ਪੱਧਰ ਤੋਂ ਉੱਭਰ ਕੇ ਅਕਤੂਬਰ ’ਚ 58.5 ’ਤੇ ਪਹੁੰਚ ਗਈਆਂ। ਇਸ ਨੂੰ ਉਤਪਾਦਨ ਅਤੇ ਨਵੇਂ ਕਾਰੋਬਾਰ ’ਚ ਮਜ਼ਬੂਤ ਵਿਸਥਾਰ ਤੋਂ ਸਮਰਥਨ ਮਿਲਿਆ, ਜਿਸ ਨਾਲ ਰੋਜ਼ਗਾਰ ਸਿਰਜਣ ਨੂੰ ਬੜ੍ਹਾਵਾ ਮਿਲਿਆ। ਇਕ ਮਹੀਨਾਵਾਰ ਸਰਵੇਖਣ ’ਚ ਇਹ ਜਾਣਕਾਰੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ : 4 ਦਿਨ ਬੰਦ ਰਹਿਣਗੇ ਬੈਂਕ , ਨਵੰਬਰ ਮਹੀਨੇ ਤਿਉਹਾਰਾਂ ਕਾਰਨ ਰਹਿਣਗੀਆਂ ਕਈ ਦਿਨ ਛੁੱਟੀਆਂ
ਮੌਸਮੀ ਰੂਪ ਨਾਲ ਐਡਜਸਟਿਡ ਐੱਚ. ਐੱਸ. ਬੀ. ਸੀ. ਇੰਡੀਆ ਸੇਵਾ ਕਾਰੋਬਾਰ ਗਤੀਵਿਧੀ ਸੂਚਕ ਅੰਕ ਅਕਤੂਬਰ ’ਚ 58.5 ਰਿਹਾ, ਜੋ ਸਤੰਬਰ ’ਚ 57.7 ਸੀ। ਖਰੀਦ ਪ੍ਰਬੰਧਕ ਸੂਚਕ ਅੰਕ (ਪੀ. ਐੱਮ. ਆਈ.) ਦੀ ਭਾਸ਼ਾ ’ਚ 50 ਤੋਂ ’ਤੇ ਅੰਕ ਦਾ ਮਤਲੱਬ ਗਤੀਵਿਧੀਆਂ ’ਚ ਵਿਸਥਾਰ ਤੋਂ ਅਤੇ 50 ਤੋਂ ਘੱਟ ਅੰਕ ਦਾ ਮਤਲਬ ਸੰਕੋਚਨ ਤੋਂ ਹੁੰਦਾ ਹੈ।
ਇਹ ਵੀ ਪੜ੍ਹੋ : ਰੇਲ ਯਾਤਰੀਆਂ ਲਈ ਵੱਡੀ ਰਾਹਤ, Super App ਰਾਹੀਂ ਮਿਲਣਗੀਆਂ Confirm ticket ਸਮੇਤ ਕਈ ਹੋਰ ਸਹੂਲਤਾਂ
ਐੱਚ. ਐੱਸ. ਬੀ. ਸੀ. ਦੇ ਮੁੱਖ ਅਰਥਸ਼ਾਸਤਰੀ (ਭਾਰਤ) ਪ੍ਰਾਂਜੁਲ ਭੰਡਾਰੀ ਨੇ ਕਿਹਾ,‘‘ਭਾਰਤ ਦੇ ਸੇਵਾ ਖੇਤਰ ਦੀਆਂ ਗਤੀਵਿਧੀਆਂ ਸਤੰਬਰ ’ਚ ਆਪਣੇ 10 ਮਹੀਨਿਆਂ ਦੇ ਹੇਠਲੇ ਪੱਧਰ ਤੋਂ ਉੱਭਰ ਕੇ ਪਿਛਲੇ ਮਹੀਨੇ 58.5 ’ਤੇ ਪਹੁੰਚ ਗਈਆਂ। ਅਕਤੂਬਰ ’ਚ ਭਾਰਤੀ ਸੇਵਾ ਖੇਤਰ ਦੇ ਉਤਪਾਦਨ ਅਤੇ ਖਪਤਕਾਰ ਮੰਗ ’ਚ ਮਜ਼ਬੂਤ ਵਿਸਥਾਰ ਹੋਇਆ, ਨਾਲ ਹੀ ਰੋਜ਼ਗਾਰ ਸਿਰਜਣ ਨੇ 26 ਮਹੀਨਿਆਂ ਦਾ ਉੱਚਾ ਪੱਧਰ ਹਾਸਲ ਕੀਤਾ।
ਇਹ ਵੀ ਪੜ੍ਹੋ : SBI, ICICI, HDFC ਅਤੇ PNB ਦੇ ਖ਼ਾਤਾ ਧਾਰਕਾਂ ਲਈ ਵੱਡੀ ਖ਼ਬਰ, ਹੋ ਗਿਆ ਇਹ ਬਦਲਾਅ
ਨਵੇਂ ਅੰਕੜਿਆਂ ਨੇ ਭਾਰਤ ਦੀ ਸੇਵਾ ਅਰਥਵਿਵਸਥਾ ’ਚ ਨਵੀਂ ਬਰਾਮਦ ਵਿਕਰੀ ਦੇ ਵਾਧਾ ਨੂੰ ਵੀ ਰੇਖਾਂਕਿਤ ਕੀਤਾ। ਇਸ ਦਾ ਸਿਹਰਾ ਸਰਵੇਖਣ ’ਚ ਸ਼ਾਮਲ ਲੋਕਾਂ ਨੇ ਅਫਰੀਕਾ, ਏਸ਼ੀਆ, ਅਮਰੀਕਾ, ਪੱਛਮ ਏਸ਼ੀਆ ਅਤੇ ਬ੍ਰਿਟੇਨ ਦੇ ਗਾਹਕਾਂ ਵੱਲੋਂ ਮੰਗ ’ਚ ਮਜ਼ਬੂਤੀ ਨੂੰ ਦਿੱਤਾ। ਇਸ ਤੋਂ ਇਲਾਵਾ, ਸਰਵੇਖਣ ’ਚ ਸ਼ਾਮਲ ਲੋਕਾਂ ਵੱਲੋਂ ਕਰੀਬ 13 ਫੀਸਦੀ ਨਾਲ ਰੋਜ਼ਗਾਰ ਸਿਰਜਣ ਹੋਣ ਦੀ ਗੱਲ ਕੀਤੀ, ਜਦੋਂਕਿ ਸਤੰਬਰ ’ਚ ਇਹ ਅੰਕੜਾ 9 ਫੀਸਦੀ ਸੀ।
ਇਸ ’ਚ, ਐੱਚ. ਐੱਸ. ਬੀ. ਸੀ. ਇੰਡੀਆ ਕੰਪੋਜਿਟ ਉਤਪਾਦਨ ਸੂਚਕ ਅੰਕ ਸਤੰਬਰ ’ਚ 58.3 ਤੋਂ ਵਧ ਕੇ ਅਕਤੂਬਰ ’ਚ 59.1 ’ਤੇ ਆ ਗਿਆ। ਨਿਰਮਾਣ ਅਤੇ ਸੇਵਾ ਦੋਵਾਂ ਖੇਤਰਾਂ ’ਚ ਨਵੇਂ ਵਪਾਰ ਪ੍ਰਵਾਹ ’ਚ ਤੇਜ਼ ਰਫਤਾਰ ਨਾਲ ਵਾਧਾ ਹੋਇਆ, ਜਿਸ ਨਾਲ ਪੂਰਨ ਪੱਧਰ ’ਤੇ ਵਿਕਰੀ ਅਤੇ ਰੋਜ਼ਗਾਰ ’ਚ ਵਾਧੇ ਨੂੰ ਬੜ੍ਹਾਵਾ ਮਿਲਿਆ।
ਇਹ ਵੀ ਪੜ੍ਹੋ : PENSION RULES : ਆ ਗਏ ਨਵੇਂ ਨਿਯਮ, ਅੱਜ ਹੀ ਕਰੋ ਇਹ ਕੰਮ ਨਹੀਂ ਤਾਂ ਪੈਨਸ਼ਨ 'ਚ ਆਵੇਗੀ ਦਿੱਕਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8