ਦੇਸ਼ ਦੇ ਵੱਡੇ ਸ਼ਹਿਰਾਂ ’ਚ ਘਰਾਂ ਦੀਆਂ ਕੀਮਤਾਂ ਸਤੰਬਰ ਦੀ ਤਿਮਾਹੀ ’ਚ 2.2 ਫੀਸਦੀ ਵਧੀਆਂ : RBI
Friday, Nov 28, 2025 - 12:49 PM (IST)
ਮੁੰਬਈ (ਭਾਸ਼ਾ) – ਦੇਸ਼ ਦੇ ਪ੍ਰਮੁੱਖ ਸ਼ਹਿਰਾਂ ’ਚ ਘਰਾਂ ਦੀਆਂ ਕੀਮਤਾਂ ਵਧਣ ਦੀ ਰਫਤਾਰ ਹੁਣ ਥੋੜ੍ਹੀ ਸੁਸਤ ਪੈਂਦੀ ਨਜ਼ਰ ਆ ਰਹੀ ਹੈ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਅੰਕੜੇ ਦੱਸਦੇ ਹਨ ਕਿ ਜੁਲਾਈ-ਸਤੰਬਰ ਦੀ ਤਿਮਾਹੀ ’ਚ ਘਰਾਂ ਦੀਆਂ ਔਸਤ ਕੀਮਤਾਂ 2.2 ਫੀਸਦੀ ਵਧੀਆਂ, ਜਦੋਂਕਿ ਪਿਛਲੇ ਸਾਲ ਦੀ ਇਸੇ ਮਿਆਦ ’ਚ ਕੀਮਤਾਂ 7 ਫੀਸਦੀ ਵਧੀਆਂ ਸਨ।
ਇਹ ਵੀ ਪੜ੍ਹੋ : ਪੰਜਾਬ ਸਮੇਤ ਦੇਸ਼ ਭਰ 'ਚ ਡਿੱਗੇ ਸੋਨੇ-ਚਾਂਦੀ ਦੇ ਭਾਅ, ਜਾਣੋ 24K-23K-22K ਦੀ ਕੀਮਤ
ਆਰ. ਬੀ. ਆਈ. ਵੱਲੋਂ ਵੀਰਵਾਰ ਨੂੰ ਜਾਰੀ ਤਿਮਾਹੀ ਹਾਊਸਿੰਗ ਪ੍ਰਾਈਸ ਇੰਡੈਕਸ (ਐੱਚ. ਪੀ. ਆਈ.) ਦੇ ਅੰਕੜਿਆਂ ਤੋਂ ਇਹ ਜਾਣਕਾਰੀ ਸਾਹਮਣੇ ਆਈ। ਰਿਜ਼ਰਵ ਬੈਂਕ ਹਰ ਤਿਮਾਹੀ ’ਚ ਇਹ ਸੂਚਕ-ਅੰਕ ਤਿਆਰ ਕਰਦਾ ਹੈ, ਜਿਸ ਵਿਚ ਘਰਾਂ ਦੀ ਵਿਕਰੀ ਦੇ ਅਸਲ ਅੰਕੜਿਆਂ ਨੂੰ ਆਧਾਰ ਬਣਾਇਆ ਜਾਂਦਾ ਹੈ। ਇਸ ਵਾਰ ਐੱਚ. ਪੀ. ਆਈ. ਦਾ ਨਵਾਂ ਆਧਾਰ ਸਾਲ 2022-23 ਰੱਖਿਆ ਗਿਆ ਹੈ।
ਇਹ ਵੀ ਪੜ੍ਹੋ : 1 ਦਸੰਬਰ ਤੋਂ ਬਦਲ ਜਾਣਗੇ ਇਹ ਨਿਯਮ। ਜਾਣੋ ਕੀ ਹੋਵੇਗਾ ਲਾਭ ਅਤੇ ਕਿੱਥੇ ਹੋਵੇਗਾ ਨੁਕਸਾਨ
ਇਸ ਦੌਰਾਨ ਨਾਗਪੁਰ, ਗਾਜ਼ੀਆਬਾਦ ਤੇ ਚੰਡੀਗੜ੍ਹ ਨੇ ਘਰਾਂ ਦੀਆਂ ਕੀਮਤਾਂ ਵਧਾਉਣ ’ਚ ਖਾਸ ਯੋਗਦਾਨ ਪਾਇਆ। ਦੂਜੇ ਪਾਸੇ ਕੋਲਕਾਤਾ, ਚੇਨਈ, ਲਖਨਊ ਤੇ ਹੈਦਰਾਬਾਦ ’ਚ ਕੀਮਤਾਂ ਘਟਣ ਨਾਲ ਪੂਰੇ ਦੇਸ਼ ਦਾ ਔਸਤ ਥੋੜ੍ਹਾ ਘਟ ਕੇ 112.7 ਰਹਿ ਗਿਆ। ਤਿਮਾਹੀ ਆਧਾਰ ’ਤੇ ਵੀ ਇਸ ਸੂਚਕ-ਅੰਕ ਵਿਚ 0.6 ਫੀਸਦੀ ਦੀ ਕਮੀ ਆਈ ਹੈ।
ਇਹ ਵੀ ਪੜ੍ਹੋ : ਵੱਡਾ ਝਟਕਾ! ਪੁਰਾਣੇ ਵਾਹਨਾਂ ਲਈ ਲਾਗੂ ਹੋਏ ਨਵੇਂ ਨਿਯਮ, ਫੀਸਾਂ ਕਈ ਗੁਣਾ ਵਧੀਆਂ
ਇਸ ਦੇ ਪਿੱਛੇ ਕੋਲਕਾਤਾ, ਚੇਨਈ ਤੇ ਲਖਨਊ ਦਾ ਖਾਸ ਯੋਗਦਾਨ ਰਿਹਾ ਹੈ। ਇਨ੍ਹਾਂ ਅੰਕੜਿਆਂ ਵਿਚ ਮੁੰਬਈ, ਦਿੱਲੀ, ਬੈਂਗਲੁਰੂ, ਅਹਿਮਦਾਬਾਦ, ਜੈਪੁਰ, ਪੁਣੇ, ਠਾਣੇ, ਗੌਤਮ ਬੁੱਧ ਨਗਰ (ਨੋਇਡਾ) ਤੇ ਕੋਚੀ ਵਰਗੇ 18 ਸ਼ਹਿਰਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ : 1 ਲੱਖ ਸੈਲਰੀ ਵਾਲਿਆਂ ਦਾ ਜੈਕਪਾਟ! ਰਿਟਾਇਰਮੈਂਟ 'ਤੇ 2.31 ਕਰੋੜ ਰੁਪਏ ਦਾ ਵਾਧੂ ਲਾਭ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
