GST ਕੌਂਸਲ ਦੀ 40ਵੀਂ ਬੈਠਕ ਅੱਜ, ਹੋ ਸਕਦੀ ਹੈ ਇਨ੍ਹਾਂ ਮੁੱਦਿਆਂ 'ਤੇ ਚਰਚਾ
Friday, Jun 12, 2020 - 11:44 AM (IST)
ਨਵੀਂ ਦਿੱਲੀ — ਵਸਤੂ ਅਤੇ ਸੇਵਾ ਟੈਕਸ(GST) ਕੌਂਸਲ ਦੀ ਸ਼ੁੱਕਰਵਾਰ ਯਾਨੀ ਕਿ ਅੱਜ ਹੋਣ ਵਾਲੀ ਬੈਠਕ ਵਿਚ ਕੋਵਿਡ-19 ਦਾ ਟੈਕਸ ਕੁਲੈਕਸ਼ਨ 'ਤੇ ਅਸਰ ਵਿਸ਼ੇ 'ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਸੂਤਰਾਂ ਦਾ ਕਹਿਣਾ ਹੈ ਕਿ ਇਸ ਬੈਠਕ ਵਿਚ ਸੂਬਿਆਂ ਨੂੰ ਮੁਆਵਜ਼ੇ ਦੇ ਭੁਗਤਾਨ 'ਤੇ ਫੈਸਲਾ ਹੋ ਸਕਦਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਅਗਵਾਈ 'ਚ ਜੀਐਸਟੀ ਕੌਂਸਲ ਦੀ 40ਵੀਂ ਬੈਠਕ ਵੀਡੀਓ ਕਾਨਫਰੈਸਿੰਗ ਦੇ ਜ਼ਰੀਏ ਹੋਵੇਗੀ। ਇਸ ਬੈਠਕ ਵਿਚ ਸੂਬਿਆਂ ਦੇ ਵਿੱਤ ਮੰਤਰੀ ਵੀ ਹਿੱਸਾ ਲੈਣਗੇ।
ਇਹ ਵੀ ਪੜ੍ਹੋ: - 21 ਹਜ਼ਾਰ ਤੋਂ ਘੱਟ ਤਨਖ਼ਾਹ ਲੈਣ ਵਾਲਿਆਂ ਲਈ ਖੁਸ਼ਖ਼ਬਰੀ, ਮਿਲਣਗੇ ਮਹੱਤਵਪੂਰਨ ਲਾਭ
ਇਨ੍ਹਾਂ ਵਿਸ਼ਿਆਂ 'ਤੇ ਹੋ ਸਕਦਾ ਹੈ ਵਿਚਾਰ
ਇਸ ਤੋਂ ਇਲਾਵਾ ਕੌਂਸਲ ਅਗਸਤ 2017 ਤੋਂ ਜਨਵਰੀ 2020 ਦੌਰਾਨ ਜੀਐਸਟੀ ਰਿਟਰਨ ਦਾਖ਼ਲ ਨਾ ਕਰਨ ਲਈ ਲੇਟ ਫੀਸ ਨੂੰ ਮੁਆਫ਼ ਕਰਨ 'ਤੇ ਵੀ ਵਿਚਾਰ ਕਰੇਗੀ। ਹਾਲਾਂਕਿ ਇਸ ਬੈਠਕ ਵਿਚ ਟੈਕਸ ਦਰਾਂ ਵਿਚ ਬਦਲਾਅ 'ਤੇ ਕੋਈ ਚਰਚਾ ਨਹੀਂ ਹੋਵੇਗੀ। ਪਰ ਫਿਰ ਵੀ ਸਮਝਿਆ ਜਾ ਰਿਹਾ ਹੈ ਕਿ ਕੌਂਸਲ ਜੀਐਸਟੀ ਦੇ ਲਾਗੂ ਹੋਣ ਨਾਲ ਸੂਬਿਆਂ ਨੂੰ ਹੋਣ ਵਾਲੇ ਮਾਲੀਆ ਨੁਕਸਾਨ ਦੀ ਭਰਪਾਈ ਲਈ ਫੰਡ ਇਕੱਠਾ ਕਰਨ ਦੇ ਤਰੀਕਿਆਂ 'ਤੇ ਵੀ ਵਿਚਾਰ ਕਰੇਗੀ।
ਸੂਤਰਾਂ ਨੇ ਦੱਸਿਆ ਕਿ ਬੈਠਕ ਵਿਚ ਕੋਰੋਨਾ ਵਾਇਰਸ ਦੇ ਕਾਰਨ ਕੇਂਦਰ ਅਤੇ ਸੂਬੇ ਦੇ ਮਾਲੀਆ 'ਤੇ ਪਏ ਅਸਰ ਦੀ ਸਮੀਖਿਆ ਹੋਵੇਗੀ। ਇਸ ਦੇ ਨਾਲ ਹੀ ਇਸ ਨੁਕਸਾਨ ਨੂੰ ਪੂਰਾ ਕਰਨ ਦੇ ਉਪਾਅ 'ਤੇ ਵੀ ਵਿਚਾਰ ਕੀਤਾ ਜਾਵੇਗਾ। ਟੈਕਸ ਕੁਲੈਕਸ਼ਨ ਵਿਚ ਕਮੀ ਅਤੇ ਜੀਐਸਟੀ ਰਿਟਰਨ ਦਾਖ਼ਲ ਕਰਨ ਦੀ ਤਾਰੀਕ ਅੱਗੇ ਵਧਾਉਣ ਕਾਰਨ ਸਰਕਾਰ ਨੇ ਅਪ੍ਰੈਲ ਅਤੇ ਮਹੀਨੇ ਦੇ ਜੀਐਸਟੀ ਕੁਲੈਕਸ਼ਨ ਦੇ ਅੰਕੜੇ ਜਾਰੀ ਨਹੀਂ ਕੀਤੇ ਹਨ।
ਇਹ ਵੀ ਪੜ੍ਹੋ: - PNB ਬੈਂਕ 'ਚ ਇਕ ਹੋਰ ਧੋਖਾਧੜੀ ਦਾ ਮਾਮਲਾ ਆਇਆ ਸਾਹਮਣੇ, ਲੱਗਾ 32 ਕਰੋੜ ਦਾ ਚੂਨਾ