ਥਾਈਲੈਂਡ ਲਈ ਵੀਜ਼ਾ ਮਿਲਣਾ ਬੰਦ, ''AIRPORT'' ਤੋਂ ਮੁੜਨਾ ਪਵੇਗਾ ਖਾਲੀ ਹੱਥੀਂ

Wednesday, Mar 11, 2020 - 03:30 PM (IST)

ਬੈਂਕਾਕ— ਥਾਈਲੈਂਡ ਘੁੰਮਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਡੇ ਲਈ ਬੁਰੀ ਖਬਰ ਹੈ। ਥਾਈਲੈਂਡ ਨੇ ਬੁੱਧਵਾਰ ਤੋਂ 18 ਦੇਸ਼ਾਂ ਲਈ 'ਪਹੁੰਚਣ 'ਤੇ ਵੀਜ਼ਾ' ਦੇਣ ਦੀ ਸੁਵਿਧਾ ਫਿਲਹਾਲ ਲਈ ਰੱਦ ਕਰ ਦਿੱਤੀ ਹੈ। ਇਸ ਸੂਚੀ 'ਚ ਭਾਰਤ ਵੀ ਸ਼ਾਮਲ ਹੈ, ਯਾਨੀ ਜੇਕਰ ਤੁਸੀਂ ਉੱਥੇ ਪਹੁੰਚ ਕੇ ਟੂਰਿਸਟ ਵੀਜ਼ਾ ਲੈਣ ਦੀ ਯੋਜਨਾ ਬਣਾ ਰਹੇ ਸੀ ਤਾਂ ਫਿਲਹਾਲ ਇਹ ਸੰਭਵ ਨਹੀਂ ਹੋਵੇਗਾ। ਤੁਹਾਨੂੰ ਖਾਲੀ ਹੱਥੀਂ ਏਅਰਪੋਰਟ ਤੋਂ ਹੀ ਵਾਪਸ ਪਰਤਣਾ ਪਵੇਗਾ। ਵਿਸ਼ਵ ਭਰ 'ਚ ਤਹਿਲਕਾ ਮਚਾ ਰਹੇ ਕੋਵਿਡ-19 ਦੀ ਵਜ੍ਹਾ ਨਾਲ ਬੈਂਕਾਕ ਨੇ ਇਹ ਫੈਸਲਾ ਕੀਤਾ ਹੈ।

 

 

ਪਹਿਲਾਂ 18 ਦੇਸ਼ਾਂ ਜਾਂ ਪਰਦੇਸਾਂ ਦੇ ਨਾਗਰਿਕ ਆਪਣੇ ਪਾਸਪੋਰਟ ਜਾਂ ਯਾਤਰਾ ਦਸਤਾਵੇਜ਼ਾਂ ਦਾ ਇਸਤੇਮਾਲ ਥਾਈਲੈਂਡ ਇਮੀਗ੍ਰੇਸ਼ਨ ਚੈੱਕ ਪੁਆਇੰਟਸ 'ਤੇ 'ਵੀਜ਼ਾ ਆਨ ਅਰਾਈਵਲ (ਵੀ. ਓ. ਏ.)' ਲਈ ਕਰ ਸਕਦੇ ਸਨ ਪਰ ਹੁਣ ਇਸ ਦੀ ਮਨਜ਼ੂਰੀ ਰੱਦ ਕਰ ਦਿੱਤੀ ਗਈ ਹੈ।

ਇਨ੍ਹਾਂ ਦੇਸ਼ਾਂ ਰਾਹੀਂ ਵੀ ਨਹੀਂ ਹੋ ਸਕੋਗੇ ਦਾਖਲ
ਥਾਈਲੈਂਡ ਨੇ ਜਿਨ੍ਹਾਂ ਲਈ ਇਹ ਸੁਵਿਧਾ ਰੱਦ ਕੀਤੀ ਹੈ, ਉਨ੍ਹਾਂ 18 ਦੇਸ਼ਾਂ 'ਚ ਭਾਰਤ, ਭੂਟਾਨ, ਚੀਨ, ਸਾਈਪ੍ਰਸ, ਈਥੋਪੀਆ, ਫਿੱਜੀ, ਜਾਰਜੀਆ, ਨਾਉਰੂ, ਕਜ਼ਾਕਿਸਤਾਨ, ਮਾਲਟਾ, ਮੈਕਸੀਕੋ, ਪਾਪੁਆ ਨਿਊ ਗੁਇਨੀਆ, ਰੋਮਾਨੀਆ, ਰੂਸ, ਸਾਊਦੀ ਅਰਬ, ਉਜ਼ਬੇਕਿਸਤਾਨ ਤੇ ਵੈਨੂਆਟੂ ਸ਼ਾਮਲ ਹਨ।
ਉੱਥੇ ਹੀ, ਇਸ ਤੋਂ ਇਲਾਵਾ ਦੱਖਣੀ ਕੋਰੀਆ, ਇਟਲੀ ਤੇ ਹਾਂਗਕਾਂਗ ਲਈ ਵੀਜ਼ਾ ਛੋਟ ਨੂੰ ਵੀ ਰੱਦ ਕੀਤਾ ਜਾ ਰਿਹਾ ਹੈ। ਬੈਂਕਾਕ ਨੇ ਹਾਲ ਹੀ 'ਚ ਚੀਨ, ਹਾਂਗਕਾਂਗ, ਮਕਾਓ, ਦੱਖਣੀ ਕੋਰੀਆ, ਈਰਾਨ ਤੇ ਇਟਲੀ ਤੋਂ ਸਫਰ ਕਰਨ ਵਾਲੇ ਲੋਕਾਂ ਨੂੰ ਰੋਕਣ ਲਈ ਏਅਰਲਾਈਨਜ਼ ਨੂੰ ਮੁਸਾਫਰਾਂ ਕੋਲੋਂ ਸਿਹਤ ਸਰਟੀਫਿਕੇਟ ਮੰਗਣ ਲਈ ਵੀ ਕਿਹਾ ਹੈ, ਯਾਨੀ ਬੈਂਕਾਕ ਲਈ ਜਹਾਜ਼ 'ਚ ਚੜ੍ਹਨ ਤੋਂ ਪਹਿਲਾਂ ਇਨ੍ਹਾਂ ਦੇਸ਼ਾਂ ਦੇ ਲੋਕਾਂ ਨੂੰ ਹਸਪਤਾਲ ਤੋਂ ਮਿਲਿਆ ਹੈਲਥ ਸਰਟੀਫਿਕੇਟ ਦਿਖਾਉਣਾ ਹੋਵੇਗਾ ਕਿ ਉਹ ਬਿਲਕੁਲ ਠੀਕ-ਠਾਕ ਹਨ ਤੇ ਕੋਰੋਨਾਵਾਇਰਸ ਨਹੀਂ ਹੈ। ਜੇਕਰ ਕੋਈ ਏਅਰਲਾਈਨ ਬਿਨਾਂ ਕਿਸੇ ਯਾਤਰੀ ਦਾ ਮੈਡੀਕਲ ਸਰਟੀਫਿਕੇਟ ਦੇਖੇ ਕੋਵਿਡ-19 ਨਾਲ ਇਨਫੈਕਡ ਕਿਸੇ ਸ਼ਖਸ ਨੂੰ ਲੈ ਕੇ ਜਾਵੇਗੀ ਤਾਂ ਉਸ ਨੂੰ ਹੀ ਇਲਾਜ ਦਾ ਸਾਰਾ ਖਰਚ ਚੁੱਕਣਾ ਪਵੇਗਾ। ਜ਼ਿਕਰਯੋਗ ਹੈ ਕਿ ਭਾਰਤ 'ਚ ਮੰਗਲਵਾਰ ਨੂੰ ਨੋਵਲ ਕੋਰੋਨਾਵਾਇਰਸ ਦੇ 18 ਹੋਰ ਮਾਮਲੇ ਦਰਜ ਹੋਏ, ਜਿਸ ਨਾਲ ਗਿਣਤੀ 62 ਹੋ ਗਈ ਹੈ।

ਇਹ ਵੀ ਪੜ੍ਹੋ ►SBI ਨੇ ਦਿੱਤਾ ਜ਼ੋਰ ਦਾ ਝਟਕਾ, FD ਦਰਾਂ 'ਚ ਕਰ ਦਿੱਤੀ ਇੰਨੀ ਕਟੌਤੀ ►ਇਟਲੀ 'ਚ ਪਸਰੀ ਸੁੰਨਸਾਨ, 6 ਕਰੋੜ ਤੋਂ ਵੱਧ ਲੋਕ ਲਾਕਡਾਊਨ ► ਲੋਨ ਗਾਹਕਾਂ ਲਈ ਵੱਡੀ ਗੁੱਡ ਨਿਊਜ਼ ►ਪੈਟਰੋਲ-ਡੀਜ਼ਲ ਕੀਮਤਾਂ 'ਤੇ ਵੱਡੀ ਖੁਸ਼ਖਬਰੀ,ਪੰਜਾਬ 'ਚ ਹੁਣ ਇੰਨਾ ਸਸਤਾ


Related News