ਕਰੂਜ਼ ਕੰਟਰੋਲ ਨੂੰ ਠੀਕ ਕਰਨ ਲਈ ਚੀਨ ਵਿਚ 300,000 ਵਾਹਨ ਵਾਪਸ ਬੁਲਾਏਗੀ ਟੈਸਲਾ

Sunday, Jun 27, 2021 - 10:54 AM (IST)

ਕਰੂਜ਼ ਕੰਟਰੋਲ ਨੂੰ ਠੀਕ ਕਰਨ ਲਈ ਚੀਨ ਵਿਚ 300,000 ਵਾਹਨ ਵਾਪਸ ਬੁਲਾਏਗੀ ਟੈਸਲਾ

ਬੀਜਿੰਗ - ਟੇਸਲਾ ਕਰੂਜ਼ ਕੰਟਰੋਲ ਨੂੰ ਠੀਕ ਕਰਨ ਲਈ ਚੀਨ ਵਿਚ 300,000 ਇਲੈਕਟ੍ਰਿਕ ਵਾਹਨ ਵਾਪਸ ਬੁਲਾ ਰਹੀ ਹੈ। ਕੰਪਨੀ ਨੇ ਕਿਹਾ ਹੈ ਕਿ ਇਨ੍ਹਾਂ ਵਾਹਨਾਂ ਦਾ ਕਰੂਜ਼ ਕੰਟਰੋਲ ਅਚਾਨਕ ਚਾਲੂ ਹੋ ਸਕਦਾ ਹੈ, ਜਿਸ ਕਾਰਨ ਵਾਹਨ ਅਚਾਨਕ ਰਫ਼ਤਾਰ ਫੜ੍ਹ ਸਕਦਾ ਹੈ। ਟੇਸਲਾ ਨੇ ਸ਼ਨੀਵਾਰ ਨੂੰ ਚੀਨ ਦੇ ਸੋਸ਼ਲ ਮੀਡੀਆ ਪਲੇਟਫਾਰਮ ਵੀਬੋ ਉੱਤੇ ਖਪਤਕਾਰਾਂ ਨੂੰ ਭੇਜੇ ਇੱਕ ਸੰਦੇਸ਼ ਵਿੱਚ ਕਿਹਾ ਕਿ ਕੁਝ ਮਾਮਲਿਆਂ ਵਿੱਚ ਇਹ ਇੱਕ ਸੁਰੱਖਿਆ ਜੋਖਮ ਪੈਦਾ ਕਰ ਸਕਦਾ ਹੈ। ਚੀਨ ਦੇ ਮਾਰਕੀਟ ਰੈਗੂਲੇਟਰ ਨੇ ਕਿਹਾ ਕਿ ਇਨ੍ਹਾਂ ਵਾਹਨਾਂ ਵਿੱਚ ਚੀਨ ਵਿੱਚ ਨਿਰਮਿਤ 2,11,256 ਮਾਡਲ 3 ਸੇਡਾਨ, 38,599 ਮਾਡਲ ਵਾਈ ਕ੍ਰਾਸਓਵਰ ਯੂਟਿਲਿਟੀ ਵਾਹਨ ਸ਼ਾਮਲ ਹਨ ਜਿਨ੍ਹਾਂ ਦਾ ਉਤਪਾਦਨ ਚੀਨ ਵਿਚ ਹੋਇਆ ਹੈ। ਇਸ ਦੇ ਨਾਲ ਹੀ 35,665 ਮਾਡਲ 3 ਵਾਹਨ ਵੀ ਸ਼ਾਮਲ ਹਨ ਜੋ ਆਯਾਤ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ : 1 ਜੁਲਾਈ ਤੋਂ ਬਦਲ ਜਾਣਗੇ ਆਮ ਆਦਮੀ ਦੀ ਜ਼ਿੰਦਗੀ ਨਾਲ ਜੁੜੇ ਇਹ ਨਿਯਮ!

ਨੋਟ - ਇਸ਼ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News