ਦੂਰਸੰਚਾਰ ਖੇਤਰ ਨੂੰ ਰਾਹਤ ਦੇਣ ਦੀ ਮੰਗ ਨੂੰ ਲੈ ਕੇ ਇਕੱਠੇ ਆਏ CII ਤੇ ਫਿੱਕੀ
Monday, Dec 02, 2019 - 02:04 AM (IST)

ਨਵੀਂ ਦਿੱਲੀ (ਭਾਸ਼ਾ)-ਦੂਰਸੰਚਾਰ ਕੰਪਨੀਆਂ ਦੇ ਐਡਜਸਟਿਡ ਗ੍ਰਾਸ ਰੈਵੇਨਿਊ ਨੂੰ ਲੈ ਕੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਇਸ ਖੇਤਰ ਦੀ ਵਿੱਤੀ ਹਾਲਤ ਨੂੰ ਲੈ ਕੇ ਆਪਸ ’ਚ ਵਿਰੋਧੀ ਦਲੀਲਾਂ ਦਰਮਿਆਨ ਉਦਯੋਗ ਮੰਡਲ ਸੀ. ਆਈ. ਆਈ. ਅਤੇ ਫਿੱਕੀ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਤੋਂ ਇਸ ਖੇਤਰ ਲਈ ਰਾਹਤ ਦੀ ਮੰਗ ਕੀਤੀ ਹੈ।
ਅਦਾਲਤ ਨੇ ਐਡਜਸਟਿਡ ਗ੍ਰਾਸ ਰੈਵੇਨਿਊ (ਏ. ਜੀ. ਆਰ.) ’ਤੇ ਕੇਂਦਰ ਦੀ ਗੱਲ ਨੂੰ ਸਹੀ ਕਰਾਰ ਦਿੰਦੇ ਹੋਏ ਕੰਪਨੀਆਂ ਨੂੰ ਆਦੇਸ਼ ਦਿੱਤਾ ਹੈ ਕਿ ਉਹ ਉਸ ਦੇ ਆਧਾਰ ’ਤੇ ਸਰਕਾਰ ਨੂੰ ਪੁਰਾਣਾ ਕਾਨੂੰਨੀ ਬਕਾਇਆ ਚੁਕਾਉਣ ਜੋ ਕਰੀਬ 1.47 ਲੱਖ ਕਰੋਡ਼ ਬਣਦਾ ਹੈ।