ਦੂਰਸੰਚਾਰ ਵਿਭਾਗ ਮੋਬਾਇਲ ਨਿਰਮਾਣ ’ਚ ਦਖਲ ਨਹੀਂ ਦੇਵੇਗਾ : ਵੈਸ਼ਣਵ
Tuesday, Jan 25, 2022 - 10:26 AM (IST)
ਨਵੀਂ ਦਿੱਲੀ– ਸੰਚਾਰ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਣਵ ਨੇ ਕਿਹਾ ਕਿ ਦੂਰਸੰਚਾਰ ਵਿਭਾਗ ਮੋਬਾਇਲ ਫੋਨ ਨਿਰਮਾਣ (ਮੈਨੂਫੈਕਚਰਿੰਗ) ਨਾਲ ਜੁੜੇ ਮਾਮਲਿਆਂ ’ਚ ਦਖਲ ਨਹੀਂ ਦੇਵੇਗਾ। ਉਨ੍ਹਾਂ ਦਾ ਇਹ ਬਿਆਨ ਇਸ ਨਜ਼ਰੀਏ ਨਾਲ ਅਹਿਮ ਹੈ ਕਿ ਉਦਯੋਗ ਇਸ ਗੱਲ ਨੂੰ ਲੈ ਕੇ ਚਿੰਤਤ ਹੈ ਕਿ ਜੇ ਦੂਰਸੰਚਾਰ ਵਿਭਾਗ ਨੇ ਦੇਸ਼ ’ਚ ਮੋਬਾਇਲ ਨਿਰਮਾਣ ਨੂੰ ਕੰਟਰੋਲ ਕਰਨ ਦਾ ਯਤਨ ਕੀਤਾ ਤਾਂ ਇਸ ਨਾਲ ਉਸ ਨੂੰ ਭਾਰੀ ਨਿਯਮਾਂ ਨੂੰ ਝੱਲਣਾ ਪਵੇਗਾ।
ਫਿਲਹਾਲ ਇਲੈਟ੍ਰਾਨਿਕਸ ਅਤੇ ਆਈ. ਟੀ. ਮੰਤਰਾਲਾ ਮੋਬਾਇਲ ਨਿਰਮਾਣ ਨਾਲ ਸਬੰਧਤ ਮਾਮਲਿਆਂ ’ਚ ਨੋਡਲ ਸੰਗਠਨ ਹੈ। ਵੈਸ਼ਣਵ ਨੇ ਕਿਹਾ ਕਿ ਸਰਕਾਰ ਕਿਰਤ ਕਾਨੂੰਨਾਂ ਨੂੰ ਬਿਹਤਰ ਕਰਨ ਲਈ ਉਨ੍ਹਾਂ ’ਚ ਸੋਧ ਕਰ ਰਹੀ ਹੈ। ਇਸ ਦੇ ਰਾਹੀਂ ਵੱਡੀਆਂ ਕੰਪਨੀਆਂ ਵਲੋਂ ਵੱਡੀ ਗਿਣਤੀ ’ਚ ਲੇਬਰ ਫੋਰਸ ਦੀ ਨਿਯੁਕਤੀ ਨੂੰ ਸਮਰਥਨ ਦਿੱਤਾ ਜਾਵੇਗਾ ਅਤੇ ਨਾਲ ਹੀ ਕੰਪਨੀ ਕੰਪਲੈਕਸ ਦੇ ਅੰਦਰ ਹੀ ਰਿਹਾਇਸ਼ੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।