ਟੈਲੀਕਾਮ ਕੰਪਨੀਆਂ ਨੂੰ ਮਿਲੀ 42000 ਕਰੋੜ ਦੀ ਰਾਹਤ, ਸਪੈਕਟ੍ਰਮ ਭੁਗਤਾਨ 2 ਸਾਲ ਲਈ ਟਲਿਆ

11/21/2019 11:33:19 AM

ਨਵੀਂ ਦਿੱਲੀ — ਆਰਥਿਕ ਮਾਮਲਿਆਂ 'ਤੇ ਕੇਂਦਰ ਸਰਕਾਰ  ਦੀ ਕੈਬਨਿਟ ਕਮੇਟੀ ਦੀ ਮੀਟਿੰਗ 'ਚ ਸੰਕਟ ਦਾ ਸਾਹਮਣਾ ਕਰ ਰਹੇ ਟੈਲੀਕਾਮ ਸੈਕਟਰ ਲਈ ਰਾਹਤ ਪੈਕੇਜ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਕੇਂਦਰੀ ਕੈਬਨਿਟ ਨੇ ਇਸ ਮਾਮਲੇ 'ਚ ਬਣਾਈ ਗਈ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਮਨਜ਼ੂਰ ਕਰਦੇ ਹੋਏ ਸਪੈਕਟ੍ਰਮ ਦੀ ਪੇਮੈਂਟ ਲਈ 2 ਸਾਲ ਦਾ ਸਮਾਂ ਦਿੱਤਾ ਹੈ।

2 ਸਾਲ ਬਾਅਦ ਕੰਪਨੀਆਂ ਨੂੰ ਇਹ ਪੇਮੈਂਟ ਕਰਨੀ ਹੋਵੇਗੀ ਪਰ ਕੰਪਨੀਆਂ ਨੂੰ ਇਸ ਰਾਹਤ ਲਈ ਸਰਕਾਰ ਨੂੰ ਬੈਂਕ ਗਾਰੰਟੀ ਦੇਣੀ ਹੋਵੇਗੀ। ਫਿਲਹਾਲ ਵੋਡਾਫੋਨ-ਆਈਡਿਆ 'ਤੇ 23,290 ਕਰੋੜ, ਜੀਓ 'ਤੇ 6670 ਕਰੋੜ ਅਤੇ ਭਾਰਤੀ ਏਅਰਟੈੱਲ 'ਤੇ 11,000 ਰੁਪਏ ਤੋਂ ਜ਼ਿਆਦਾ ਦੀ ਦੇਣਦਾਰੀ ਹੈ। ਸਰਕਾਰ ਦੇ ਰਿਵਾਈਵਲ ਪ੍ਰਸਤਾਵ ਦੇ ਬਾਅਦ ਟੈਲੀਕਾਮ ਸੈਕਟਰ ਨੂੰ ਕਰੀਬ 42,000 ਕਰੋੜ ਰੁਪਏ ਦਾ ਸਪੈਕਟ੍ਰਮ ਦੀ ਅਦਾਇਗੀ ਲਈ ਸਮਾਂ ਮਿਲ ਗਿਆ ਹੈ।

BPCL ਸਮੇਤ 5  PSU ਦੇ ਵਿਨਿਵੇਸ਼ ਨੂੰ ਮਨਜ਼ੂਰੀ

ਇਸ ਦੇ ਨਾਲ ਹੀ ਸਰਕਾਰ ਨੇ PSU ਦੀ 5 ਕੰਪਨੀਆਂ 'ਚ ਆਪਣੀ ਹਿੱਸੇਦਾਰੀ 51 ਫੀਸਦੀ ਤੋਂ ਘੱਟ ਕਰਨ ਦਾ ਫੈਸਲਾ ਕੀਤਾ ਹੈ। ਮੀਟਿੰਗ ਦੌਰਾਨ BPCL,SCI ਅਤੇ ਕੋਨਕਾਰ ਦੇ ਵਿਨਿਵੇਸ਼ ਨੂੰ ਲੈ ਕੇ ਵੀ ਸਹਿਮਤੀ ਬਣੀ ਹੈ ਜਦੋਂਕਿ ਨੁਮਾਲੀਗੜ੍ਹ ਰਿਫਾਇਨਰੀ ਦਾ ਵਿਨਿਵੇਸ਼ ਨਹੀਂ ਹੋਵੇਗਾ। ਸਰਕਾਰ ਨੇ ਵਿਨਿਵੇਸ਼ ਦੇ ਜ਼ਰੀਏ 1.05 ਲੱਖ ਕਰੋੜ ਰੁਪਏ ਇਕੱਠੇ ਕਰਨ ਦਾ ਟੀਚਾ ਰੱਖਿਆ ਹੈ ਅਤੇ BPCL 'ਚ ਸਰਕਾਰ ਦੀ ਹਿੱਸੇਦਾਰੀ ਵੇਚਣ ਦਾ ਫੈਸਲਾ ਸਰਕਾਰ ਦੀ ਇਸੇ ਰਣਨੀਤੀ ਦਾ ਹਿੱਸਾ ਹੈ।

 


Related News