ਅਪ੍ਰੈਲ ''ਚ ਟੈਲੀਕਾਮ ਕੰਪਨੀਆਂ ਨੇ ਗੁਆਏ 82 ਲੱਖ ਗਾਹਕ

07/24/2020 10:39:49 PM

ਨਵੀਂ ਦਿੱਲੀ—ਮੁਕੇਸ਼ ਅੰਬਾਨੀ ਦੀ ਦੂਰਸੰਚਾਰ ਕੰਪਨੀ ਰਿਲਾਇੰਸ ਜਿਓ ਨੇ ਘਰੇਲੂ ਮੋਬਾਇਲ ਫੋਨ ਸੇਵਾ ਬਾਜ਼ਾਰ 'ਚ ਆਪਣੀ ਪੈਠ ਮਜ਼ਬੂਤ ਕਰਦੇ ਹੋਏ ਅਪ੍ਰੈਲ ਮਹੀਨੇ 'ਚ ਕਰੀਬ 16 ਲੱਖ ਨਵੇਂ ਉਪਭੋਗਤਾ ਜੋੜੇ, ਜਦਕਿ ਮੁਕਾਬਲੇਬਾਜ਼ੀ ਕੰਪਨੀਆਂ ਭਾਰਤੀ ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਨੂੰ ਇਸ ਦੌਰਾਨ ਕਰੀਬ ਇਕ ਕਰੋੜ ਗਾਹਕ ਗੁਆਉਣੇ ਪਏ ਹਨ। ਅਜਿਹੇ 'ਚ ਜਿਓ ਇਕੋ ਇਕ ਅਜਿਹੀ ਕੰਪਨੀ ਰਹੀ ਜਿਸ ਦੇ ਗਾਹਕ ਵਧੇ। ਬੀ.ਐੱਸ.ਐੱਨ.ਐੱਲ. ਨੇ ਵੀ ਮਹੀਨੇ 'ਚ 20 ਹਜ਼ਾਰ ਗਾਹਕ ਘੱਟ ਹੋਏ ਹਨ। ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ ਇੰਡੀਆ (ਟਰਾਈ) ਨੇ ਸ਼ੁੱਕਰਵਾਰ ਨੂੰ ਜਾਰੀ ਨਵੇਂ ਅੰਕੜਿਆਂ ਮੁਤਾਬਕ ਅਪ੍ਰੈਲ 'ਚ ਮੋਬਾਇਲ ਸੇਵਾ ਦੇ 82 ਲੱਖ 31 ਹਜ਼ਾਰ 591 ਗਾਹਕ ਘਟੇ।

ਅਪ੍ਰੈਲ 'ਚ ਜਿਓ 15 ਲੱਖ 75 ਹਜ਼ਾਰ 333 ਗਾਹਕ ਜੋੜ ਕੇ 38 ਕਰੋੜ 90 ਲੱਖ 92 ਹਜ਼ਾਰ 136 ਉਪਭੋਗਤਾਵਾਂ ਅਤੇ 33.85 ਬਾਜ਼ਾਰ ਹਿੱਸੇ ਨਾਲ ਪਹਿਲੇ ਨੰਬਰ 'ਤੇ ਬਣੀ ਹੈ। ਭਾਰਤੀ ਏਅਰਟੈੱਲ ਨੇ ਅਪ੍ਰੈਲ 'ਚ ਸਭ ਤੋਂ ਜ਼ਿਆਦਾ 52 ਲੱਖ 69 ਹਜ਼ਾਰ 882 ਗਾਹਕ ਗੁਆਏ ਅਤੇ ਕੁੱਲ 32 ਕਰੋੜ 25 ਲੱਖ 43 ਹਜ਼ਾਰ 99 ਉਪਭੋਗਤਾ ਭਾਵ 28.06 ਫੀਸਦੀ ਸ਼ੇਅਰ ਨਾਲ ਦੂਜੇ ਨੰਬਰ 'ਤੇ ਰਹੀ। ਤੀਸਰੇ ਨੰਬਰ 'ਤੇ ਵੋਡਾਫੋਨ-ਆਈਡੀਆ ਨੂੰ ਅਪ੍ਰੈਲ 'ਚ ਵੀ ਤਗੜਾ ਝਟਕਾ ਲੱਗਿਆ।

ਉਸ ਦੇ 45 ਲੱਖ 16 ਹਜ਼ਾਰ 886 ਗਾਹਕ ਟੁੱਟੇ ਅਤੇ 31 ਕਰੋੜ 46 ਲੱਖ 51 ਹਜ਼ਾਰ 748 ਉਪਭੋਗਤਾ ਅਤੇ 27.07 ਫੀਸਦੀ ਬਾਜ਼ਾਰ ਹਿੱਸੇ ਰਹਿ ਗਿਆ। ਕੰਪਨੀ ਨੂੰ ਮਾਰਚ 'ਚ ਇਸ ਤੋਂ ਵੀ ਤਗੜਾ ਝਟਾ ਲੱਗਿਆ ਸੀ ਅਤੇ ਉਸ ਦੇ 63 ਲੱਖ 53 ਹਜ਼ਾਰ 200 ਗਾਹਕ ਘੱਟ ਹੋਏ। ਬੀ.ਐੱਸ.ਐੱਨ.ਐੱਲ. 10.43 ਫੀਸਦੀ ਬਾਜ਼ਾਰ ਸ਼ੇਅਰ ਭਾਵ 11 ਕਰੋੜ 97 ਲੱਖ 60 ਹਜ਼ਾਰ 55 ਗਾਹਕਾਂ ਨਾਲ ਚੌਥੇ ਨੰਬਰ 'ਤੇ ਰਹੀ। ਬੀ.ਐੱਸ.ਐੱਨ.ਐੱਲ. ਨਾਲ ਮਾਰਚ 'ਚ ਕੁੱਲ 95,458 ਗਾਹਕ ਜੁੜੇ ਸਨ ਜਦਕਿ ਅਪ੍ਰੈਲ 'ਚ ਉਸ ਨੇ ਵੀ 20 ਹਜ਼ਾਰ ਗਾਹਕ ਗੁਆਏ ਹਨ।


Karan Kumar

Content Editor

Related News