ਸੰਸਦੀ ਕਮੇਟੀ ਦੇ ਸਾਹਮਣੇ ਪੇਸ਼ ਹੋਣਗੇ ਵੱਡੀਆਂ ਟੈਕਨਾਲੋਜੀ ਕੰਪਨੀਆਂ ਦੇ ਪ੍ਰਤੀਨਿਧੀ
Monday, Aug 22, 2022 - 02:35 PM (IST)
ਨਵੀਂ ਦਿੱਲੀ (ਭਾਸ਼ਾ) - ਐਪਲ, ਗੂਗਲ, ਐਮਾਜ਼ੋਨ, ਨੈੱਟਫਲਿਕਸ ਅਤੇ ਮਾਈਕ੍ਰੋਸਾਫਟ ਵਰਗੀਆਂ ਟੈਕਨਾਲੋਜੀ ਕੰਪਨੀਆਂ ਦੀਆਂ ਭਾਰਤੀ ਇਕਾਈਆਂ ਦੇ ਪ੍ਰਮੁੱਖ ਡਿਜੀਟਲ ਖੇਤਰ ’ਚ ਐਂਟੀ ਕੰਪੀਟੇਟਿਵ ਐਕਟੀਵਿਟੀਜ਼ ਦੀ ਜਾਂਚ ਕਰ ਰਹੀ ਸੰਸਦੀ ਕਮੇਟੀ ਦੇ ਸਾਹਮਣੇ ਮੰਗਲਵਾਰ ਨੂੰ ਗਵਾਹੀ ਦੇਣਗੇ।
ਸੰਸਦ ਦੀ ਵਿੱਤ ’ਤੇ ਗਠਿਤ ਸਥਾਈ ਕਮੇਟੀ ਦੇ ਪ੍ਰਧਾਨ ਜਯੰਤ ਸਿਨ੍ਹਾ ਨੇ ਇਹ ਜਾਣਕਾਰੀ ਦਿੱਤੀ। ਇਹ ਸੰਸਦੀ ਕਮੇਟੀ ਬਾਜ਼ਾਰ ’ਚ ਕੰਪੀਟੇਟਿਵ ਦੇ ਵੱਖ-ਵੱਖ ਪਹਿਲੂਆਂ ਨੂੰ ਦੇਖ ਰਹੀ ਹੈ, ਜਿਸ ’ਚ ਵੱਡੀਆਂ ਟੈਕਨਾਲੋਜੀ ਕੰਪਨੀਆਂ ’ਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ।
ਲੋਕਸਭਾ ਸਕੱਤਰੇਤ ਵੱਲੋਂ ਜਾਰੀ ਨੋਟਿਸ ਅਨੁਸਾਰ ਮੰਗਲਵਾਰ ਨੂੰ ਹੋਣ ਵਾਲੀ ਇਸ ਬੈਠਕ ਦਾ ਏਜੰਡਾ ਵੱਡੀਆਂ ਟੈਕਨਾਲੋਜੀ ਕੰਪਨੀਆਂ ਦੇ ਐਂਟੀ ਕੰਪੀਟੇਟਿਵ ਤਰੀਕਿਆਂ ’ਤੇ ਇਨ੍ਹਾਂ ਕੰਪਨੀਆਂ ਦੇ ਪ੍ਰਤੀਨਿਧੀਆਂ ਦੀ ਓਰਲ ਗਵਾਹੀ ਲੈਣਾ ਹੈ।
ਸਿਨ੍ਹਾ ਨੇ ਕਿਹਾ ਕਿ ਐਪਲ, ਮਾਈਕ੍ਰੋਸਾਫਟ, ਐਮਾਜ਼ੋਨ, ਗੂਗਲ, ਨੈੱਟਫਲਿਕਸ ਦੀਆਂ ਭਾਰਤੀ ਇਕਾਈਆਂ ਦੇ ਪ੍ਰਤੀਨਿਧੀ ਅਤੇ ਕੁਝ ਹੋਰ ਲੋਕ ਡਿਜੀਟਲ ਬਾਜ਼ਾਰ ’ਚ ਕੰਪੀਟੇਟਿਵ ਵਿਵਹਾਰ ਦੇ ਮੁੱਦੇ ’ਤੇ ਸੰਸਦੀ ਕਮੇਟੀ ਦੇ ਸਾਹਮਣੇ ਪੇਸ਼ ਹੋਣਗੇ। ਉਨ੍ਹਾਂ ਕਿਹਾ ਕਿ ਕਮੇਟੀ ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ ਅਤੇ ਕਾਰਪੋਰੇਟ ਮਾਮਲਿਆਂ ਦੇ ਮੰਤਰਾਲਾ ਅਤੇ ਭਾਰਤੀ ਟੈਕਨਾਲੋਜੀ ਕੰਪਨੀਆਂ ਨਾਲ ਇਸ ਮੁੱਦੇ ’ਤੇ ਪਹਿਲਾਂ ਹੀ ਵਿਚਾਰ-ਵਟਾਂਦਰਾ ਕਰ ਚੁੱਕੀ ਹੈ। ਖੁਰਾਕ ਸਪਲਾਈ ਮੰਚ ਸਵਿਗੀ ਅਤੇ ਜ਼ੋਮੈਟੋ, ਈ-ਕਾਮਰਸ ਕੰਪਨੀ ਫਲਿੱਪਕਾਰਟ, ਕੈਬ ਸੇਵਾਪ੍ਰਦਾਤਾ ਕੰਪਨੀ ਓਲਾ, ਹੋਟਲ ਸੇਵਾ ਪ੍ਰਦਾਤਾ ਓਯੋ ਅਤੇ ਅਖਿਲ ਭਾਰਤੀ ਗੇਮਿੰਗ ਸੰਘ ਦੇ ਪ੍ਰਤੀਨਿਧੀ ਸਿਨ੍ਹਾ ਦੀ ਅਗਵਾਈ ਵਾਲੀ ਇਸ ਕਮੇਟੀ ਦੇ ਸਾਹਮਣੇ ਪਹਿਲਾਂ ਹੀ ਪੇਸ਼ ਹੋ ਚੁੱਕੇ ਹਨ।