ਅਮਰੀਕੀ ਅਦਾਲਤ ’ਚ TCS ਦੀ ਅਪੀਲ ਹੋਈ ਖਾਰਜ, ਹੁਣ ਦੇਣਾ ਪਵੇਗਾ 14 ਕਰੋੜ ਡਾਲਰ ਦਾ ਮੁਆਵਜ਼ਾ
Wednesday, Nov 22, 2023 - 10:41 AM (IST)
ਨਵੀਂ ਦਿੱਲੀ (ਭਾਸ਼ਾ)– ਅਮਰੀਕਾ ਦੀ ਸੁਪਰੀਮ ਕੋਰਟ ਨੇ ਸੂਚਨਾ ਤਕਨਾਲੋਜੀ ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ. ਸੀ. ਐੱਸ.) ਖ਼ਿਲਾਫ਼ ਜ਼ਿਲ੍ਹਾ ਅਦਾਲਤ ਵਲੋਂ ਪਾਸ 14 ਕਰੋੜ ਡਾਲਰ ਦੇ ਮੁਆਵਜ਼ੇ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਕੰਪਨੀ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਹੈ। ਇਹ ਜਾਣਕਾਰੀ ਕੰਪਨੀ ਨੇ ਬੀਤੇ ਦਿਨ ਦਿੱਤੀ ਹੈ। ਵਿਸਕਾਨਸਿਨ ਦੀ ਜ਼ਿਲ੍ਹਾ ਅਦਾਲਤ ਨੇ ਏਪਿਕ ਸਿਸਸਟਮਸ ਕਾਰਪੋਰੇਸ਼ਨ ਦੇ ਪੱਖ ਵਿਚ 14 ਕਰੋੜ ਡਾਲਰ ਦਾ ਜੁਰਮਾਨਾ ਲਗਾਇਆ ਹੈ।
ਇਹ ਵੀ ਪੜ੍ਹੋ - 22 ਦਿਨਾਂ 'ਚ ਹੋਣਗੇ 38 ਲੱਖ ਵਿਆਹ, 4.47 ਲੱਖ ਕਰੋੜ ਦੇ ਕਾਰੋਬਾਰ ਦੀ ਉਮੀਦ, ਭਲਕੇ ਸ਼ੁਰੂ ਹੋਵੇਗਾ ਮਹੂਰਤ
ਇਸ ਦੌਰਾਨ ਕੰਪਨੀ ਨੇ ਦੋਸ਼ ਲਾਇਆ ਸੀ ਕਿ ਟੀ. ਸੀ. ਐੱਸ. ਨੇ ਹਸਪਤਾਲ ਪ੍ਰਬੰਧਨ ਪ੍ਰਣਾਲੀ ‘ਮੇਡ ਮੰਤਰਾ’ ਦੇ ਵਿਕਾਸ ਲਈ ਉਨ੍ਹਾਂ ਦੀ ਇੰਟਲੈਕਚੁਅਲ ਪ੍ਰਾਪਰਟੀ ਦੀ ਉਲੰਘਣਾ ਕੀਤੀ ਹੈ। ਇਸ ਨੂੰ 2009 ਵਿਚ ਭਾਰਤ ਵਿਚ ਹਸਪਤਾਲ ਚਲਾਉਣ ਵਾਲੀ ਵੱਡੀ ਕੰਪਨੀ ਲਈ ਲਾਗੂ ਕੀਤਾ ਗਿਆ ਸੀ। ਟੀ. ਸੀ. ਐੱਸ. ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ਵਿਚ ਕਿਹਾ ਕਿ ਏਪਿਕ ਸਿਸਟਮਸ ਕਾਰਪੋਰੇਸ਼ਨ ਮਾਮਲੇ ਵਿਚ ਅਮਰੀਕਾ ਦੀ ਸੁਪਰੀਮ ਕੋਰਟ ਨੇ 20 ਨਵੰਬਰ, 2023 ਨੂੰ ‘ਯੂ. ਐੱਸ. ਕੋਰਟ ਆਫ ਅਪੀਲਸ’ 7ਵੇਂ ਸਰਕਟ ਦੇ ਪਾਸ ਉਸ ਹੁਕਮ ਖ਼ਿਲਾਫ਼ ਅਪੀਲ ਦਾਇਰ ਕਰਨ ਦੀ ਕੰਪਨੀ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ, ਜਿਸ ਵਿਚ ਵਿਸਕਾਨਸਿਨ ਜ਼ਿਲਾ ਅਦਾਲਤ ਵਲੋਂ 14 ਕਰੋੜ ਡਾਲਰ ਦੇ ਮੁਆਵਜ਼ੇ ਦੀ ਪੁਸ਼ਟੀ ਕੀਤੀ ਗਈ ਸੀ।
ਇਹ ਵੀ ਪੜ੍ਹੋ - ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਹੋਇਆ ਵਾਧਾ, ਜਾਣੋ ਅੱਜ ਦੇ ਤਾਜ਼ਾ ਭਾਅ
ਦੱਸ ਦੇਈਏ ਕਿ ਏਪਿਕ ਨੇ ਦੋਸ਼ ਲਾਇਆ ਸੀ ਕਿ ਟੀ. ਸੀ. ਐੱਸ. ਨੇ ਏਪਿਕ ਸਿਸਟਮ ਦੇ ਯੂਜ਼ਰ-ਵੈੱਬ ਪੋਰਟਲ ਰਾਹੀਂ ਡਾਊਨਲੋਡ ਕੀਤੇ ਗਏ ਦਸਤਾਵੇਜ਼ਾਂ ਦੀ ਦੁਰਵਰਤੋਂ ਕੀਤੀ। ਟੀ. ਸੀ. ਐੱਸ. ਨੇ ਕਿਹਾ ਕਿ ਅਮਰੀਕੀ ਸੁਪਰੀਮ ਕੋਰਟ ਦੇ ਹੁਕਮ ਨੂੰ ਦੇਖਦੇ ਹੋਏ ਕੰਪਨੀ ਦੀ ਇਸ ਲਈ ਬਾਕੀ ਵਿਵਸਥਾ ਕਰਨ ਦੀ ਯੋਜਨਾ ਹੈ। ਇਹ 12.5 ਕਰੋੜ ਡਾਲਰ ਬਣਦੇ ਹਨ। ਇਹ ਵਿਵਸਥਾ 31 ਦਸੰਬਰ 2023 ਨੂੰ ਸਮਾਪਤ ਤੀਜੀ ਤਿਮਾਹੀ ਦੇ ਵਿੱਤੀ ਵੇਰਵੇ ’ਚ ਕੀਤੀ ਜਾਏਗੀ।
ਇਹ ਵੀ ਪੜ੍ਹੋ - ਸ਼ਮੀ ਦੀ ਸ਼ਾਨਦਾਰ ਗੇਂਦਬਾਜ਼ੀ ਨੇ ਜਿੱਤਿਆ ਦਿਲ, ਕੰਪਨੀਆਂ ਵਿਚਾਲੇ ਲੱਗੀ ਦੌੜ, ਜਾਣੋ ਇਕ ਡੀਲ ਦੀ ਫ਼ੀਸ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8