15 ਦਿਨ ਪਹਿਲਾਂ ਹੋਈ ਸੀ ਪਿਓ ਦੀ ਮੌਤ, ਹੁਣ ਜਵਾਨ ਪੁੱਤ ਲਈ ''ਕਾਲ'' ਬਣਿਆ ''ਚਿੱਟਾ''

Monday, Oct 21, 2024 - 12:38 PM (IST)

15 ਦਿਨ ਪਹਿਲਾਂ ਹੋਈ ਸੀ ਪਿਓ ਦੀ ਮੌਤ, ਹੁਣ ਜਵਾਨ ਪੁੱਤ ਲਈ ''ਕਾਲ'' ਬਣਿਆ ''ਚਿੱਟਾ''

ਸੰਗਤ ਮੰਡੀ (ਮਨਜੀਤ)- ਪਿੰਡ ਸੰਗਤ ਕਲਾਂ ’ਚ ਇਕ ਹੋਰ ਨੌਜਵਾਨ ਦੀ ਚਿੱਟੇ ਕਾਰਨ ਮੌਤ ਹੋ ਗਈ। ਚਿੱਟੇ ਕਾਰਨ ਮਰੇ ਨੌਜਵਾਨ ਦੇ ਪਿਤਾ ਦੀ ਵੀ ਪੰਦਰਾਂ ਦਿਨ ਪਹਿਲਾਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਚੁੱਕੀ ਹੈ। ਇਕੱਤਰ ਜਾਣਕਾਰੀ ਅਨੁਸਾਰ ਦਵਿੰਦਰ ਸਿੰਘ (25) ਪੁੱਤਰ ਸਵਰਗਵਾਸੀ ਦਰਸ਼ਨ ਸਿੰਘ ਚਿੱਟੇ ਦਾ ਆਦੀ ਸੀ। ਦਵਿੰਦਰ ਸਿੰਘ ਦੇ ਚਾਚਾ ਗੁਰਨੈਬ ਸਿੰਘ ਤੇ ਸਾਬਕਾ ਪੰਚ ਗੁਰਮੇਲ ਸਿੰਘ ਗੇਲੂ ਨੇ ਦੱਸਿਆ ਕਿ ਦਵਿੰਦਰ ਸਿੰਘ ਪਿਛਲੇ ਕਾਫੀ ਸਮੇਂ ਤੋਂ ਚਿੱਟੇ ਦਾ ਆਦੀ ਸੀ। ਉਹ ਦਿਨ ’ਚ ਪੰਜ–ਪੰਜ ਵਾਰੀ ਚਿੱਟੇ ਦੇ ਟੀਕੇ ਲਗਾਉਂਦਾ ਸੀ। ਉਸ ਨੂੰ ਨਸ਼ਾ ਛੁਡਾਊ ਸੈਂਟਰ ’ਚ ਵੀ ਭਰਤੀ ਕਰਵਾਇਆ ਸੀ ਪਰ ਉਹ ਚਿੱਟਾ ਛੱਡ ਨਹੀਂ ਸਕਿਆ।

ਇਹ ਖ਼ਬਰ ਵੀ ਪੜ੍ਹੋ - ਕੈਨੇਡਾ 'ਚ ਪੰਜਾਬੀ ਕੁੜੀ ਦੀ ਰੂਹ ਕੰਬਾਊ ਮੌਤ! ਸ਼ੱਕ ਦੇ ਘੇਰੇ 'ਚ ਪੂਰਾ ਮਾਮਲਾ

ਕੱਲ ਵੀ ਉਸ ਨੂੰ ਚਿੱਟਾ ਛੁਡਵਾਉਣ ਲਈ ਸੈਂਟਰ ’ਚ ਭਰਤੀ ਕਰਨ ਗਏ ਸੀ ਪਰ ਸੈਂਟਰ ਦੇ ਕਰਮਚਾਰੀਆਂ ਵੱਲੋਂ ਦਵਿੰਦਰ ਸਿੰਘ ਦੀ ਹਾਲਤ ਨੂੰ ਵੇਖਦਿਆਂ ਉਸ ਨੂੰ ਸੈਂਟਰ ’ਚ ਭਰਤੀ ਨਹੀਂ ਕੀਤਾ ਤੇ ਉਹ ਘਰ ਆ ਗਏ, ਜਿੱਥੇ ਉਸ ਦੀ ਮੌਤ ਹੋ ਗਈ। 

ਇਸ ਸਬੰਧੀ ਜ਼ਿਲ੍ਹਾ ਕਪਤਾਨ ਅਵਨੀਤ ਕੌਂਡਲ ਨੇ ਕਿਹਾ ਕਿ ਜੋ ਇਹ ਨੌਜਵਾਨ ਚਿੱਟੇ ਨਾਲ ਮਰਿਆ ਹੈ। ਪਰ ਜੋ 2 ਨੌਜਵਾਨ ਪਹਿਲਾਂ ਮਰੇ ਸਨ, ਉਹ ਚਿੱਟੇ ਨਾਲ ਨਹੀਂ ਬਲਕਿ ਜ਼ਿਆਦਾ ਸ਼ਰਾਬ ਪੀਣ ਕਾਰਨ ਉਨ੍ਹਾਂ ਦੀ ਮੌਤ ਹੋਈ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਹ ਪੜਤਾਲ ਲਈ ਬਠਿੰਡਾ ਦਿਹਾਤੀ ਦੇ ਡੀ. ਐੱਸ. ਪੀ. ਹਿਨਾ ਗੁਪਤਾ ਦੀ ਡਿਊਟੀ ਲਗਾਉਣਗੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News