10 ਲੱਖ ਕਰਮਚਾਰੀਆਂ ਨੂੰ ਨਵੇਂ ਤਕਨੀਕੀ ਹੁਨਰ ''ਚ ਨਿਪੁੰਨ ਕਰਨ ਲਈ ਟੀਸੀਐੈੱਸ ਤੇ ਇਨਫੋਸਿਸ ਨੇ ਮਿਲਾਇਆ ਹੱਥ
Thursday, Jan 25, 2018 - 03:54 AM (IST)

ਦਾਵੋਸ-ਸੂਚਨਾ ਟੈਕਨਾਲੋਜੀ ਖੇਤਰ ਦੀਆਂ 2 ਪ੍ਰਮੁੱਖ ਭਾਰਤੀ ਕੰਪਨੀਆਂ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ. ਸੀ. ਐੱਸ.) ਤੇ ਇਨਫੋਸਿਸ ਨੇ ਦੁਨੀਆ ਭਰ ਦੇ ਕਰੀਬ 10 ਲੱਖ ਕਰਮਚਾਰੀਆਂ ਨੂੰ ਨਵੇਂ ਤਕਨੀਕ ਹੁਨਰ 'ਚ ਮਾਹਿਰ ਕਰਨ ਲਈ ਇਕ ਕੌਮਾਂਤਰੀ ਮੁਹਿੰਮ ਲਈ ਹੱਥ ਮਿਲਾਇਆ ਹੈ। ਇਹ ਆਪਣੀ ਤਰ੍ਹਾਂ ਦੀ ਪਹਿਲੀ ਮੁਹਿੰਮ ਹੈ।
ਇਸ ਪਹਿਲ ਦੇ ਸੰਸਥਾਪਕ ਸਹਿਯੋਗੀਆਂ 'ਚ ਏਸੇਂਚਰ, ਸੀ. ਏ. ਟੈਕਨਾਲੋਜਿਸ, ਸਿਸਕੋ, ਕਾਗਨੀਜੈਂਟ, ਹਿਊਲੇਟ ਪੈਕਰਡ ਇੰਟਰਪ੍ਰਾਈਜ਼ਿਜ਼, ਪੈਗਾਸਿਸਟਮਸ, ਪੀ. ਡਬਲਯੂ. ਸੀ., ਸੈਲਸਫੋਰਸ ਤੇ ਐੱਸ. ਏ. ਪੀ. (ਸੈਪ) ਵਰਗੀਆਂ ਕੌਮਾਂਤਰੀ ਕੰਪਨੀਆਂ ਸ਼ਾਮਲ ਹਨ। ਇਸ ਪਹਿਲ ਦਾ ਟੀਚਾ ਮੁਕਾਬਲੇਬਾਜ਼ ਪ੍ਰੀਖਣ ਸਮੱਗਰੀ ਨੂੰ ਇਕੱਠੇ ਇਕ ਹੀ ਮੰਚ 'ਤੇ ਲਿਆਉਣਾ ਹੈ ਤਾਂ ਕਿ ਬਿਹਤਰ ਭਵਿੱਖ ਲਈ ਤਿਆਰ ਹੋਇਆ ਜਾ ਸਕੇ। ਇਹ ਪਹਿਲ ਵਿਸ਼ਵ ਆਰਥਿਕ ਮੰਚ ਦੇ ਸਕਿੱਲਸੈੱਟ ਪੋਰਟਲ 'ਤੇ ਜਨਵਰੀ 2021 ਤੱਕ 10 ਲੱਖ ਲੋਕਾਂ ਨੂੰ ਸਿਖਲਾਈ ਦੇਣ ਦੇ ਟੀਚੇ ਨੂੰ ਲੈ ਕੇ ਚਲਾਈ ਜਾ ਰਹੀ ਹੈ। ਇਸ ਪਹਿਲ ਦੀ ਸ਼ੁਰੂਆਤ ਆਟੋਮੇਸ਼ਨ ਨਾਲ ਨੌਕਰੀਆਂ ਦੇ ਜਾਣ ਤੇ ਕੌਮਾਂਤਰੀ ਹੁਨਰ ਅੰਤਰ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਕੀਤੀ ਗਈ ਹੈ। ਨਾਲ ਹੀ ਇਹ ਚੌਥੀ ਉਦਯੋਗਿਕ ਕ੍ਰਾਂਤੀ ਦੀਆਂ ਚੁਣੌਤੀਆਂ ਨਾਲ ਨਜਿੱਠਣ 'ਚ ਵੀ ਮਦਦ ਕਰੇਗੀ। ਇਸ ਪ੍ਰੋਗਰਾਮ ਨੂੰ ਸਿਸਕੋ ਦੇ ਮੁੱਖ ਕਾਰਜਕਾਰੀ ਅਧਿਕਾਰੀ ਤੇ ਚੇਅਰਮੈਨ ਚਕ ਰਾਬਿਨਸ ਦੀ ਪ੍ਰਧਾਨਗੀ 'ਚ ਫੋਰਮਸ ਆਈ. ਟੀ. ਗਵਰਨਰ ਵੱਲੋਂ ਉਲੀਕਿਆ ਗਿਆ ਹੈ।
Related News
ਪੰਜਾਬ ਦੇ ਇਸ ਜ਼ਿਲ੍ਹੇ ਲਈ ਖ਼ਤਰੇ ਦੀ ਘੰਟੀ ਤੇ ਸਰਕਾਰ ਨੇ ਕਾਰੋਬਾਰੀਆਂ ਨੂੰ ਦਿੱਤੀ ਵੱਡੀ ਰਾਹਤ, ਪੜ੍ਹੋ top-10 ਖ਼ਬਰਾਂ

''ਆਪ'' ਵੱਲੋਂ ਪੰਜਾਬ ''ਚ ਅਹੁਦੇਦਾਰਾਂ ਦਾ ਐਲਾਨ ਤੇ ਰਾਧਾ ਸੁਆਮੀ ਡੇਰਾ ਬਿਆਸ ਤੋਂ ਵੱਡੀ ਖ਼ਬਰ, ਪੜ੍ਹੋ top-10 ਖ਼ਬਰਾਂ
