ITR ਭਰਨ ਤੋਂ ਪਹਿਲਾਂ ਸਰਚਾਰਜ ਦਾ ਭੁਗਤਾਨ ਕਰਨ ਟੈਕਸਦਾਤਾ : CBDT
Wednesday, Apr 15, 2020 - 02:25 PM (IST)
ਨਵੀਂ ਦਿੱਲੀ - ਕੇਂਦਰੀ ਡਾਇਰੈਕਟ ਟੈਕਸ ਬੋਰਡ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਸਾਲਾਨਾ 2 ਕਰੋੜ ਤੋਂ ਵੱਧ ਆਮਦਨੀ ਵਾਲੇ ਟੈਕਸਦਾਤਾ ਜਿਨ੍ਹਾਂ ਨੇ 2019-20 ਦੇ ਟੀਡੀਐਸ ਦੀ ਗਣਨਾ ਕਰਦਿਆਂ ਵਧੇ ਹੋਏ ਸਰਚਾਰਜ ਦਾ ਭੁਗਤਾਨ ਨਹੀਂ ਕੀਤਾ ਹੈ, ਅਜਿਹੇ ਟੈਕਸਦਾਤਿਆਂ ਨੂੰ ਰਿਟਰਨ ਦਾਖਲ ਕਰਨ ਤੋਂ ਪਹਿਲਾਂ ਇਸ ਨੂੰ ਅਦਾ ਕਰਨਾ ਪਵੇਗਾ। ਸਰਕਾਰ ਨੇ 5 ਜੁਲਾਈ ਨੂੰ ਪੇਸ਼ ਕੀਤੇ ਗਏ 2019-20 ਦੇ ਬਜਟ ਵਿਚ ਆਮਦਨੀ ‘ਤੇ ਸਰਚਾਰਜ ਨੂੰ 2 ਕਰੋੜ ਤੋਂ ਲੈ ਕੇ 5 ਕਰੋੜ ਤੱਕ ਦੀ ਆਮਦਨ ਵਾਲਿਆਂ ਤੇ ਸਰਚਾਰਜ ਵਧਾ ਕੇ 25% ਕਰ ਦਿੱਤਾ ਸੀ।
ਇਹ ਸਰਚਾਰਜ 5 ਕਰੋੜ ਤੋਂ ਉੱਪਰ ਦੀ ਆਮਦਨ ਵਾਲਿਆਂ ਲਈ 37% ਕਰ ਦਿੱਤਾ ਗਿਆ ਸੀ। ਪਹਿਲਾਂ ਇਹ ਦੋਵਾਂ ਟੈਕਸਦਾਤਾਵਾਂ ਲਈ 15% ਸੀ। ਵਧਿਆ ਹੋਇਆ ਸਰਚਾਰਜ 1 ਅਪ੍ਰੈਲ, 2019 ਤੋਂ ਲਾਗੂ ਹੋ ਗਿਆ ਹੈ। ਸੀ.ਬੀ.ਡੀ.ਟੀ. ਨੇ ਕਿਹਾ ਕਿ ਬਹੁਤ ਸਾਰੇ ਮਾਮਲਿਆਂ ਵਿਚ 1 ਅਪ੍ਰੈਲ ਤੋਂ 4 ਜੁਲਾਈ ਤੱਕ ਦੇ ਸਰਚਾਰਜ ਦਾ ਭੁਗਤਾਨ ਨਹੀਂ ਕੀਤਾ ਗਿਆ ਹੈ।
ਇਹ ਵੀ ਦੇਖੋ :