ਨੌਕਰੀਪੇਸ਼ਾ ਲੋਕਾਂ ਲਈ ਵੱਡੀ ਖ਼ੁਸ਼ਖ਼ਬਰੀ, EPF 'ਤੇ ਵਾਪਸ ਹੋ ਸਕਦੈ ਇਹ ਨਿਯਮ
Tuesday, Feb 23, 2021 - 10:32 AM (IST)
ਨਵੀਂ ਦਿੱਲੀ- ਸਰਕਾਰ ਨਿੱਜੀ ਖੇਤਰ ਦੇ ਨੌਕਰੀਪੇਸ਼ਾ ਲੋਕਾਂ ਨੂੰ ਇਕ ਵੱਡੀ ਖ਼ੁਸ਼ਖ਼ਬਰੀ ਦੇ ਸਕਦੀ ਹੈ। ਈ. ਪੀ. ਐੱਫ. ਵਿਚ 2.5 ਲੱਖ ਰੁਪਏ ਤੋਂ ਉਪਰ ਦੀ ਰਕਮ 'ਤੇ ਮਿਲਣ ਵਾਲੇ ਵਿਆਜ 'ਤੇ ਟੈਕਸ ਲਾਉਣ ਦਾ ਨਿਯਮ ਵਾਪਸ ਲਿਆ ਜਾ ਸਕਦਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ 2021 ਵਿਚ ਇਸ ਦਾ ਪ੍ਰਸਤਾਵ ਕੀਤਾ ਸੀ।
ਵਿੱਤ ਮੰਤਰੀ ਨੇ ਕਿਹਾ ਸੀ ਕਿ ਈ. ਪੀ. ਐੱਫ. ਵਿਚ ਕਰਮਚਾਰੀ ਦੇ ਸਾਲ ਵਿਚ ਢਾਈ ਲੱਖ ਰੁਪਏ ਤੋਂ ਜ਼ਿਆਦਾ ਦੇ ਯੋਗਦਾਨ 'ਤੇ ਮਿਲਣ ਵਾਲੇ ਵਿਆਜ 'ਤੇ ਟੈਕਸ ਲਾਇਆ ਜਾਵੇਗਾ।
ਸਰਕਾਰ ਦਾ ਕਹਿਣਾ ਸੀ ਕਿ ਇਸ ਕਦਮ ਨਾਲ ਸਿਰਫ਼ ਉਨ੍ਹਾਂ ਲੋਕਾਂ 'ਤੇ ਅਸਰ ਪਵੇਗਾ ਜਿਨ੍ਹਾਂ ਦੀ ਆਮਦਨ ਜ਼ਿਆਦਾ ਹੈ ਅਤੇ ਈ. ਪੀ. ਐੱਫ. ਵਿਚ ਜ਼ਿਆਦਾ ਪੈਸਾ ਪਾਉਂਦੇ ਹਨ, ਜੋ 1 ਫ਼ੀਸਦੀ ਤੋਂ ਵੀ ਘੱਟ ਹਨ। ਹਾਲਾਂਕਿ, ਸੀਤਾਰਮਨ ਨੇ ਹੁਣ ਕਿਹਾ ਹੈ ਕਿ ਇਸ ਨਿਯਮ ਦੀ ਸਮੀਖਿਆ ਕਰਨ ਲਈ ਉਹ ਤਿਆਰ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਪੈਟਰੋਲ ਜਲਦ ਲਾਵੇਗਾ ਸੈਂਕੜਾ, ਕੀਮਤਾਂ 'ਚ 7 ਰੁ: ਤੋਂ ਵੱਧ ਦਾ ਉਛਾਲ
ਹੁਣ ਤੱਕ ਕਰਮਚਾਰੀ ਭਵਿੱਖ ਫੰਡ (ਈ. ਪੀ. ਐੱਫ.) 'ਤੇ ਮਿਲਣ ਵਾਲੇ ਵਿਆਜ 'ਤੇ ਟੈਕਸ ਨਹੀਂ ਹੈ। ਇਸ ਦੇ ਨਾਲ ਹੀ ਵਿੱਤ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਈ. ਪੀ. ਐੱਫ. ਦਾ ਐੱਨ. ਪੀ. ਐੱਸ. ਵਿਚ ਰਲੇਵਾਂ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਈ. ਪੀ. ਐੱਫ. ਦੀ ਵਿਵਸਥਾ ਇਸੇ ਤਰ੍ਹਾਂ ਬਣੀ ਰਹੇਗੀ।
ਇਹ ਵੀ ਪੜ੍ਹੋ- WhatsApp ਦੀ ਨਵੀਂ ਪਾਲਿਸੀ, ਯੂਜ਼ਰਜ਼ ਨੂੰ ਲੱਗਣ ਵਾਲਾ ਹੈ ਇਹ ਝਟਕਾ
►ਈ. ਪੀ. ਐੱਫ. 'ਤੇ ਪ੍ਰਸਤਾਵਿਤ ਟੈਕਸ ਦੀ ਸਮੀਖਿਆ ਕੀਤੇ ਜਾਣ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ