ਟੀਚੇ ਤੋਂ 11 ਫੀਸਦੀ ਘਟ ਟੈਕਸ ਭੰਡਾਰ

05/03/2019 11:18:46 AM

ਨਵੀਂ ਦਿੱਲੀ—ਵਿੱਤੀ ਸਾਲ 2018-19 'ਚ ਕੇਂਦਰ ਸਰਕਾਰ ਟੈਕਸ ਰਾਜਸਵ ਭੰਡਾਰ ਦਾ ਆਪਣਾ ਟੀਚਾ ਹਾਸਲ ਨਹੀਂ ਕਰ ਪਾਈ। ਵਸਤੂ ਅਤੇ ਸੇਵਾ ਟੈਕਸ, ਵਿਅਕਤੀਗਤ ਆਮਦਨ ਟੈਕਸ ਅਤੇ ਕੇਂਦਰੀ ਉਤਪਾਦਨ ਡਿਊਟੀ ਭੰਡਾਰ ਉਮੀਦ ਤੋਂ ਘਟ ਰਹਿਣ ਦੇ ਕਾਰਨ ਵਾਸਤਵਿਕ ਭੰਡਾਰ ਕੁੱਲ ਟੀਚੇ ਤੋਂ 11 ਫੀਸਦੀ ਘਟ ਰਿਹਾ। ਹਾਲਾਂਕਿ ਸੀਮਾ ਡਿਊਟੀ ਭੰਡਾਰ ਦਾ ਟੀਚਾ ਪੂਰੀ ਤਰ੍ਹਾਂ ਹਾਸਿਲ ਕਰ ਲਿਆ ਗਿਆ, ਜਦੋਂਕਿ ਇਸ ਟੀਚੇ 'ਚ 15 ਫੀਸਦੀ ਵਾਧਾ ਵੀ ਕੀਤਾ ਗਿਆ ਹੈ। ਪਿਛਲੇ ਵਿੱਤੀ ਸਾਲ 'ਚ ਕਈ ਵਸਤੂਆਂ ਦੇ ਆਯਾਤ ਡਿਊਟੀ 'ਚ ਵਾਧਾ ਕੀਤੇ ਜਾਣ ਨਾਲ ਸੀਮਾ ਡਿਊਟੀ ਭੰਡਾਰ ਵਧਿਆ ਹੈ। ਇਸ ਤਰ੍ਹਾਂ ਕਾਰਪੋਰੇਟ ਟੈਕਸ ਦਾ ਟੀਚਾ ਵੀ ਪੂਰਾ ਹੋ ਗਿਆ, ਜਦੋਂਕਿ ਉਸ 'ਚ ਸੰਸ਼ੋਧਨ ਟੈਕਸ 50,000 ਕਰੋੜ ਰੁਪਏ ਦਾ ਵਾਧਾ ਕੀਤਾ ਗਿਆ ਸੀ। ਕੰਟਰੋਲ ਅਤੇ ਮਹਾਲੇਖਾ ਪ੍ਰੀਖਕ ਦੇ ਅਧਿਕਾਰਿਕ ਅੰਕੜਿਆਂ ਮੁਤਾਬਕ 2018-19 'ਚ ਸੰਸ਼ੋਧਤ ਟੀਚੇ ਦਾ 98 ਫੀਸਦੀ ਟੈਕਸ ਭੰਡਾਰ ਹੋਇਆ ਸੀ। ਵਿੱਤੀ ਸਾਲ 2019 'ਚ ਸ਼ੁੱਧ ਰਾਜਸਵ ਭੰਡਾਰ 6 ਫੀਸਦੀ ਵਧਿਆ, ਜਦੋਂਕਿ ਇਸ ਤੋਂ ਪਿਛਲੇ ਵਿੱਤੀ ਸਾਲ 'ਚ ਇਸ 'ਚ 13 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਸੀ। ਟੈਕਸ ਭੰਡਾਰ ਘਟ ਰਹਿਣ ਨਾਲ ਫਿਸਕਲ ਘਾਟੇ ਦਾ ਟੀਚਾ ਹਾਸਿਲ ਕਰਨਾ ਔਖਾ ਹੋਵੇਗਾ। ਸਰਕਾਰ ਨੇ ਵਿੱਤੀ ਸਾਲ 2019 'ਚ ਫਿਸਕਲ ਘਾਟੇ ਨੂੰ ਸਕਲ ਘਰੇਲੂ ਉਤਪਾਦ (ਜੀ.ਡੀ.ਪੀ.) ਦੇ 3.4 ਫੀਸਦੀ 'ਤੇ ਸਮੇਟਨ ਦਾ ਟੀਚਾ ਰੱਖਿਆ ਹੈ। ਹਾਲਾਂਕਿ ਇਸ ਸਾਲ ਫਰਵਰੀ 'ਚ ਹੀ ਇਹ ਟੀਚਾ ਨਾਲ 34.2 ਫੀਸਦੀ ਜ਼ਿਆਦਾ ਹੋ ਗਿਆ ਸੀ ਪਰ ਸਰਕਾਰ ਦਾ ਦਾਅਵਾ ਹੈ ਕਿ ਉਹ ਫਿਸਕਲ ਘਾਟੇ ਦੇ ਟੀਚੇ ਨੂੰ ਹਾਸਲ ਕਰੇਗੀ। ਇਸ ਦਾ ਮਤਲਬ ਹੈ ਕਿ ਸਰਕਰਾ ਵਿਨਿਵੇਸ਼ ਅਤੇ ਪੀ.ਐੱਸ.ਯੂ. ਤੋਂ ਜ਼ਿਆਦਾ ਲਾਭਾਂਸ਼ 'ਤੇ ਭਰੋਸਾ ਕਰ ਰਹੀ ਹੈ। 
ਵਿੱਤੀ ਸਾਲ ਦੇ ਦੌਰਾਨ ਕੁੱਲ ਪ੍ਰਤੱਖ ਟੈਕਸ ਭੰਡਾਰ 11.38 ਲੱਖ ਕਰੋੜ ਰੁਪਏ ਰਿਹਾ, ਜਦੋਂਕਿ ਟੀਚਾ 12 ਲੱਖ ਕਰੋੜ ਰੁਪਏ ਦਾ ਸੀ। ਵਿਅਕਤੀਗਤ ਆਮਦਨ ਟੈਕਸ ਭੰਡਾਰ ਦਾ ਟੀਚਾ 10 ਫੀਸਦੀ ਘਟ ਹੋ ਕੇ 4.6 ਲੱਖ ਕਰੋੜ ਰੁਪਏ ਰਿਹਾ। ਟੈਕਸ ਅਧਿਕਾਰੀਆਂ ਨੇ ਸੰਕੇਤ ਦਿੱਤਾ ਸੀ ਕਿ ਵਿਅਕਤੀਗਤ ਟੈਕਸ ਭੰਡਾਰ ਦਾ ਟੀਚਾ ਉਚਿਤ ਨਹੀਂ ਹੈ ਅਤੇ ਇਸ ਨੂੰ ਘਟ ਕਰਨ ਦੀ ਮੰਗ ਵੀ ਕੀਤੀ ਗਈ ਸੀ। ਕਾਰਪੋਰੇਟ ਟੈਕਸ ਭੰਡਾਰ ਦਾ ਟੀਚਾ 6.7 ਲੱਖ ਕਰੋੜ ਰੁਪਏ ਸੀ ਅਤੇ ਵਾਸਤਵਿਕ ਵਸੂਲੀ 6.6 ਲੱਖ ਕਰੋੜ ਰੁਪਏ ਰਹੀ। ਵਿੱਤੀ ਸਾਲ 2018 'ਚ 9.8 ਲੱਖ ਕਰੋੜ ਰੁਪਏ ਦੇ ਸੰਸ਼ੋਧਤ ਅਪ੍ਰਤੱਖ ਟੈਕਸ ਭੰਡਾਰ ਰੱਖਿਆ ਗਿਆ ਸੀ, ਜਦੋਂਕਿ ਵਾਸਤਵਿਕ ਵਸੂਲੀ 9.95 ਲੱਖ ਕਰੋੜ ਰੁਪਏ ਰਹੀ।


Aarti dhillon

Content Editor

Related News