Tatva Chintan ਇਸ ਸਾਲ ਸਭ ਤੋਂ ਚੜ੍ਹਣ ਵਾਲਾ ਸ਼ੇਅਰ ਬਣਿਆ, ਦਰਜ ਕੀਤਾ 113.32% ਵਾਧਾ

07/31/2021 9:08:31 AM

ਮੁੰਬਈ - ਗੁਜਰਾਤ ਦੀ ਇਸ ਸਪੈਸ਼ਿਐਲਿਟੀ ਕੈਮੀਕਲ ਕੰਪਨੀ ਨੇ ਲਿਸਟਿੰਗ ਦੇ ਦਿਨ ਰਿਟਰਨ ਦਾ ਰਿਕਾਰਡ ਬਣਾ ਦਿੱਤਾ ਹੈ। ਤਤਵਾ ਚਿੰਤਨ(Tatva Chintan ) ਹੁਣ ਅਜਿਹਾ ਸ਼ੇਅਰ ਬਣ ਗਿਆ ਹੈ ਜਿਸਨੇ 2021 ਵਿਚ ਲਿਸਟ ਹੋਏ ਕਿਸੇ ਵੀ ਸ਼ੇਅਰ ਦੇ ਮੁਕਾਬਲੇ ਲਿਸਟਿੰਗ ਦੇ ਦਿਨ ਸਭ ਤੋਂ ਜ਼ਿਆਦਾ ਰਿਟਰਨ ਦਿੱਤਾ ਹੈ। ਕਾਰੋਬਾਰ ਦੇ ਆਖ਼ਿਰ 'ਚ 29 ਜੁਲਾਈ ਭਾਵ ਅੱਜ ਤੱਤਵ ਚਿੰਤਨ ਦੇ ਸ਼ੇਅਰ 113.32 ਫ਼ੀਸਦੀ ਉੱਪਰ 2310.25 ਰੁਪਏ 'ਤੇ ਬੰਦ ਹੋਏ ਹਨ।

ਤੱਤਵਾ ਚਿੰਤਨ ਤੋਂ ਬਾਅਦ ਇਸ ਸਾਲ ਲਿਸਟਿੰਗ ਦੇ ਦਿਨ ਸਭ ਤੋਂ ਵਧ ਤੇਜ਼ੀ ਦੇ ਨਾਲ ਬੰਦ ਹੋਣ ਵਾਲਾ ਦੂਜਾ ਸ਼ੇਅਰ ਜੀ.ਆਰ. ਇਨਫਰਾਪ੍ਰੋਜੇਕਟਸ ਸੀ। ਇਹ 108.7 ਪ੍ਰਤੀਸ਼ਤ ਦੀ ਤੇਜ਼ੀ ਨਾਲ ਬੰਦ ਹੋਇਆ ਸੀ। ਤੀਜੇ ਨੰਬਰ 'ਤੇ ਇੰਡੀਗੋ ਪੇਂਟਸ ਹੈ, ਜੋ 109.31 ਫੀਸਦੀ ਦੇ ਵਾਧੇ ਨਾਲ ਬੰਦ ਹੋਇਆ ਸੀ।

ਇਹ ਵੀ ਪੜ੍ਹੋ : ‘ਬਰਕਰਾਰ ਹੈ ਭਾਰਤੀਆਂ ਦਾ ਸੋਨੇ ਪ੍ਰਤੀ ਪਿਆਰ, ਅਪ੍ਰੈਲ-ਜੂਨ ਤਿਮਾਹੀ ’ਚ ਮੰਗ 19 ਫੀਸਦੀ ਵਧੀ ’

ਤਤਵਾ ਚਿੰਤਨ ਦਾ ਸ਼ੇਅਰ ਬੀ.ਐਸ.ਈ. 'ਤੇ 2310.25 ਰੁਪਏ' ਤੇ ਬੰਦ ਹੋਇਆ। ਇਹ ਆਪਣੇ ਜਾਰੀ ਕੀਮਤ(ਇਸ਼ੂ ਪ੍ਰਾਈਸ) ਤੋਂ 1227.25 ਰੁਪਏ ਤੋਂ ਉੱਪਰ ਰਿਹਾ। ਕੰਪਨੀ ਦੇ ਸ਼ੇਅਰਾਂ ਦੀ ਜਾਰੀ ਕੀਮਤ 1083 ਰੁਪਏ ਸੀ। ਦੂਜੇ ਪਾਸੇ ਐਨ.ਐਸ.ਈ. 'ਤੇ ਤਤਵਾ ਚਿੰਤਨ ਦੇ ਸ਼ੇਅਰ 113.50 ਫੀਸਦੀ ਵਧ ਕੇ 2312.20 ਰੁਪਏ 'ਤੇ ਬੰਦ ਹੋਏ। ਕਾਰੋਬਾਰ ਦੌਰਾਨ ਕੰਪਨੀ ਦੇ ਸ਼ੇਅਰ 2534.20 ਰੁਪਏ 'ਤੇ ਪਹੁੰਚ ਗਏ ਸਨ ਅਤੇ ਇਸ ਦੇ ਉਪਰਲੇ ਸਰਕਟ ਨੂੰ 20 ਪ੍ਰਤੀਸ਼ਤ ਤੱਕ ਪਹੁੰਚ ਗਿਆ ਸੀ।

ਇਹ ਵੀ ਪੜ੍ਹੋ : Johnson & Johnson 'ਤੇ ਠੋਕਿਆ ਮੁਕੱਦਮਾ, ਜਨਾਨੀਆਂ ਦੇ ਇਕ ਸਮੂਹ ਨੇ ਲਾਏ ਗੰਭੀਰ ਇਲਜ਼ਾਮ

ਤੱਤਵਾ ਚਿੰਤਨ ਭਾਰਤ ਵਿਚ ਜ਼ੀਓਲਾਈਟਸ ਲਈ ਢਾਂਚਾ ਨਿਰਦੇਸ਼ਨ ਏਜੰਟ (ਐਸ.ਡੀ.ਏ.) ਬਣਾਉਣ ਵਾਲਾ ਭਾਰਤ ਦਾ ਸਭ ਤੋਂ ਵੱਡਾ ਅਤੇ ਇਕੋ ਵਪਾਰਕ ਨਿਰਮਾਤਾ ਹੈ। ਕੰਪਨੀ ਨੇ ਇਸ ਇਸ਼ੂ ਤੋਂ 500 ਕਰੋੜ ਰੁਪਏ ਇਕੱਠੇ ਕੀਤੇ ਹਨ। ਤੱਤਵ ਚਿੰਤਨ ਦਾ ਇਸ਼ੂ 16 ਜੁਲਾਈ ਨੂੰ ਖੁੱਲ੍ਹਿਆ ਅਤੇ 20 ਜੁਲਾਈ ਨੂੰ ਬੰਦ ਹੋਇਆ। ਇਸਦਾ ਇਸ਼ੂ 180.35 ਗੁਣਾ ਸਬਸਕ੍ਰਾਈਬ ਹੋਇਆ ਸੀ।

ਕੰਪਨੀ 500 ਕਰੋੜ ਰੁਪਏ ਵਿੱਚੋਂ 225 ਕਰੋੜ ਰੁਪਏ ਦਾਹੇਜ ਦੇ ਨਿਰਮਾਣ ਪਲਾਂਟ ਦਾ ਵਿਸਥਾਰ ਕਰਨ ਲਈ ਅਤੇ ਵਾਡੋਦਰਾ ਦੇ ਆਰ.ਐਂਡ.ਡੀ. ਸੈਂਟਰ ਨੂੰ ਅਪਗ੍ਰੇਡ ਕਰਨ ਲਈ ਕਰੇਗੀ। 

ਇਹ ਵੀ ਪੜ੍ਹੋ : ਪੰਜਾਬ ਦੀ ਵਿੱਤੀ ਸਥਿਤੀ ਨੂੰ ਸੁਧਾਰਨ ਲਈ 'ਮੋਂਟੇਕ ਆਹਲੂਵਾਲੀਆ ਕਮੇਟੀ' ਨੇ ਦਿੱਤੇ ਅਹਿਮ ਸੁਝਾਅ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News