ਅਪ੍ਰੈਲ ਦੇ ਐਲਾਨ ਤੋਂ ਬਾਅਦ ਰੂਸ ਤੋਂ ਕੋਲੇ ਦੀ ਕੋਈ ਖਰੀਦ ਨਹੀਂ ਕੀਤੀ : ਟਾਟਾ ਸਟੀਲ
Wednesday, Jun 22, 2022 - 06:43 PM (IST)
ਨਵੀਂ ਦਿੱਲੀ (ਭਾਸ਼ਾ)–ਟਾਟਾ ਸਟੀਲ ਦੇ ਬੁਲਾਰੇ ਨੇ ਕਿਹਾ ਕਿ ਰੂਸ ਅਤੇ ਯੂਕ੍ਰੇਨ ਦਰਮਿਆਨ ਜਾਰੀ ਜੰਗ ਦੇ ਪਿਛੋਕੜ ’ਚ ਉਸ ਨੇ ਅਪ੍ਰੈਲ ’ਚ ਰੂਸ ਨਾਲ ਕਾਰੋਬਾਰੀ ਸਬੰਧ ਤੋੜਨ ਦਾ ਐਲਾਨ ਕਰਨ ਤੋਂ ਬਾਅਦ ਪੀ. ਸੀ. ਆਈ. ਕੋਲੇ ਦੀ ਕੋਈ ਖਰੀਦ ਨਹੀਂ ਕੀਤੀ ਹੈ। ਬੀਤੀ 20 ਅਪ੍ਰੈਲ ਨੂੰ ਟਾਟਾ ਸਟੀਲ ਨੇ ਕਿਹਾ ਕਿ ਉਹ ਰੂਸ ਨਾਲ ਕਾਰੋਬਾਰ ਰੋਕ ਦੇਵੇਗੀ। ਹਾਲਾਂਕਿ ਕਾਰੋਬਾਰ ਦੀ ਆਪ੍ਰੇਟਿੰਗ ਸੁਚਾਰੂ ਢੰਗ ਨਾਲ ਜਾਰੀ ਰੱਖਣ ਲਈ ਅਤੇ ਰੂਸ ’ਤੇ ਨਿਰਭਰਤਾ ਖਤਮ ਕਰਨ ਲਈ ਕੰਪਨੀ ਦੀ ਭਾਰਤ, ਬ੍ਰਿਟੇਨ ਅਤੇ ਨੀਦਰਲੈਂਡ ਸਥਿਤ ਇਸਪਾਤ ਨਿਰਮਾਣ ਇਕਾਈਆਂ ਨੇ ਬਦਲ ਕੱਚੀ ਸਮੱਗਰੀ ਦੀ ਸਪਲਾਈ ਕਰਵਾ ਲਈ।
ਇਹ ਵੀ ਪੜ੍ਹੋ : ਬਾਰੂਦੀ ਸੁਰੰਗਾਂ ਦੀ ਵਰਤੋਂ ਨੂੰ ਘੱਟ ਕਰੇਗੀ ਅਮਰੀਕੀ ਫੌਜ
ਟਾਟਾ ਸਟੀਲ ਦੇ ਬੁਲਾਰੇ ਨੇ ਕਿਹਾ ਕਿ ਮੀਡੀਆ ਦੇ ਕੁਝ ਵਰਗ ’ਚ ਰੂਸ ਤੋਂ ਕੋਲੇ ਦੀ ਖਰੀਦ ਅਤੇ ਇੰਪੋਰਟ ਨਾਲ ਸਬੰਧਤ ਗਲਤ ਜਾਣਕਾਰੀ ਦੇ ਮੱਦੇਨਜ਼ਰ ਟਾਟਾ ਸਟੀਲ ਸਪੱਸ਼ਟੀਕਰਨ ਦੇਣਾ ਚਾਹੁੰਦੀ ਹੈ। ਦਰਅਸਲ ਕੰਪਨੀ ਨੇ ਮਾਰਚ 2022 ’ਚ 75,000 ਟਨ ਪੀ. ਸੀ. ਆਈ. ਕੋਲੇ ਦੀ ਸਪਲਾਈ ਦਾ ਸੌਦਾ ਕੀਤਾ ਸੀ ਅਤੇ ਟਾਟਾ ਸਟੀਲ ਦੀ ਅਪ੍ਰੈਲ ਦੇ ਐਲਾਨ ਤੋਂ ਕੁਝ ਹਫਤੇ ਪਹਿਲਾਂ ਹੀ ਇਹ ਕਾਂਟ੍ਰੈਕਟ ਲਾਗੂ ਹੋ ਗਿਆ ਸੀ। ਬੁਲਾਰੇ ਨੇ ਕਿਹਾ ਕਿ ਐਲਾਨ ਤੋਂ ਬਾਅਦ ਟਾਟਾ ਸਟੀਲ ਨੇ ਰੂਸ ਤੋਂ ਪੀ. ਸੀ. ਆਈ. ਕੋਲੇ ਦੀ ਕੋਈ ਖਰੀਦ ਨਹੀਂ ਕੀਤੀ ਹੈ। ਇਕ ਜ਼ਿੰਮੇਵਾਰ ਕਾਰਪੋਰੇਟ ਕੰਪਨੀ ਹੋਣ ਦੇ ਨਾਤੇ ਅਸੀਂ ਆਪਣੇ ਰੁਖ ’ਤੇ ਕਾਇਮ ਹਾਂ ਅਤੇ ਰਹਾਂਗੇ। ਇਸਪਾਤ ਨਿਰਮਾਤਾ ‘ਪਲਵੇਰਾਈਜ਼ਡ ਕੋਲ ਇੰਜੈਕਸ਼ਨ’ (ਪੀ. ਸੀ. ਆਈ.) ਦਾ ਇਸਤੇਮਾਲ ਬਲਾਸਟ ਫਰਨੇਸ ’ਚ ਕਰਦੇ ਹਨ।
ਇਹ ਵੀ ਪੜ੍ਹੋ : ਜੇ ਟਾਟਾ ਏਅਰ ਇੰਡੀਆ ਨੂੰ ਨਾ ਚਲਾ ਸਕਿਆ ਤਾਂ ਭਾਰਤ ’ਚ ਉਸ ਨੂੰ ਕੋਈ ਹੋਰ ਨਹੀਂ ਚਲਾ ਸਕਦਾ : ਟਿਮ ਕਲਾਰਕ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ