ਟਾਟਾ ਸਟੀਲ ਨੇ ਵਧਾਈ ਮੈਡੀਕਲ ਆਕਸੀਜਨ ਦੀ ਸਪਲਾਈ, ਹਰ ਰੋਜ਼ 600 ਟਨ ਦਾ ਉਤਪਾਦਨ
Tuesday, Apr 27, 2021 - 12:25 PM (IST)
ਨਵੀਂ ਦਿੱਲੀ - ਟਾਟਾ ਸਟੀਲ ਨੇ ਸੋਮਵਾਰ ਨੂੰ ਕਿਹਾ ਕਿ ਉਸਨੇ ਕੋਵਿਡ -19 ਦੇ ਮਰੀਜ਼ਾਂ ਦੇ ਇਲਾਜ ਲਈ ਰੋਜ਼ਾਨਾ ਆਕਸੀਜਨ ਦੀ ਸਪਲਾਈ 600 ਟਨ ਤੱਕ ਵਧਾ ਦਿੱਤੀ ਹੈ। ਸਟੀਲ ਮੰਤਰਾਲੇ ਦੀਆਂ ਹਦਾਇਤਾਂ 'ਤੇ, ਦੇਸ਼ ਦੇ ਸਟੀਲ ਪਲਾਂਟ ਵੱਖ-ਵੱਖ ਰਾਜਾਂ ਨੂੰ ਮੈਡੀਕਲ ਤਰਲ ਆਕਸੀਜਨ ਗੈਸ ਦੀ ਸਪਲਾਈ ਕਰ ਰਹੇ ਹਨ। ਇਸ ਸਮੇਂ ਮਰੀਜ਼ਾਂ ਦੇ ਇਲਾਜ ਲਈ ਆਕਸੀਜਨ ਦੀ ਭਾਰੀ ਘਾਟ ਹੈ।
ਇਹ ਵੀ ਪੜ੍ਹੋ : ਕੋਰੋਨਾ ਖ਼ੌਫ਼ ਦਰਮਿਆਨ HDFC ਦੇ ਖ਼ਾਤਾਧਾਰਕਾਂ ਲਈ ਵੱਡੀ ਰਾਹਤ, ਤੁਹਾਡੇ ਦਰਵਾਜ਼ੇ 'ਤੇ ਮਿਲਣਗੀਆਂ ਇਹ ਸਹੂਲਤਾਂ
ਇੱਕ ਟਵੀਟ ਵਿਚ, ਟਾਟਾ ਸਟੀਲ ਨੇ ਕਿਹਾ, 'ਟਾਟਾ ਸਟੀਲ ਨੇ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਵਧਾ ਕੇ 500-600 ਟਨ ਪ੍ਰਤੀ ਦਿਨ ਕਰ ਦਿੱਤੀ ਹੈ। ਅਸੀਂ ਆਕਸੀਜਨ ਦੀ ਉਪਲਬਧਤਾ ਨੂੰ ਵਧਾਉਣ ਅਤੇ ਜਾਨਾਂ ਬਚਾਉਣ ਲਈ ਭਾਰਤ ਸਰਕਾਰ ਅਤੇ ਰਾਜਾਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ।' ਪਿਛਲੇ ਹਫਤੇ, ਟਾਟਾ ਸਟੀਲ ਦੇ ਇੱਕ ਬੁਲਾਰੇ ਨੇ ਕਿਹਾ ਕਿ ਕੰਪਨੀ ਵੱਖ-ਵੱਖ ਸੂਬਿਆਂ ਨੂੰ ਪ੍ਰਤੀ ਦਿਨ 300 ਟਨ ਤਰਲ ਮੈਡੀਕਲ ਆਕਸੀਜਨ (ਐਲ.ਐਮ.ਓ.) ਮੁਹੱਈਆ ਕਰਵਾ ਰਹੀ ਹੈ।
ਸਰਕਾਰ ਨੇ ਕਿਹਾ, ਆਕਸੀਜਨ ਦੀ ਉਪਲਬਧਤਾ ਨੂੰ ਲੈ ਕੇ ਘਬਰਾਓ ਨਹੀਂ
ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰਾਲੇ ਨੇ ਸੋਮਵਾਰ ਨੂੰ ਲੋਕਾਂ ਨੂੰ ਮੈਡੀਕਲ ਆਕਸੀਜਨ ਦੀ ਉਪਲਬਧਤਾ ਤੋਂ ਨਾ ਘਬਰਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਦੇਸ਼ ਵਿਚ ਆਕਸੀਜਨ ਦੀ ਕਾਫ਼ੀ ਸਪਲਾਈ ਹੈ ਪਰ ਉੱਚ ਮੰਗ ਵਾਲੇ ਖੇਤਰਾਂ ਵਿਚ ਉਨ੍ਹਾਂ ਦੀ ਸਪਲਾਈ ਦਾ ਮਸਲਾ ਹੈ, ਜਿਸ ਦਾ ਹੱਲ ਬਿਹਤਰ ਢੰਗ ਨਾਲ ਕਰਨ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਇਸ ਵਿਚ ਹਵਾਈ ਸੈਨਾ ਦੀ ਮਦਦ ਵੀ ਲਈ ਜਾ ਰਹੀ ਹੈ। ਮੰਤਰਾਲੇ ਦੇ ਵਧੀਕ ਸਕੱਤਰ ਪਿਯੂਸ਼ ਗੋਇਲ ਨੇ ਇਹ ਵੀ ਦੱਸਿਆ ਕਿ ਸਰਕਾਰ ਵੱਲੋਂ ਹਸਪਤਾਲਾਂ ਨੂੰ ਜਲਦੀ ਤੋਂ ਜਲਦੀ ਆਕਸੀਜਨ ਮੁਹੱਈਆ ਕਰਾਉਣ ਲਈ ਕੀ ਯਤਨ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ : ਕੋਰੋਨਾ ਕਾਲ 'ਚ ਮਰੀਜ਼ਾਂ ਨੂੰ ਲੁੱਟਣ ਵਾਲੇ ਹਸਪਤਾਲਾਂ ਦੀ ਆਈ ਸ਼ਾਮਤ, ਇਰਡਾ ਨੇ ਬੀਮਾ ਕੰਪਨੀਆਂ ਕੋਲੋਂ ਮੰਗੇ ਵੇਰਵੇ
ਉਨ੍ਹਾਂ ਨੇ ਕਿਹਾ, 'ਘਬਰਾਓ ਨਾ, ਪੈਨਿਕ ਨਾ ਕਰੋ। ਸਾਡੇ ਕੋਲ ਆਕਸੀਜਨ ਦਾ ਕਾਫ਼ੀ ਭੰਡਾਰ ਹੈ। ਆਵਾਜਾਈ ਦਾ ਮਸਲਾ ਹੈ। ਆਵਾਜਾਈ ਇਕ ਵੱਡੀ ਚੁਣੌਤੀ ਹੈ ਜਿਸ ਨੂੰ ਅਸੀਂ ਸਾਰੇ ਸਬੰਧਤ ਲੋਕਾਂ ਦੀ ਸਰਗਰਮ ਭਾਗੀਦਾਰੀ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਤੋਂ ਬਿਲਕੁਲ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਅਸੀਂ ਆਕਸੀਜਨ ਦੀ ਢੋਆ .ਢੁਆਈ ਦੇ ਮੁੱਦੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।' ਉਸਨੇ ਇਹ ਵੀ ਕਿਹਾ ਕਿ ਆਕਸੀਜਨ ਪੈਦਾ ਕਰਨ ਵਾਲੇ ਸੂਬੇ ਮੁੱਖ ਤੌਰ ਤੇ ਪੂਰਬੀ ਅਤੇ ਮੱਧ ਭਾਰਤ ਵਿਚ ਹਨ। ਇਹ ਇਸ ਗੱਲ ਦਾ ਸੰਕੇਤ ਹੈ ਕਿ ਇਹ ਉਤਪਾਦਕ ਰਾਜ ਉਨ੍ਹਾਂ ਰਾਜਾਂ ਤੋਂ ਬਹੁਤ ਦੂਰ ਹਨ ਜਿਥੇ ਆਕਸੀਜਨ ਦੀ ਬਹੁਤ ਜ਼ਿਆਦਾ ਮੰਗ ਹੈ।
ਇਹ ਵੀ ਪੜ੍ਹੋ : ਅਮਰੀਕਾ ਅਤੇ ਯੂਰਪ ਦੀ ਚਿਤਾਵਨੀ, ਕ੍ਰਿਪਟੋ ਕਰੰਸੀ ਨੂੰ ਲੈ ਕੇ ਸੁਚੇਤ ਰਹਿਣ ਨਿਵੇਸ਼ਕ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।