Tata Steel ਨੇ 2020-21 ਲਈ 270.28 ਕਰੋੜ ਰੁਪਏ ਦੇ ਸਾਲਾਨਾ ਬੋਨਸ ਦਾ ਕੀਤਾ ਐਲਾਨ

Thursday, Aug 19, 2021 - 06:17 PM (IST)

ਮੁੰਬਈ : ਨਿੱਜੀ ਖੇਤਰ ਦੀ ਸਟੀਲ ਕੰਪਨੀ ਟਾਟਾ ਸਟੀਲ ਨੇ ਕਿਹਾ ਹੈ ਕਿ ਉਹ ਵਿੱਤੀ ਸਾਲ 2020-2021 ਲਈ ਆਪਣੇ ਕਰਮਚਾਰੀਆਂ ਨੂੰ ਸਾਲਾਨਾ ਬੋਨਸ ਵਜੋਂ ਕੁੱਲ 270.28 ਕਰੋੜ ਰੁਪਏ ਅਦਾ ਕਰੇਗੀ। ਕੰਪਨੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ 2020-2021 ਦੇ ਸਾਲਾਨਾ ਬੋਨਸ ਦੇ ਭੁਗਤਾਨ ਲਈ ਟਾਟਾ ਸਟੀਲ ਅਤੇ ਟਾਟਾ ਵਰਕਰਜ਼ ਯੂਨੀਅਨ ਦੇ ਵਿੱਚ ਬੁੱਧਵਾਰ ਨੂੰ ਇੱਕ ਸਹਿਮਤੀ ਪੱਤਰ ਉੱਤੇ ਹਸਤਾਖਰ ਕੀਤੇ ਗਏ।

ਕੰਪਨੀ ਦੇ ਸਾਰੇ ਲਾਗੂ ਡਿਵੀਜ਼ਨਾਂ ਜਾਂ ਯੂਨਿਟਾਂ ਦੇ ਯੋਗ ਕਰਮਚਾਰੀਆਂ ਨੂੰ ਕੁੱਲ 270.28 ਕਰੋੜ ਰੁਪਏ ਅਦਾ ਕੀਤੇ ਜਾਣਗੇ। ਭੁਗਤਾਨ ਯੋਗ ਘੱਟੋ ਘੱਟ ਬੋਨਸ 34,920 ਰੁਪਏ ਅਤੇ ਵੱਧ ਤੋਂ ਵੱਧ ਬੋਨਸ 3,59,029 ਰੁਪਏ ਹੋਵੇਗਾ। ਬੁੱਧਵਾਰ ਨੂੰ ਟਾਟਾ ਸਟੀਲ ਅਤੇ ਟਿਸਕੋ ਮਜ਼ਦੂਰ ਯੂਨੀਅਨ ਦਰਮਿਆਨ ਇੱਕ ਹੋਰ ਸਮਝੌਤਾ ਉੱਤੇ ਦਸਤਖਤ ਕੀਤੇ ਹਨ। ਗਰੋਥ ਸ਼ਾਪ ਦਾ ਸਲਾਨਾ ਬੋਨਸ ਲਗਭਗ 3.24 ਕਰੋੜ ਰੁਪਏ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News