Tata Sons ਵੇਚੇਗੀ TCS ਦੇ 2.3 ਕਰੋੜ ਸ਼ੇਅਰ, 9362 ਕਰੋੜ ਇੱਕਠਾ ਕਰਨ ''ਚ ਮਿਲੇਗੀ ਮਦਦ

03/19/2024 11:10:27 AM

ਬਿਜ਼ਨੈੱਸ ਡੈਸਕ :  ਟਾਟਾ ਸੰਨਜ਼ ਨੇ ਟਾਟਾ ਕੰਸਲਟੈਂਸੀ ਸਰਵਿਸਿਜ਼ (TCS) ਦੀ 0.65 ਫ਼ੀਸਦੀ ਹਿੱਸੇਦਾਰੀ ਖੁੱਲ੍ਹੇ ਬਾਜ਼ਾਰ 'ਚ ਵੇਚਣ ਦੀ ਯੋਜਨਾ ਬਣਾਈ ਹੈ। ਸਮਝੌਤੇ ਅਨੁਸਾਰ ਟਾਟਾ ਸੰਨਜ਼ 4,001 ਰੁਪਏ ਦੀ ਕੀਮਤ 'ਤੇ 2.34 ਕਰੋੜ ਸ਼ੇਅਰ ਵੇਚੇਗੀ। ਆਧਾਰ ਕੀਮਤ TCS ਦੀ ਪਿਛਲੀ ਬੰਦ ਕੀਮਤ ਨਾਲੋਂ 3.7 ਫ਼ੀਸਦੀ ਘੱਟ ਹੈ ਅਤੇ ਇਸ ਅਨੁਸਾਰ ਟਾਟਾ ਸੰਨਜ਼ 9,362 ਕਰੋੜ ਰੁਪਏ ਜੁਟਾ ਸਕਦੀ ਹੈ।

ਇਹ ਵੀ ਪੜ੍ਹੋ - iPhone ਖਰੀਦਣ ਦੇ ਚਾਹਵਾਨ ਲੋਕਾਂ ਲਈ ਖ਼ਾਸ ਖ਼ਬਰ: iPhone 15 Plus 'ਤੇ ਮਿਲ ਰਿਹਾ ਵੱਡਾ ਆਫਰ

ਇਸ ਮਹੀਨੇ ਘਰੇਲੂ ਬਾਜ਼ਾਰ 'ਚ ਇਹ ਦੂਜੀ ਵੱਡੀ ਬਲਾਕ ਡੀਲ ਹੋਵੇਗੀ। 13 ਮਾਰਚ ਨੂੰ ਬ੍ਰਿਟਿਸ਼ ਅਮਰੀਕਨ ਟੋਬੈਗੋ (BAT)ਨੇ 17,485 ਕਰੋੜ ਰੁਪਏ ਜੁਟਾਉਣ ਲਈ ITC ਵਿੱਚ 3.5 ਫੀਸਦੀ ਹਿੱਸੇਦਾਰੀ ਵੇਚੀ। JP Morgan ਅਤੇ Citi ਨਵੀਂ ਸ਼ੇਅਰ ਵਿਕਰੀ ਦਾ ਪ੍ਰਬੰਧਨ ਕਰਨ ਵਾਲੇ ਦੋ ਨਿਵੇਸ਼ ਬੈਂਕ ਹਨ। TCS ਦੇ ਸ਼ੇਅਰ ਸੋਮਵਾਰ ਨੂੰ 1.8 ਫ਼ੀਸਦੀ ਡਿੱਗ ਕੇ 4,144 ਰੁਪਏ 'ਤੇ ਬੰਦ ਹੋਏ ਅਤੇ ਇਸ ਮੁਤਾਬਕ ਸਾਫਟਵੇਅਰ ਐਕਸਪੋਰਟ ਕੰਪਨੀ ਦਾ ਮੁੱਲ 15 ਲੱਖ ਕਰੋੜ ਰੁਪਏ 'ਤੇ ਆ ਗਿਆ। ਵਰਤਮਾਨ ਵਿੱਚ, ਟਾਟਾ ਸੰਨਜ਼ ਦੀ TCS ਵਿੱਚ 72.38 ਫ਼ੀਸਦੀ ਹਿੱਸੇਦਾਰੀ ਹੈ ਜਿਸਦੀ ਕੀਮਤ 10.9 ਲੱਖ ਕਰੋੜ ਰੁਪਏ ਹੈ।

ਇਹ ਵੀ ਪੜ੍ਹੋ - ਵੱਡੀ ਖ਼ਬਰ : ਇਨ੍ਹਾਂ ਸੂਬਿਆਂ 'ਚ ਸਭ ਤੋਂ ਮਹਿੰਗਾ ਮਿਲ ਰਿਹਾ ਪੈਟਰੋਲ-ਡੀਜ਼ਲ, ਜਾਣੋ ਤੁਹਾਡੇ ਇਲਾਕੇ ਕੀ ਹੈ ਕੀਮਤ?

ਦਸੰਬਰ ਵਿੱਚ ਟਾਟਾ ਸੰਨਜ਼ ਨੇ ਆਪਣੇ 17,000 ਕਰੋੜ ਰੁਪਏ ਦੇ ਬਾਇਬੈਕ ਪ੍ਰੋਗਰਾਮ ਵਿੱਚ TCS ਦੇ ਸ਼ੇਅਰ ਵੇਚ ਕੇ ਲਗਭਗ 12,300 ਕਰੋੜ ਰੁਪਏ ਇਕੱਠੇ ਕੀਤੇ ਸਨ। ਇਹ ਬਾਇਬੈਕ 4,150 ਰੁਪਏ ਪ੍ਰਤੀ ਸ਼ੇਅਰ ਦੇ ਹਿਸਾਬ ਨਾਲ ਕੀਤਾ ਗਿਆ ਸੀ। 2017 ਤੋਂ ਹੁਣ ਤੱਕ ਟਾਟਾ ਸੰਨਜ਼ ਨੇ ਬਾਇਬੈਕ ਪ੍ਰਕਿਰਿਆ ਵਿੱਚ ਸ਼ੇਅਰਾਂ ਦੀ ਪੇਸ਼ਕਸ਼ ਕਰਕੇ ਲਗਭਗ 54,000 ਕਰੋੜ ਰੁਪਏ ਇਕੱਠੇ ਕੀਤੇ ਹਨ।

ਟੀਸੀਐੱਸ ਦੇ ਸ਼ੇਅਰਾਂ ਵਿੱਚ ਪਿਛਲੇ ਇੱਕ ਸਾਲ ਵਿੱਚ ਲਗਭਗ 33 ਫ਼ੀਸਦੀ ਦਾ ਵਾਧਾ ਹੋਇਆ ਹੈ, ਜੋ ਨਿਫਟੀ-50 ਵਿੱਚ 30 ਫ਼ੀਸਦੀ ਦੇ ਵਾਧੇ ਤੋਂ ਥੋੜ੍ਹਾ ਵੱਧ ਹੈ। ਹਾਲ ਹੀ ਵਿੱਚ, ਟਾਟਾ ਸੰਨਜ਼ ਬ੍ਰੋਕਰੇਜ ਰਿਪੋਰਟਾਂ ਤੋਂ ਬਾਅਦ ਖਬਰਾਂ ਵਿੱਚ ਹੈ ਕਿ ਹੋਲਡਿੰਗ ਕੰਪਨੀ ਨੂੰ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੀਆਂ ਸ਼ਰਤਾਂ ਦੀ ਪਾਲਣਾ ਕਰਨ ਲਈ ਸਤੰਬਰ 2025 ਤੱਕ ਸੂਚੀਬੱਧ ਕੀਤਾ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ - iPhone ਖਰੀਦਣ ਵਾਲੇ ਲੋਕਾਂ ਲਈ ਵੱਡੀ ਖ਼ਬਰ, 35 ਹਜ਼ਾਰ ਰੁਪਏ ਤੋਂ ਘੱਟ ਹੋਈਆਂ ਕੀਮਤਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News