Tata Sky ਨੇ ਪੇਸ਼ ਕੀਤਾ ਨਵਾਂ ਆਫਰ, ਹੁਣ 2 ਮਹੀਨੇ ਫ੍ਰੀ ''ਚ ਦੇਖ ਸਕੋਗੇ TV

Tuesday, Apr 28, 2020 - 10:56 PM (IST)

Tata Sky ਨੇ ਪੇਸ਼ ਕੀਤਾ ਨਵਾਂ ਆਫਰ, ਹੁਣ 2 ਮਹੀਨੇ ਫ੍ਰੀ ''ਚ ਦੇਖ ਸਕੋਗੇ TV

ਗੈਜੇਟ ਡੈਸਕ—ਲਾਕਡਾਊਨ ਦੌਰਾਨ ਟਾਟਾ ਸਕਾਈ ਹੁਣ ਤਕ ਆਪਣੇ ਯੂਜ਼ਰਸ ਲਈ ਕਈ ਖਾਸ ਸਰਵਿਸੇਜ ਪੇਸ਼ ਕਰ ਚੁੱਕੀ ਹੈ। ਪਿਛਲੇ ਦਿਨੀਂ ਕੰਪਨੀ ਨੇ ਆਪਣੇ 10ਫ੍ਰੀ ਚੈਨਲਸ ਦੀ ਮਿਆਦ ਨੂੰ ਵਧਾ ਕੇ 30 ਅਪ੍ਰੈਲ ਤਕ ਕਰ ਦਿੱਤਾ ਸੀ। ਉੱਥੇ ਹੁਣ ਟਾਟਾ ਸਕਾਈ ਨੇ ਇਕ ਹੋਰ ਨਵਾਂ ਆਫਰ ਪੇਸ਼ ਕੀਤਾ ਹੈ। ਇਸ ਆਫਰ ਤਹਿਤ ਯੂਜ਼ਰਸ ਨੂੰ ਦੋ ਮਹੀਨੇ ਤਕ ਫ੍ਰੀ ਟੀ.ਵੀ. ਦੇਖਣ ਦੀ ਸੁਵਿਧਾ ਮਿਲੇਗਾ।

Telecomtalk ਦੀ ਰਿਪੋਰਟ ਮੁਤਾਬਕ ਟਾਟਾ ਸਕਾਈ ਆਪਣੇ ਸਲਾਨਾ ਸਬਸਕਰੀਬਰਸ ਲਈ ਕੈਸ਼ਬੈਕ ਦੇ ਤੌਰ 'ਤੇ ਦੋ ਮਹੀਨੇ ਦੀ ਫ੍ਰੀ ਸਰਵਿਸ ਉਪਲੱਬਧ ਕਰਵਾ ਰਹੀ ਹੈ। ਇਸ ਸਰਵਿਸ ਦਾ ਲਾਭ ਸਿਰਫ ਉਹ ਹੀ ਯੂਜ਼ਰਸ ਨੂੰ ਸਕਣਗੇ, ਜੋ ਕਿ ਪੂਰੇ ਸਾਲ ਲਈ ਇਕ ਵਾਰ ਰਿਚਾਰਜ ਕਰਵਾਉਂਦੇ ਹਨ। ਇਹ ਆਫਰ 30 ਜੂਨ 2020 ਤਕ ਵੈਲਿਡ ਹੋਵੇਗਾ। ਰਿਪੋਰਟ 'ਚ ਜਾਣਕਾਰੀ ਦਿੱਤੀ ਗਈ ਹੈ ਕਿ ਕੰਪਨੀ ਲਾਂਗ ਟਰਮ ਸਬਸਕਰੀਪਸ਼ਨ ਪਲਾਨ ਲੈਣ 'ਤੇ ਯੂਜ਼ਰਸ ਨੂੰ ਦੋ ਮਹੀਨੇ ਦੀ ਫ੍ਰੀ ਸਰਵਿਸ ਉਪਲੱਬਧ ਕਰਵਾਵੇਗੀ। ਪਰ ਇਸ ਦੇ ਨਾਲ ਹੀ ਯੂਜ਼ਰਸ ਨੂੰ ਕੰਪਨੀ ਦੀਆਂ ਕੁਝ ਸ਼ਰਤਾਂ ਮੰਨੀਆਂ ਹੋਣਗੀਆਂ।

ਟਾਟਾ ਸਕਾਈ ਦੇ ਇਸ ਨਵੇਂ ਪਲਾਨ ਦਾ ਲਾਭ ਲੈਣ ਲਈ ਯੂਜ਼ਰਸ ਨੂੰ ਇਕ ਸਾਲ ਦਾ ਰਿਚਾਰਜ ਇਕੋ ਵਾਰ ਕਰਵਾਉਣਾ ਹੋਵੇਗਾ। ਰਿਚਾਰਜ ਕਰਵਾਉਣ ਤੋਂ ਬਾਅਦ ਯੂਜ਼ਰਸ ਦੇ ਅਕਾਊਂਟ 'ਚ ਦੋ ਦਿਨ ਬਾਅਦ ਇਕ ਮਹੀਨੇ ਦਾ ਕੈਸ਼ਬੈਕ ਆ ਜਾਵੇਗਾ। ਨਾਲ ਹੀ 7 ਦਿਨਾਂ ਲਈ ਦੂਜੇ ਮਹੀਨੇ ਦਾ ਕੈਸ਼ਬੈਕ ਕ੍ਰੈਡਿਟ ਵੀ ਕਰ ਦਿੱਤਾ ਜਾਵੇਗਾ। ਰਿਪੋਰਟ ਮੁਤਾਬਕ ਯੂਜ਼ਰਸ ਇਸ ਆਫਰ ਦਾ ਲਾਭ ਸਿਟੀ ਬੈਂਕ ਦੇ ਕ੍ਰੈਡਿਟ ਜਾਂ ਡੈਬਿਟ ਕਾਰਡ 'ਤੇ ਹੀ ਹਾਸਲ ਕਰ ਸਕਦੇ ਹੋ। ਭਾਵ ਇਸ ਆਫਰ ਨੂੰ ਹਾਸਲ ਕਰਨ ਲਈ ਯੂਜ਼ਰਸ ਨੂੰ ਸਿਟੀ ਬੈਂਕ ਦੇ ਕ੍ਰੈਡਿਟ ਜਾਂ ਡੈਬਿਟ ਕਾਰਡ ਰਾਹੀਂ ਆਪਣਾ ਟਾਟਾ ਸਕਾਈ ਅਕਾਊਂਟ ਰਿਚਾਰਜ ਕਰਵਾਉਣਾ ਹੋਵੇਗਾ।

ਵੈਸੇ ਦੱਸ ਦੇਈਏ ਕਿ ਸਿਟੀਬੈਂਕ ਦੀ ਵੈੱਬਸਾਈਟ 'ਤੇ ਵੀ ਟਾਟਾ ਸਕਾਈ ਦੇ ਇਸ ਆਫਰ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਜਾਣਕਾਰੀ ਮੁਤਾਬਕ ਇਹ ਆਫਰ 30 ਜੂਨ ਤਕ ਵੈਲਿਡ ਹੈ ਅਤੇ ਯੂਜ਼ਰਸ ਇਸ ਨੂੰ ਈ.ਐੱਮ.ਆਈ. ਆਪਸ਼ਨ 'ਤੇ ਵੀ ਵਰਤ ਸਕਦੇ ਹਨ। ਭਾਵ 12 ਮਹੀਨਿਆਂ ਦੇ ਰਿਚਾਰਜ ਨੂੰ ਈ.ਐੱਮ.ਆਈ. 'ਚ ਵਰਤਿਆਂ ਜਾ ਸਕਦਾ ਹੈ। ਇਸ ਤੋਂ ਇਲਾਵਾ ਇਕ ਕਾਰਡ 'ਤੇ ਇਕ ਹੀ ਰਿਚਾਰਜ ਆਫਰ ਉਪਲੱਬਧ ਹੋਵੇਗਾ। ਇਹ ਕੈਸ਼ਬੈਕ 7 ਦਿਨਾਂ ਦੇ ਅੰਦਰ ਤੁਹਾਡੇ ਅਕਾਊਂਟ 'ਚ ਐਡ ਹੋ ਜਾਵੇਗਾ।


author

Karan Kumar

Content Editor

Related News