ਬਿਗ ਬਾਸਕਿਟ ਜ਼ਰੀਏ ਰਿਲਾਇੰਸ, ਐਮਾਜ਼ੋਨ ਨੂੰ ਟੱਕਰ ਦੇਣ ਆ ਰਿਹਾ ਹੈ ਟਾਟਾ

03/13/2021 11:28:39 AM

ਨਵੀਂ ਦਿੱਲੀ- ਈ-ਕਾਮਰਸ ਖੇਤਰ ਵਿਚ ਦਸਤਕ ਦੇਣ ਲਈ ਜਲਦ ਹੀ ਟਾਟਾ ਬਿਗ ਬਾਸਕਿਟ ਵਿਚ ਵੱਡੀ ਹਿੱਸੇਦਾਰੀ ਖ਼ਰੀਦਣ ਜਾ ਰਿਹਾ ਹੈ। ਇਸ ਦੀ ਮਨਜ਼ੂਰੀ ਲਈ ਟਾਟਾ ਸੰਨਜ਼ ਦੀ ਸਹਿਯੋਗੀ ਟਾਟਾ ਡਿਜੀਟਲ ਲਿਮਟਿਡ ਨੇ ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ (ਸੀ. ਸੀ. ਆਈ.) ਕੋਲ ਪਹੁੰਚ ਕੀਤੀ ਹੈ। ਟਾਟਾ ਡਿਜੀਟਲ ਆਨਲਾਈਨ ਕਰਿਆਨਾ ਬਿਗ ਬਾਸਕਿਟ ਵਿਚ 64.3 ਫ਼ੀਸਦੀ ਹਿੱਸੇਦਾਰੀ ਖ਼ਰੀਦਣ ਜਾ ਰਹੀ ਹੈ।

ਇਸ ਸੌਦੇ ਨੂੰ ਪ੍ਰਵਾਨਗੀ ਮਿਲ ਜਾਂਦੀ ਹੈ ਤਾਂ ਟਾਟਾ ਦੀ ਇਸ ਖੇਤਰ ਵਿਚ ਐਮਾਜ਼ੋਨ, ਵਾਲਮਾਰਟ ਦੀ ਫਲਿੱਪਕਾਰਟ ਅਤੇ ਰਿਲਾਇੰਸ ਇੰਡਸਟਰੀਜ਼ ਦੀ ਰਿਲਾਇੰਸ ਰਿਟੇਲ ਇਕਾਈ ਨਾਲ ਸਿੱਧੀ ਟੱਕਰ ਹੋਵੇਗੀ।

ਇਹ ਵੀ ਪੜ੍ਹੋ- ਬੇਜੋਸ ਤੇ ਮਸਕ ਨੂੰ ਪਛਾੜ ਕਮਾਈ 'ਚ ਅੱਗੇ ਨਿਕਲੇ ਉਦਯੋਗਪਤੀ ਗੌਤਮ ਅਡਾਨੀ

ਇਸ ਵਿਚਕਾਰ ਟਾਟਾ ਗਰੁੱਪ 'ਸੁਪਰ ਐਪ' ਵੀ ਲਾਂਚ ਕਰਨ ਵਾਲਾ ਹੈ, ਜਿਸ 'ਤੇ ਉਸ ਦੇ ਕਾਰੋਬਾਰ ਨਾਲ ਸਬੰਧਤ ਹਰ ਚੀਜ਼ ਗਾਹਕਾਂ ਲਈ ਇਕ ਹੀ ਮੰਚ 'ਤੇ ਉਪਲਬਧ ਹੋਵੇਗੀ। ਬਿਗ ਬਾਸਕਿਟ ਨਾਲ ਟਾਟਾ ਨੂੰ ਹੋਰ ਵੀ ਮਜਬੂਤੀ ਮਿਲ ਸਕਦੀ ਹੈ। ਬਿਗ ਬਾਸਕਿਟ 18 ਹਜ਼ਾਰ ਤੋਂ ਜ਼ਿਆਦਾ ਉਤਪਾਦਾਂ ਦੀ ਵਿਕਰੀ ਕਰਦਾ ਹੈ। ਕਿਹਾ ਜਾਂਦਾ ਹੈ ਕਿ ਪ੍ਰਤੀ ਦਿਨ ਇਸ 'ਤੇ ਤਿੰਨ ਲੱਖ ਆਰਡਰ ਬੁੱਕ ਹੁੰਦੇ ਹਨ। ਟਾਟਾ ਦੀ ਦਸਤਕ ਤੋਂ ਪਹਿਲਾਂ ਬਿਗ ਬਸਕਿਟ ਦੇ ਵਿਰੋਧੀਆਂ ਵੱਲੋਂ ਈ-ਕਰਿਆਨੇ ਦੇ ਕਾਰੋਬਾਰ 'ਤੇ ਭਾਰੀ ਖ਼ਰਚ ਕਰਨ ਦੀ ਉਮੀਦ ਹੈ। ਫਲਿੱਪਕਾਰਟ ਨੇ ਭਾਰਤ ਦੇ ਸ਼ਹਿਰਾਂ ਵਿਚ ਵਿਸਥਾਰ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਹੈ, ਜਦੋਂ ਕਿ ਰਿਲਾਇੰਸ ਦੀ ਡਿਜੀਟਲ ਇਕਾਈ ਨੇ ਇਸ ਲਈ ਫੇਸਬੁੱਕ ਤੇ ਗੂਗਲ ਸਣੇ ਨਿਵੇਸ਼ਕਾਂ ਤੋਂ 20 ਅਰਬ ਡਾਲਰ ਤੋਂ ਵੱਧ ਜੁਟਾਏ ਹਨ।

ਗ੍ਰੋਸਰੀ ਦੇ ਆਨਲਾਈਨ ਵਧਦੇ ਪਸਾਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


Sanjeev

Content Editor

Related News