‘ਟਾਟਾ ਮੋਟਰਜ਼ ਦੇ ਪੋਰਟਫੋਲੀਓ ’ਚ 2025 ਤੱਕ 10 ਨਵੇਂ ਇਲੈਕਟ੍ਰਿਕ ਵਾਹਨ ਹੋਣਗੇ’

Tuesday, Jun 29, 2021 - 12:34 PM (IST)

‘ਟਾਟਾ ਮੋਟਰਜ਼ ਦੇ ਪੋਰਟਫੋਲੀਓ ’ਚ 2025 ਤੱਕ 10 ਨਵੇਂ ਇਲੈਕਟ੍ਰਿਕ ਵਾਹਨ ਹੋਣਗੇ’

ਨਵੀਂ ਦਿੱਲੀ (ਭਾਸ਼ਾ) – ਟਾਟਾ ਮੋਟਰਜ਼ ਦੇ ਚੇਅਰਮੈਨ ਐੱਨ. ਚੰਦਰਸ਼ੇਖਰਨ ਨੇ ਕਿਹਾ ਕਿ ਕੰਪਨੀ ਨੇ 2025 ਤੱਕ ਆਪਣੇ ਪੋਰਟਫੋਲੀਓ ’ਚ 10 ਨਵੇਂ ਇਲੈਕਟ੍ਰਿਕ ਵਾਹਨ ਪੇਸ਼ ਕਰਨ ਦੀ ਯੋਜਨਾ ਬਣਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੰਪਨੀ ਆਉਣ ਵਾਲੇ ਸਮੇਂ ’ਚ ਆਪਣੇ ਕਾਰੋਬਾਰ ਦੇ ਮਾਡਲ ਨੂੰ ਸਵੱਛ ਊਰਜਾ ਵਾਲੇ ਵਾਹਨਾਂ ਦੇ ਦੌਰ ਦੇ ਹਿਸਾਬ ਨਾਲ ਅੱਗੇ ਵਧਾਏਗੀ।

ਉਨ੍ਹਾਂ ਨੇ ਸ਼ੇਅਰਧਾਰਕਾਂ ਲਈ ਆਪਣੇ ਸੰਦੇਸ਼ ’ਚ ਕਿਹਾ ਕਿ ਟਾਟਾ ਮੋਟਰਜ਼ ਦਾ ਟੀਚਾ ਸਵੱਛ ਊਰਜਾ ਵਾਲੇ ਵਾਹਨਾਂ ਦੀ ਦੁਨੀਆ ’ਚ ਮੋਹਰੀ ਕੰਪਨੀ ਬਣਨਾ ਹੈ ਅਤੇ ਇਸ ਦੇ ਤਹਿਤ ਉਹ ਆਪਣੇ ਆਉਣ ਵਾਲੇ ਗ੍ਰੀਨ ਵ੍ਹੀਕਲਸ ਲਈ ਜ਼ਰੂਰੀ ਚੀਜ਼ਾਂ ਦੀ ਸਪਲਾਈ ਯਕੀਨੀ ਕਰਨ ਦੇ ਮਕਸਦ ਨਾਲ ਸੈੱਲ ਅਤੇ ਬੈਟਰੀ ਨਿਰਮਾਤਾਵਾਂ ਨਾਲ ਗਠਜੋੜ ਦੀਆਂ ਸੰਭਾਵਨਾਵਾਂ ਭਾਲ ਰਹੀ ਹੈ। ਚੰਦਰਸ਼ੇਖਰਨ ਨੇ 2020-21 ਲਈ ਕੰਪਨੀ ਦੀ ਸਾਲਾਨਾ ਰਿਪੋਰਟ ’ਚ ਸ਼ੇਅਰਧਾਰਕਾਂ ਨੇ ਕਿਹਾ ਕਿ ਭਾਰਤ ’ਚ ਸਾਡੇ ਪੋਰਟਫੋਲੀਓ ’ਚ ਈ. ਵੀ. (ਇਲੈਕਟ੍ਰਿਕ ਵ੍ਹੀਕਲ) ਦੀ ਹਿੱਸੇਦਾਰੀ ਇਸ ਸਾਲ ਦੁੱਗਣੀ ਹੋ ਕੇ 2 ਫੀਸਦੀ ਹੋ ਗਈ ਹੈ ਅਤੇ ਸਾਨੂੰ ਆਉਣ ਵਾਲੇ ਸਾਲਾਂ ’ਚ ਤੇਜ਼ੀ ਨਾਲ ਵਾਧੇ ਦੀ ਉਮੀਦ ਹੈ।


author

Harinder Kaur

Content Editor

Related News