ਟਾਟਾ ਮੋਟਰਸ ਪੈਸੰਜਰ ਵ੍ਹੀਕਲਸ ਨੇ ਲਾਂਚ ਕੀਤੀ ਨੈਕਸਟ ਜੈਨ ਟਿਆਗੋ ਅਤੇ ਟਿਆਗੋ EV

Sunday, May 31, 2026 - 12:08 AM (IST)

ਟਾਟਾ ਮੋਟਰਸ ਪੈਸੰਜਰ ਵ੍ਹੀਕਲਸ ਨੇ ਲਾਂਚ ਕੀਤੀ ਨੈਕਸਟ ਜੈਨ ਟਿਆਗੋ ਅਤੇ ਟਿਆਗੋ EV

ਬਿਜ਼ਨੈੱਸ ਨਿਊਜ਼- ਟਾਟਾ ਮੋਟਰਸ ਪੈਸੰਜਰ ਵ੍ਹੀਕਲਸ ਨੇ ਅੱਜ ਆਪਣੀ ਨੈਕਸਟ ਜੇਨ ਟਿਆਗੋ ਲਾਂਚ ਕੀਤੀ ਹੈ। ਕੰਪਨੀ ਨੇ ਇਸ ਹੈਚਬੈਕ ਨੂੰ ਇਕ ਨਵੇਂ ਅੰਦਾਜ਼ ’ਚ ਪੇਸ਼ ਕੀਤਾ ਹੈ, ਜੋ ਇਸ ਸੈਗਮੈਂਟ ’ਚ ਗਾਹਕਾਂ ਦੀਆਂ ਉਮੀਦਾਂ ਨੂੰ ਹੋਰ ਉੱਚਾ ਕਰ ਦਿੰਦੀ ਹੈ। ਇਹ ਨਵੀਂ ਕਾਰ ਪੈਟਰੋਲ, ਆਈ. ਸੀ. ਐੱਨ. ਜੀ. ਅਤੇ ਇਲੈਕਟ੍ਰਿਕ ਤਿੰਨਾਂ ਬਦਲਾਂ ’ਚ ਉਪਲਬਧ ਹੈ। ਇਸ ਦੇ ਪੈਟਰੋਲ ਮਾਡਲ ਦੀ ਸ਼ੁਰੂਆਤੀ ਕੀਮਤ ਸਿਰਫ਼ 4.69 ਲੱਖ ਰੁਪਏ ਅਤੇ ਇਲੈਕਟ੍ਰਿਕ ਮਾਡਲ ਦੀ ਸ਼ੁਰੂਆਤੀ ਕੀਮਤ 6.99 ਲੱਖ ਰੁਪਏ ਹੈ।

ਨਵੀਂ ਟਿਆਗੋ ਸਟਾਈਲ, ਜ਼ਰੂਰਤ ਅਤੇ ਐਡਵਾਂਸ ਟੈਕਨਾਲੋਜੀ ਦਾ ਇਕ ਬਿਹਤਰੀਨ ਸੁਮੇਲ ਹੈ। ਇਹ ਗਾਹਕਾਂ ਨੂੰ ਇਕ ਹੀ ਸ਼ਾਨਦਾਰ ਡਿਜ਼ਾਈਨ ਅਤੇ ਭਰੋਸੇ ਦੇ ਨਾਲ 2 ਵੱਖ-ਵੱਖ ਤਰ੍ਹਾਂ ਦੇ ਬਿਹਤਰੀਨ ਡ੍ਰਾਈਵਿੰਗ ਤਜ਼ਰਬੇ ਦਿੰਦੀ ਹੈ।

ਟਾਟਾ ਮੋਟਰਸ ਪੈਸੰਜਰ ਵ੍ਹੀਕਲਸ ਲਿਮਟਿਡ ਦੇ ਐੱਮ. ਡੀ. ਅਤੇ ਸੀ. ਈ. ਓ., ਸ਼ੈਲੇਸ਼ ਚੰਦਰਾ ਨੇ ਕਿਹਾ, ‘‘ਲੱਖਾਂ ਭਾਰਤੀ ਪਰਿਵਾਰਾਂ ਲਈ ਕਾਰ ਖਰੀਦਣ ਦੀ ਸ਼ੁਰੂਆਤ ਹਮੇਸ਼ਾ ਤੋਂ ਹੈਚਬੈਕ ਗੱਡੀਆਂ ਤੋਂ ਹੁੰਦੀ ਰਹੀ ਹੈ। ਇਸ ਦੇ ਬਾਵਜੂਦ ਲੰਬੇ ਸਮੇਂ ਤੱਕ ਇਸ ਸੈਗਮੈਂਟ ’ਤੇ ਇੰਡਸਟਰੀ ਨੇ ਬਹੁਤ ਘੱਟ ਧਿਆਨ ਦਿੱਤਾ, ਜਦਕਿ ਇਹ ਵਾਕਈ ਕਿਤੇ ਜ਼ਿਆਦਾ ਦਾ ਹੱਕਦਾਰ ਸੀ। ਨੈਕਸਟ ਜੈਨ ਟਿਆਗੋ ਗਾਹਕਾਂ ਨੂੰ ਉਮੀਦ ਤੋਂ ਕਿਤੇ ਜ਼ਿਆਦਾ ਦੇ ਕੇ ਇਸੇ ਕਮੀ ਨੂੰ ਪੂਰਾ ਕਰਦੀ ਹੈ।’’


author

Rakesh

Content Editor

Related News