ਟਾਟਾ ਮੋਟਰਜ਼ ਨੇ HDFC ਬੈਂਕ ਨਾਲ ਕੀਤਾ ਸਮਝੌਤਾ, ਪੇਸ਼ ਕੀਤੀਆਂ ਦੋ ਯੋਜਨਾਵਾਂ
Saturday, Oct 17, 2020 - 06:24 PM (IST)
ਨਵੀਂ ਦਿੱਲੀ - ਟਾਟਾ ਮੋਟਰਜ਼ ਨੇ ਆਪਣੇ ਯਾਤਰੀ ਵਾਹਨਾਂ ਨੂੰ ਵਿੱਤ ਪ੍ਰਦਾਨ ਕਰਵਾਉਣ ਲਈ ਐਚ.ਡੀ.ਐਫ.ਸੀ. ਬੈਂਕ ਨਾਲ ਸਮਝੌਤਾ ਕੀਤਾ ਹੈ। ਕੰਪਨੀ ਨੇ ਇਸ ਤਹਿਤ ਵਾਹਨਾਂ ਦੇ ਵਿੱਤ ਲਈ ਦੋ ਯੋਜਨਾਵਾਂ ਪੇਸ਼ ਕੀਤੀਆਂ ਹਨ। ਟਾਟਾ ਮੋਟਰਜ਼ ਨੇ ਇੱਕ ਬਿਆਨ ਵਿੱਚ ਕਿਹਾ ਕਿ ਐਚ.ਡੀ.ਐਫ.ਸੀ. ਬੈਂਕ ਦੇ ਸਹਿਯੋਗ ਨਾਲ ਦੋ ਨਵੀਆਂ ਯੋਜਨਾਵਾਂ- 'ਗ੍ਰੈਜ਼ੂਅਲ ਸਟੈਪ ਅਪ ਸਕੀਮ' ਅਤੇ 'ਟੀ.ਐਮ.ਐਲ. ਫਲੈਕਸੀ ਡਰਾਈਵ ਸਕੀਮ' ਨੂੰ ਤਿਉਹਾਰਾਂ ਦੇ ਮੌਸਮ ਵਿਚ ਵਿਕਰੀ ਵਧਾਉਣ ਅਤੇ ਉਤਪਾਦਾਂ ਦੀ ਪਹੁੰਚ ਨੂੰ ਸੌਖਾ ਬਣਾਉਣ ਲਈ ਪੇਸ਼ ਕੀਤਾ ਗਿਆ ਹੈ।
ਕੰਪਨੀ ਨੇ ਕਿਹਾ ਕਿ ਇਹ ਦੋਵੇਂ ਯੋਜਨਾਵਾਂ ਨਵੰਬਰ 2020 ਦੇ ਅੰਤ ਤੱਕ ਉਪਲਬਧ ਹੋ ਜਾਣਗੀਆਂ। ਸਾਰੀਆਂ ਕਾਰਾਂ, ਸਪੋਰਟਸ ਯੂਟਿਲਿਟੀ ਵਹੀਕਲਜ਼ (ਐਸਯੂਵੀ) ਅਤੇ ਭਾਰਤ ਪੜਾਅ -6 ਦੇ ਅਨੁਕੂਲ ਬਿਜਲਈ ਵਾਹਨਾਂ 'ਤੇ ਇਸ ਯੋਜਨਾ ਦਾ ਲਾਭ ਲਿਆ ਜਾ ਸਕਦਾ ਹੈ।
ਗ੍ਰੈਜੁਏਲ ਦੀ ਸਟੈਪ ਅਪ ਸਕੀਮ ਕੀ ਹੈ?
'ਗ੍ਰੈਜੂਏਟ ਸਟੈਪ ਅਪ ਸਕੀਮ' ਤਹਿਤ ਗਾਹਕ ਹਰ ਮਹੀਨੇ ਘੱਟੋ-ਘੱਟ 799 ਰੁਪਏ ਪ੍ਰਤੀ ਲੱਖ ਰੁਪਏ ਦੀ ਕਿਸ਼ਤ ਦਾ ਲਾਭ ਲੈ ਸਕਦੇ ਹਨ। ਮਹੀਨਾਵਾਰ ਕਿਸ਼ਤ ਵਾਹਨ ਦੇ ਮਾਡਲ ਅਤੇ ਸੰਸਕਰਣ 'ਤੇ ਨਿਰਭਰ ਕਰੇਗੀ। ਮਾਸਿਕ ਕਿਸ਼ਤਾਂ ਖਰੀਦਦਾਰ ਦੀ ਸਹੂਲਤ ਅਨੁਸਾਰ ਦੋ ਸਾਲਾਂ ਲਈ ਹੌਲੀ ਹੌਲੀ ਵਧਣਗੀਆਂ।
ਇਹ ਵੀ ਪੜ੍ਹੋ: ਉੱਚ ਸੁਰੱਖਿਆ ਨੰਬਰ ਪਲੇਟ ਵਾਹਨ 'ਤੇ ਨਹੀਂ ਲੱਗੀ ਹੈ ਤਾਂ 19 ਅਕਤੂਬਰ ਤੋਂ ਬਾਅਦ ਨਹੀਂ ਹੋ ਸਕਣਗੇ ਇਹ ਕੰਮ
ਟੀ.ਐਮ.ਐਲ. ਫਲੈਕਸੀ ਡਰਾਈਵ ਸਕੀਮ ਕੀ ਹੈ?
'ਟੀ.ਐੱਮ.ਐੱਲ. ਫਲੈਕਸੀ ਡਰਾਈਵ ਸਕੀਮ' ਦੇ ਤਹਿਤ ਗ੍ਰਾਹਕ ਕੋਈ ਵੀ ਤਿੰਨ ਮਹੀਨੇ ਚੁਣ ਸਕਦੇ ਹਨ ਜਿਸ ਵਿਚ ਉਹ ਹਰ ਸਾਲ ਘੱਟੋ ਘੱਟ ਕਿਸ਼ਤ ਅਦਾ ਕਰਨਾ ਚਾਹੁੰਦੇ ਹਨ। ਕੰਪਨੀ ਨੇ ਕਿਹਾ ਕਿ ਇਹ ਯੋਜਨਾਵਾਂ ਖਪਤਕਾਰਾਂ ਨੂੰ ਵਾਹਨ ਦੀਆਂ ਕਿਸ਼ਤਾਂ ਦਾ ਭੁਗਤਾਨ ਕਰਨ ਵਿਚ ਅਸਾਨੀ ਪ੍ਰਦਾਨ ਕਰਨ ਲਈ ਸ਼ੁਰੂ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ: ਟਿਕਟ ਰੱਦ ਹੋਣ ਬਾਅਦ ਰੀਫੰਡ 'ਤੇ ਕੇਂਦਰ ਸਰਕਾਰ ਸਖ਼ਤ, ਟਰੈਵਲ ਏਜੈਂਟਾਂ ਨੂੰ ਦਿੱਤੀ ਚਿਤਾਵਨੀ