ਟਾਟਾ ਮੋਟਰਜ਼ ਨੇ ਖਰੀਦਿਆ ਫੋਰਡ ਦਾ ਸਾਨੰਦ ਵਾਲਾ ਪਲਾਂਟ, 725 ਕਰੋੜ ਰੁਪਏ ''ਚ ਪੂਰੀ ਹੋਈ ਡੀਲ
Thursday, Jan 12, 2023 - 11:59 AM (IST)
ਨਵੀਂ ਦਿੱਲੀ—ਦੇਸ਼ ਦੀ ਮਸ਼ਹੂਰ ਆਟੋਮੋਬਾਈਲ ਕੰਪਨੀ ਟਾਟਾ ਮੋਟਰਜ਼ ਨੂੰ ਲੈ ਕੇ ਵੱਡੀ ਖਬਰ ਆਈ ਹੈ ਅਤੇ ਇਸ ਨੇ ਇਕ ਵੱਡਾ ਐਕਵਾਇਰ ਪੂਰਾ ਕਰ ਲਿਆ ਹੈ। ਟਾਟਾ ਮੋਟਰਜ਼ ਨੇ ਫੋਰਡ ਇੰਡੀਆ ਦੇ ਗੁਜਰਾਤ ਦੇ ਸਾਨੰਦ 'ਚ ਸਥਿਤ ਮੈਨਿਊਫੈਕਚਰਿੰਗ ਪਲਾਂਟ ਦੀ ਪ੍ਰਾਪਤੀ ਕਰ ਲਈ ਹੈ। ਟਾਟਾ ਮੋਟਰਜ਼ ਨੇ ਇਹ ਪ੍ਰਾਪਤੀ ਆਪਣੀ ਸਹਾਇਕ ਕੰਪਨੀ ਰਾਹੀਂ ਕੀਤੀ ਹੈ। ਕੰਪਨੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪਿਛਲੇ ਸਾਲ ਹੀ ਕੰਪਨੀ ਨੇ ਆਪਣੀ ਪ੍ਰਾਪਤੀ ਬਾਰੇ ਜਾਣਕਾਰੀ ਦਿੱਤੀ ਸੀ ਕਿ ਟਾਟਾ ਪੈਸੇਂਜਰ ਇਲੈਕਟ੍ਰਿਕ ਮੋਬਿਲਿਟੀ ਲਿਮਟਿਡ (ਟੀ.ਪੀ.ਈ.ਐੱਮ.ਐੱਲ) ਨੇ ਫੋਰਡ ਇੰਡੀਆ ਪ੍ਰਾਈਵੇਟ ਲਿਮਟਿਡ (ਐੱਫ.ਆਈ.ਪੀ.ਐੱਲ) ਨੂੰ 725.7 ਕਰੋੜ ਰੁਪਏ 'ਚ ਹਾਸਲ ਕਰਨ ਲਈ ਇੱਕ ਸੌਦਾ ਕੀਤਾ ਹੈ।
ਟਾਟਾ ਮੋਟਰਸ ਨੇ ਰੈਗੂਲੇਟਰੀ ਫਾਈਲਿੰਗ 'ਚ ਦਿੱਤੀ ਜਾਣਕਾਰੀ
ਟਾਟਾ ਮੋਟਰਜ਼ ਨੇ ਇੱਕ ਰੈਗੂਲੇਟਰੀ ਫਾਈਲਿੰਗ 'ਚ ਜਾਣਕਾਰੀ ਦਿੱਤੀ ਹੈ ਕਿ ਟਾਟਾ ਮੋਟਰਜ਼ ਨੇ ਜ਼ਰੂਰੀ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਸਾਨੰਦ, ਗੁਜਰਾਤ 'ਚ ਸਥਿਤ ਆਪਣੀ ਜਾਇਦਾਦ ਸਮੇਤ ਫੋਰਡ ਇੰਡੀਆ ਦੇ ਨਿਰਮਾਣ ਪਲਾਂਟ ਅਤੇ ਮਸ਼ੀਨਰੀ ਨੂੰ ਐਕੁਆਇਰ ਕੀਤਾ ਹੈ। ਇਸ 'ਚ ਉਨ੍ਹਾਂ ਸ਼ਰਤਾਂ ਨੂੰ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਦੇ ਅਧੀਨ ਦੋਵੇਂ ਕੰਪਨੀਆਂ TPEML ਅਤੇ FIPL ਨੇ ਨਿਯੰਤ੍ਰਕ ਪ੍ਰਵਾਨਗੀਆਂ ਪ੍ਰਾਪਤ ਕੀਤੀਆਂ ਹਨ ਅਤੇ ਲੈਣ-ਦੇਣ ਨੂੰ ਪੂਰਾ ਕੀਤਾ ਹੈ।
ਕਰਮਚਾਰੀਆਂ ਦਾ ਟਰਾਂਸਫਰ ਵੀ ਹੋਇਆ ਪੂਰਾ
ਇਸ ਰੈਗੂਲੇਟਰੀ ਫਾਈਲਿੰਗ 'ਚ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਫੋਰਡ ਦੇ ਪਲਾਂਟ ਦੇ ਸਾਰੇ ਵਾਹਨ ਕਰਮਚਾਰੀਆਂ ਨੂੰ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਅਤੇ ਜਿਨ੍ਹਾਂ ਨੇ ਟਾਟਾ ਪੈਸੇਂਜਰ ਇਲੈਕਟ੍ਰਿਕ ਮੋਬਿਲਿਟੀ ਲਿਮਟਿਡ ਦੀ ਪੇਸ਼ਕਸ਼ ਸਵੀਕਾਰ ਕਰ ਲਈ ਉਨ੍ਹਾਂ ਨੂੰ TPEML 'ਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਕੱਲ ਯਾਨੀ ਬੀਤ ਚੁੱਕੀ 10 ਜਨਵਰੀ ਤੋਂ ਉਹ ਕਰਮਚਾਰੀ ਟਾਟਾ ਪੈਸੇਂਜਰ ਇਲੈਕਟ੍ਰਿਕ ਮੋਬਿਲਿਟੀ ਲਿਮਟਿਡ ਦੇ ਕਰਮਚਾਰੀ ਬਣ ਗਏ ਹਨ।
ਕੀ-ਕੀ ਐਸੇਟਸ ਸ਼ਾਮਲ ਹਨ ਇਸ ਪ੍ਰਾਪਤੀ 'ਚ
ਟਾਟਾ ਪੈਸੇਂਜਰ ਇਲੈਕਟ੍ਰਿਕ ਮੋਬਿਲਿਟੀ ਲਿਮਟਿਡ ਦੇ ਮਾਧਿਅਮ ਤੋਂ ਪ੍ਰਾਪਤ ਕੀਤੇ ਗਏ ਫੋਰਡ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਸਾਨੰਦ ਪਲਾਂਟ ਦੀ ਸਾਰੀ ਜ਼ਮੀਨ ਅਤੇ ਇਮਾਰਤਾਂ, ਵਾਹਨ ਨਿਰਮਾਤਾ ਦੇ ਪਲਾਂਟ ਜਿਸ 'ਚ ਮਸ਼ੀਨਰੀ ਅਤੇ ਇਸ ਦੇ ਉਪਕਰਣ ਸ਼ਾਮਲ ਹਨ। ਇਸ ਤੋਂ ਇਲਾਵਾ ਸਾਨੰਦ ਪਲਾਂਟ ਦੇ ਸਾਰੇ ਕਰਮਚਾਰੀਆਂ ਦੇ ਤਬਾਦਲੇ ਅਤੇ ਸਾਰੇ ਵਾਹਨ ਨਿਰਮਾਣ ਕਾਰਜਾਂ ਦਾ ਤਬਾਦਲਾ ਵੀ ਇਸ ਸੌਦੇ ਤਹਿਤ ਟਾਟਾ ਮੋਟਰਜ਼ ਦੀ ਸਹਾਇਕ ਕੰਪਨੀ ਕੋਲ ਆ ਗਿਆ ਹੈ।