ਟਾਟਾ ਗਰੁੱਪ ਜਲਦ ਲਾਂਚ ਕਰ ਸਕਦੈ UPI ਬੇਸਡ ਐਪ, Google Pay ਤੇ Phonepe ਨੂੰ ਮਿਲੇਗੀ ਟੱਕਰ

Wednesday, Mar 16, 2022 - 06:18 PM (IST)

ਟਾਟਾ ਗਰੁੱਪ ਜਲਦ ਲਾਂਚ ਕਰ ਸਕਦੈ UPI ਬੇਸਡ ਐਪ, Google Pay ਤੇ Phonepe ਨੂੰ ਮਿਲੇਗੀ ਟੱਕਰ

ਗੈਜੇਟ ਡੈਸਕ– ਟਾਟਾ ਗਰੁੱਪ ਜਲਦ ਗੂਗਲ ਪੇਅ, ਫੋਨ ਪੇਅ ਅਤੇ ਪੇਟੀਐੱਮ ਵਰਗੇ ਡਿਜੀਟਲ ਪੇਮੈਂਟ ਐਪਸ ਨੂੰ ਟੱਕਰ ਦੇਣ ਦੀ ਤਿਆਰੀ ’ਚ ਹੈ। ਟਾਟਾ ਗਰੁੱਪ ਕਈ ਸੈਕਟਰ ’ਚ ਪਹਿਲਾਂ ਤੋਂ ਮਾਰਕੀਟ ਲੀਡਰ ਹੈ, ਹੁਣ ਇਹ Unified Payments Interface (UPI) ਬੇਸਡ ਡਿਜੀਟਲ ਪੇਮੈਂਟ ਐਪ ਵੀ ਪੇਸ਼ ਕਰਨ ਵਾਲਾ ਹੈ। 

ਇਸ ਲਈ ਇਹ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ (NPCI) ਤੋਂ ਕਲੀਅਰੈਂਸ ਦਾ ਇੰਤਜ਼ਾਰ ਕਰ ਰਿਹਾ ਹੈ। ਯੂ.ਪੀ.ਆਈ. ਐਪ ਟਾਟਾ ਗਰੁੱਪ ਦੇ ਡਿਜੀਟਲ ਕਾਮਰਸ ਦਾ ਹਿੱਸਾ ਹੋਵੇਗਾ। ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਇਹ ਯੂ.ਪੀ.ਆਈ. ਸਿਸਟਮ ਨੂੰ ਪਾਵਰ ਕਰਨ ਲਈ ਆਈ.ਸੀ.ਆਈ.ਸੀ.ਆਈ. ਬੈਂਕ ਦੇ ਨਾਲ ਵੀ ਗੱਲਬਾਤ ਕਰ ਰਿਹਾ ਹੈ। 

ਦੱਸ ਦੇਈਏ ਕਿ ਨਾਨ-ਬੈਂਕਿੰਗ ਪਲੇਟਫਾਰਮਸ ਨੂੰ ਯੂ.ਪੀ.ਆਈ. ਸਹੂਲਤ ਫੰਕਸ਼ਨੈਲਿਟੀ ਲਈ ਬੈਂਕ ਦੇ ਨਾਲ ਪਾਰਟਨਰਸ਼ਿਪ ਕਰਨ ਦੀ ਲੋੜ ਹੁੰਦੀ ਹੈ। ਜੇਕਰ ਟ੍ਰਾਂਜੈਕਸ਼ਨ ਦਾ ਵਾਲਿਊਮ ਜ਼ਿਆਦਾ ਹੁੰਦਾ ਹੈ ਤਾਂ ਕੰਪਨੀਆਂ ਕਈ ਬੈਂਕਾਂ ਦੇ ਨਾਲ ਟਾਈਅਪ ਕਰਕੇ ਟ੍ਰਾਂਜੈਕਸ਼ਨ ਨੂੰ ਡਿਸਟ੍ਰੀਬਿਊਟ ਕਰਦਾ ਹੈ। ਰਿਪੋਰਟ ’ਚ ਦੱਸਿਆ ਗਿਆ ਹੈ ਕਿ ਗੂਗਲ ਪੇਅ ਨੇ ਇਸ ਲਈ ਐੱਸ.ਬੀ.ਆਈ., ਐੱਚ.ਡੀ.ਐੱਫ.ਸੀ. ਅਤੇ ਆਈ.ਸੀ.ਆਈ.ਸੀ.ਆਈ. ਬੈਂਕ ਦੇ ਨਾਲ ਸਾਂਝੇਦਾਰੀ ਕੀਤੀ ਹੈ ਤਾਂ ਜੋ ਟ੍ਰਾਂਜੈਕਸ਼ਨ ਲੋਡ ਨੂੰ ਸ਼ੇਅਰ ਕੀਤਾ ਜਾ ਸਕੇ। ਭਾਰਤ ’ਚ ਜ਼ਿਆਦਾਤਰ ਯੂ.ਪੀ.ਆਈ. ਟ੍ਰਾਂਜੈਕਸ਼ਨ ਗੂਗਲ ਪੇਅ ਅਤੇ ਫੋਨ ਪੇਅ ਰਾਹੀਂ ਰਾਹੀਂ ਹੁੰਦੇ ਹਨ। 

Paytm, Amazon Pay ਅਤੇ WhatsApp pay ਵਰਗੇ ਦੂਜੇ ਐਪਸ ਦਾ ਮਾਰਕੀਟ ਸ਼ੇਅਰ ਘੱਟ ਹੈ। ਇਸ ਵਿਚ ਟਾਟਾ ਗਰੁੱਪ ਦੇ ਵੀ ਆਉਣ ਦੇ ਬਾਅਦ ਡਾਇਨਾਮਿਕ ਬਦਲਾਅ ਹੋ ਸਕਦਾ ਹੈ। ਟਾਟਾ ਡਿਜੀਟਲ ਦੀ ਸਥਾਪਨਾ ਸਾਲ 2019 ’ਚ ਹੋਈ ਸੀ। ਇਹ ਟਾਟਾ ਸੰਜ਼ ਦੇ ਅੰਦਰ ਆਉਂਦਾ ਹੈ। ਇਸ ਸਾਲ ਜਨਵਰੀ ’ਚ ਟਾਟਾ ਗਰੁੱਪ ਨੇ ਫਾਈਨੈਂਸ਼ੀਅਲ ਪ੍ਰੋਡਕਟਸ ਲਈ ਇਕ ਫਾਈਨੈਂਸ਼ੀਅਲ ਮਾਰਕੀਟਪਲੇਸ ਦੀ ਵੀ ਸਥਾਪਨਾ ਕੀਤੀ ਸੀ। ਕੰਪਨੀ ਡਿਜੀਟਲ ਦੇ ਖੇਤਰ ’ਚ ਵੀ Bigbasket, 1MG Technologies Private Limited ਜੇ ਨਾਲ ਚੰਗਾ ਕਰ ਰਹੀ ਹੈ।


author

Rakesh

Content Editor

Related News