2 ਸਾਲਾਂ ਤੋਂ ਬੰਦ ਇਸ ਸਰਕਾਰੀ ਕੰਪਨੀ ਦਾ ਖੁੱਲ੍ਹਿਆ ਤਾਲਾ, ਟਾਟਾ ਗਰੁੱਪ ਨੇ ਸ਼ੁਰੂ ਕੀਤਾ ਕਾਰੋਬਾਰ

Tuesday, Oct 04, 2022 - 05:27 PM (IST)

ਨਵੀਂ ਦਿੱਲੀ - ਸਾਲ 2020 ਭਾਵ ਲਗਭਗ 2 ਸਾਲਾਂ ਤੋਂ ਬੰਦ ਪਈ ਸਰਕਾਰੀ ਕੰਪਨੀ ਨੀਲਾਚਲ ਇਸਪਾਤ ਨਿਗਮ ਲਿਮਿਟੇਡ (NINL) ਦਾ ਕਾਰੋਬਾਰ ਸ਼ੁਰੂ ਹੋ ਗਿਆ ਹੈ। ਇੱਕ ਬਿਆਨ ਵਿੱਚ ਟਾਟਾ ਸਮੂਹ ਨੇ ਕਿਹਾ ਕਿ ਓਡੀਸ਼ਾ ਸਥਿਤ ਨੀਲਾਚਲ ਇਸਪਾਤ ਨਿਗਮ ਲਿਮਟਿਡ ਨੇ 12,000 ਕਰੋੜ ਰੁਪਏ ਵਿੱਚ ਟਾਟਾ ਸਟੀਲ ਦੀ ਸਹਾਇਕ ਕੰਪਨੀ ਦੁਆਰਾ ਪ੍ਰਾਪਤੀ ਕੀਤੇ ਜਾਣ ਤੋਂ ਲਗਭਗ 90 ਦਿਨਾਂ ਬਾਅਦ ਸੰਚਾਲਨ ਸ਼ੁਰੂ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਨੀਲਾਚਲ ਇਸਪਾਤ ਨਿਗਮ ਲਿਮਟਿਡ ਇੱਕ ਸਰਕਾਰੀ ਕੰਪਨੀ ਸੀ, ਜਿਸ ਨੂੰ ਹਾਲ ਹੀ ਵਿੱਚ ਟਾਟਾ ਸਟੀਲ ਨੇ ਆਪਣੀ ਸਹਾਇਕ ਕੰਪਨੀ ਟਾਟਾ ਸਟੀਲ ਲਾਂਗ ਪ੍ਰੋਡਕਟਸ ਦੇ ਜ਼ਰੀਏ ਖ਼ਰੀਦਿਆ ਹੈ। ਇਸ ਸੌਦਾ ਇਸ ਸਾਲ ਜਨਵਰੀ ਵਿਚ 12,000 ਕਰੋੜ ਰੁਪਏ ਵਿਚ ਹੋਇਆ ਸੀ।

ਇਹ ਵੀ ਪੜ੍ਹੋ : ਗੌਤਮ ਅਡਾਨੀ ਤੇ ਮਸਕ ਦੀ ਜਾਇਦਾਦ 'ਚ ਇਕ ਦਿਨ 'ਚ 25.1 ਅਰਬ ਡਾਲਰ ਦੀ ਗਿਰਾਵਟ, ਮੂਧੇ-ਮੂੰਹ ਡਿੱਗੇ ਸ਼ੇਅਰ

ਸ਼ੇਅਰਾਂ ਵਿਚ ਵਾਧਾ

ਟਾਟਾ ਸਮੂਹ ਦੀ ਪ੍ਰਮੁੱਖ ਸਟੀਲ ਕੰਪਨੀ ਟਾਟਾ ਸਟੀਲ ਦੇ ਸ਼ੇਅਰ ਅੱਜ ਸ਼ੁਰੂਆਤੀ ਕਾਰੋਬਾਰ ਵਿੱਚ 2.19% ਵਧੇ। ਕੰਪਨੀ ਦੇ ਸ਼ੇਅਰ 100.50 ਰੁਪਏ 'ਤੇ ਕਾਰੋਬਾਰ ਕਰ ਰਹੇ ਹਨ। ਪਿਛਲੇ ਪੰਜ ਦਿਨਾਂ ਵਿੱਚ ਸਟਾਕ ਵਿੱਚ 3.66% ਦਾ ਵਾਧਾ ਹੋਇਆ ਹੈ। ਹਾਲਾਂਕਿ, ਪਿਛਲੇ ਇੱਕ ਮਹੀਨੇ ਵਿੱਚ ਟਾਟਾ ਸਟੀਲ ਦਾ ਸਟਾਕ ਵਿਕਰੀ ਦੇ ਦਬਾਅ ਵਿੱਚ ਹੈ ਅਤੇ 5.99% ਤੱਕ ਡਿੱਗ ਚੁੱਕਾ ਹੈ।

ਇਹ ਵੀ ਪੜ੍ਹੋ : ਪਾਕਿਸਤਾਨ 'ਚ ਸਰਕਾਰ ਖ਼ਿਲਾਫ ਸੜਕਾਂ 'ਤੇ ਉਤਰੇ ਹਜ਼ਾਰਾਂ ਕਿਸਾਨ, ਦੇਸ਼ ਵਿਆਪੀ ਬੰਦ ਦੀ ਦਿੱਤੀ ਧਮਕੀ

ਟਾਟਾ ਸਮੂਹ ਦੀਆਂ ਯੋਜਨਾਵਾਂ

ਟਾਟਾ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਇੱਕ ਵਾਰ ਨੀਲਾਚਲ ਇਸਪਾਤ ਨਿਗਮ ਲਿਮਟਿਡ ਦੇ ਕੰਮਕਾਜ ਮੁੜ ਸ਼ੁਰੂ ਹੋਣ ਤੋਂ ਬਾਅਦ, ਇਹ ਤੇਜ਼ੀ ਨਾਲ ਵਧੇਗੀ ਅਤੇ ਅਗਲੇ ਕੁਝ ਸਾਲਾਂ ਵਿੱਚ ਆਪਣੀ ਸਮਰੱਥਾ ਨੂੰ ਵਧਾ ਕੇ 4.5 ਮਿਲੀਅਨ ਟਨ ਪ੍ਰਤੀ ਸਾਲ ਕਰ ਦੇਵੇਗੀ। 10 ਲੱਖ ਟਨ ਸਲਾਨਾ ਸਮਰੱਥਾ ਵਾਲੇ ਓਡੀਸ਼ਾ ਸਥਿਤ ਸਟੀਲ ਪਲਾਂਟ ਦੀ ਪ੍ਰਾਪਤੀ ਨੂੰ ਪੂਰਾ ਕਰਨ ਤੋਂ ਬਾਅਦ ਜਾਰੀ ਇੱਕ ਬਿਆਨ ਵਿੱਚ, ਟਾਟਾ ਸਟੀਲ ਨੇ ਕਿਹਾ ਸੀ ਕਿ ਐਨਆਈਐਨਐਲ ਦੀ ਸਮਰੱਥਾ 2030 ਤੱਕ ਵਧਾ ਕੇ 1 ਕਰੋੜ ਟਨ ਸਲਾਨਾ ਕਰਨ ਦੀ ਵੀ ਯੋਜਨਾ ਹੈ।

ਕੰਪਨੀ ਦਾ ਕਾਰੋਬਾਰ

1.1 ਮਿਲੀਅਨ ਟਨ ਸਟੀਲ ਬਣਾਉਣ ਦੀ ਸਮਰੱਥਾ ਵਾਲਾ ਪਲਾਂਟ ਵੱਖ-ਵੱਖ ਕਾਰਨਾਂ ਕਰਕੇ ਲਗਭਗ ਦੋ ਸਾਲਾਂ ਤੋਂ ਬੰਦ ਸੀ। ਇਸ ਤੋਂ ਇਲਾਵਾ ਕੰਪਨੀ ਦਾ ਆਪਣਾ ਪਾਵਰ ਪਲਾਂਟ ਹੈ। ਕੰਪਨੀ ਕੋਲ ਲੋਹੇ ਦੀ ਖਾਣ ਵੀ ਹੈ ਜੋ ਵਿਕਾਸ ਦੇ ਪੜਾਅ 'ਤੇ ਹੈ। 

ਇਹ ਵੀ ਪੜ੍ਹੋ : ਗ੍ਰਾਮੀਣ ਬੈਂਕਾਂ ਨੂੰ ਸ਼ੇਅਰ ਮਾਰਕੀਟ ’ਚ ਸੂਚੀਬੱਧ ਹੋਣ ਦਾ ਮੌਕਾ ਮਿਲੇਗਾ, ਸਰਕਾਰ ਨੇ ਜਾਰੀ ਕੀਤੇ ਦਿਸ਼ਾ-ਨਿਰਦੇਸ਼

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


Harinder Kaur

Content Editor

Related News