FMCG ਪ੍ਰਾਡੈਕਟਸ ਨੂੰ ਇਕ ਛੱਤ ਦੇ ਹੇਠਾਂ ਲਿਆਉਣਾ ਚਾਹੁੰਦਾ ਹੈ ਟਾਟਾ

Tuesday, May 14, 2019 - 03:27 PM (IST)

FMCG ਪ੍ਰਾਡੈਕਟਸ ਨੂੰ ਇਕ ਛੱਤ ਦੇ ਹੇਠਾਂ ਲਿਆਉਣਾ ਚਾਹੁੰਦਾ ਹੈ ਟਾਟਾ

ਮੁੰਬਈ—ਟਾਟਾ ਗਰੁੱਪ ਦੇ ਚੇਅਰਮੈਨ ਐੱਨ. ਚੰਦਰਸ਼ੇਖਰਨ ਇਕ ਵੱਡੀ ਯੋਜਨਾ ਬਣਾ ਰਹੇ ਹਨ। ਉਹ ਟਾਟਾ ਕੰਪਨੀਆਂ ਦੇ ਪ੍ਰਾਡੈਕਸ਼ਨ ਨੂੰ ਇਕ ਛੱਤ ਦੇ ਹੇਠਾਂ ਲਿਆਉਣ ਦਾ ਪਲਾਨ ਕਰ ਰਹੇ ਹਨ। ਇਸ ਦੇ ਤਹਿਤ ਬ੍ਰੈਂਡੇਡ ਨਮਕ, ਦਾਲਾਂ, ਮਸਾਲੇ ਅਤੇ ਰੈੱਡੀ ਟੂ ਈਟ ਸਨੈਕਸ ਨੂੰ ਟਾਟਾ ਗਲੋਬਲ ਬਿਵਰੇਜੇਜ ਨੂੰ ਟਰਾਂਸਫਰ ਕੀਤਾ ਜਾਵੇਗਾ। ਇਹ ਇਕ ਤਰ੍ਹਾਂ ਦੇ ਪ੍ਰਾਡੈਕਟ ਨੂੰ ਇਕੱਠਾ ਵੇਚਣ ਦੀ ਰਣਨੀਤੀ ਦੇ ਤਹਿਤ ਕੀਤਾ ਜਾਣਾ ਹੈ।
ਬੁੱਧਵਾਰ ਨੂੰ ਇਕ ਪ੍ਰਸਤਾਵ ਦੀ ਘੋਸ਼ਣਾ ਕੀਤੀ ਜਾ ਸਕਦੀ ਹੈ। ਮਾਮਲੇ ਦੀ ਜਾਣਕਾਰੀ ਇਕ ਸ਼ਖਸ ਨੇ ਦੱਸਿਆ ਕਿ ਪ੍ਰੋਫਾਈਲ ਦੇ ਪੋਰਟਫੋਲੀਓ 'ਚ ਬਦਲਾਅ ਕੀਤਾ ਜਾਵੇਗਾ। ਇਸ ਮਾਮਲੇ 'ਚ ਈ.ਵਾਈ. ਦੀ ਮਦਦ ਲਈ ਜਾ ਰਹੀ ਹੈ।
ਟਾਟਾ ਕੈਮੀਕਲਸ ਦੇ ਸੀ.ਈ.ਓ. ਆਰ ਮੁਕੁੰਦਨ ਅਤੇ ਟਾਟਾ ਗਲੋਬਲ ਸੀ.ਈ.ਓ. ਅਜੇ ਮਿਸ਼ਰਾ ਨੇ ਸਾਡੇ ਫੋਨ 'ਤੇ ਪ੍ਰਕਿਰਿਆ ਨਹੀਂ ਦਿੱਤੀ। ਟਾਟਾ ਕੈਮੀਕਲਸ ਦੇ ਬ੍ਰੈਂਡੇਡ ਪ੍ਰਾਡੈਕਟਸ ਵਰਗੇ ਟਾਟਾ ਸਾਲਟ, ਟਾਟਾ ਸੰਪੰਨ ਉਨ੍ਹਾਂ ਉਤਪਾਦਾਂ 'ਚੋਂ ਹਨ ਜਿਸ ਨਾਲ ਕੰਪਨੀ ਨੂੰ ਕੁੱਲ ਰੈਵੇਨਿਭ ਦਾ 16 ਤੋਂ 19 ਫੀਸਦੀ ਰੈਵੇਨਿਊ ਪ੍ਰਾਪਤ ਹੋਇਆ। ਹਾਲਾਂਕਿ ਜਦੋਂ ਤੋਂ ਗੁਜਰਾਤ ਦੇ ਮੀਠਾਪੁਰ ਦੇ ਪਲਾਂਟ 'ਚ ਨਮਕ ਬਣਾਇਆ ਜਾਣ ਲੱਗਿਆ ਹੈ ਉਦੋਂ ਤੋਂ ਨਾਲ ਹੀ ਸੋਡਾ ਏਸ਼ ਵਰਗੇ ਕੈਮੀਕਲ ਵੀ ਬਣਦੇ ਹਨ। 
ਇਸ ਨਾਲ ਟਾਟਾ ਗਲੋਬਲ ਦਾ ਰੈਵੇਨਿਊ ਵੀ ਵਧ ਜਾਵੇਗਾ। 2019 ਵਿੱਤੀ ਸਾਲ 'ਚ ਕੰਪਨੀ ਦਾ ਰੈਵੇਨਿਊ 7,252 ਕਰੋੜ ਸੀ।


author

Aarti dhillon

Content Editor

Related News