ਟਾਟਾ ਕੈਪੀਟਲ ਦਾ ਆਪਣੇ ਕਰਜ਼ੇ ਨੂੰ 3 ਸਾਲ ’ਚ ਦੁੱਗਣਾ ਕਰਨ ਦਾ ਟੀਚਾ
Monday, Oct 13, 2025 - 11:35 PM (IST)

ਮੁੰਬਈ (ਭਾਸ਼ਾ)-ਗੈਰ-ਬੈਂਕਿੰਗ ਵਿੱਤੀ ਕੰਪਨੀ ਟਾਟਾ ਕੈਪੀਟਲ ਦਾ ਟੀਚਾ ਅਗਲੇ 3 ਸਾਲ ’ਚ ਆਪਣੇ ਕਰਜ਼ੇ ਨੂੰ ਦੁੱਗਣਾ ਕਰਨ ਦਾ ਹੈ। ਨਾਲ ਹੀ ਉਸ ਨੂੰ ਭਰੋਸਾ ਹੈ ਕਿ ਭਵਿੱਖ ’ਚ ਕਰਜ਼ਾ ਲਾਗਤ ਇਕ ਫ਼ੀਸਦੀ ਤੋਂ ਘੱਟ ਰਹਿ ਜਾਵੇਗੀ। ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਤੇ ਪ੍ਰਬੰਧ ਨਿਰਦੇਸ਼ਕ ਰਾਜੀਵ ਸੱਭਰਵਾਲ ਨੇ ਕੰਪਨੀ ਦੇ ਬਾਜ਼ਾਰ ’ਚ ਸੂਚੀਬੱਧ ਹੋਣ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈ. ਪੀ. ਓ.) ਰਾਹੀਂ ਇਕੱਠੀ ਕੀਤੀ ਗਈ ਨਵੀਂ ਪੂੰਜੀ ਢਾਈ ਸਾਲਾਂ ਤੋਂ ਵੱਧ ਸਮੇਂ ਲਈ ਲੋੜੀਂਦੀ ਹੋਵੇਗੀ। ਕੰਪਨੀ ਦਾ ਕਰਜ਼ਾ ਵਰਤਮਾਨ ’ਚ 2.3 ਲੱਖ ਕਰੋਡ਼ ਰੁਪਏ ਹੈ। ਪ੍ਰਬੰਧਨ ਤਹਿਤ ਸੰਪਤੀਆਂ (ਏ. ਯੂ. ਐੱਮ.) ਵਿਚ 50,000 ਕਰੋਡ਼ ਰੁਪਏ ਜੋੜਨ ’ਚ ਸਿਰਫ ਇਕ ਸਾਲ ਦਾ ਸਮਾਂ ਲੱਗਾ, ਜਦੋਂ ਕਿ ਸ਼ੁਰੂਆਤ ’ਚ 50,000 ਕਰੋਡ਼ ਰੁਪਏ ਤੱਕ ਪਹੁੰਚਣ ’ਚ 10 ਸਾਲ ਲੱਗੇ ਸਨ।