ਲਾਂਚ ਹੋਈ Tata Altroz, 5.29 ਲੱਖ ਰੁਪਏ ਕੀਮਤ, 21 ਹਜ਼ਾਰ ’ਚ ਹੋ ਰਹੀ ਬੁਕਿੰਗ

01/22/2020 2:29:18 PM

ਆਟੋ ਡੈਸਕ– ਦੇਸ਼ ਦੀ ਵੱਡੀ ਕਾਰ ਨਿਰਮਾਤਾ ਕੰਪਨੀ ਟਾਟਾ ਮੋਟਰਸ ਨੇ ਆਪਣੀ ਪ੍ਰੀਮੀਅਮ ਹੈਚਬੈਕ ਕਾਰ Altroz ਨੂੰ ਲਾਂਚ ਕਰ ਦਿੱਤਾ ਹੈ। ਪੈਟਰੋਲ ਵਰਜ਼ਨ ਵਾਲੀ ਅਲਟ੍ਰੋਜ਼ ਦੀ ਕੀਮਤ 5.29 ਲੱਖ ਰੁਪਏ ਤੋਂ ਸ਼ੁਰੂ ਹੈ। ਉਥੇ ਹੀ ਡੀਜ਼ਲ ਕਾਰ ਦੀ ਸ਼ੁਰੂਆਤੀ ਕੀਮਤ 6.99 ਲੱਖ ਰੁਪਏ ਹੈ। ਟਾਟਾ ਅਲਟ੍ਰੋਜ਼ ਦੀ ਪ੍ਰੀ-ਬੁਕਿੰਗ ਸਿਰਫ 21 ਹਜ਼ਾਰ ਰੁਪਏ ’ਚ ਹੋ ਰਹੀ ਹੈ। ਦੱਸ ਦੇਈਏ ਕਿ ਅਲਟ੍ਰੋਜ਼ ਦੇਸ਼ ਦੀ ਸਭ ਤੋਂ ਸੁਰੱਖਿਅਤ ਹੈਚਬੈਕ ਕਾਰ ਹੈ ਜਿਸ ਨੂੰ ਹਾਲ ਹੀ ’ਚ (ਗਲੋਬਲ ਐੱਨ.ਸੀ.ਏ.ਪੀ.) ਕ੍ਰੈਸ਼ ਟੈਸਟ ’ਚ 5-ਸਟਾਰ ਰੇਟਿੰਗ ਮਿਲੀ ਹੈ। ਟਾਟਾ ਮੋਟਰਸ ਦੀ ਪ੍ਰੀਮੀਅਮ ਹੈਚਬੈਕ ਅਲਟ੍ਰੋਜ਼ ਪਹਿਲੀ ਕਾਰ ਹੈ ਜੋ ਟਾਟਾ ਦੇ ਨਵੇਂ ALFA (Agile Light Flexible Advanced) ਆਰਕੀਟੈਕਟ ਦੇ ਆਧਾਰ ’ਤੇ ਬਣੀ ਹੈ। ਇਹ ਕਾਰ ਪੈਟਰੋਲ ਅਤੇ ਡੀਜ਼ਲ ਦੋਵਾਂ ’ਚ ਉਪਲੱਬਧ ਹੈ। 

ਕੀਮਤ

PunjabKesari
ਅਲਟ੍ਰੋਜ਼ ਦੇ XE ਮਾਡਲ ਦੀ ਸ਼ੁਰੂਆਤੀ ਕੀਮਤ 5.29 ਲੱਖ ਰੁਪਏ ਹੈ। ਉਥੇ ਹੀ XZ (O) ਮਾਡਲ ਦੀ ਕੀਮਤ 7.69 ਲੱਖ ਰੁਪਏ ਹੈ। ਇਸ ਤੋਂ ਇਲਾਵਾ ਡੀਜ਼ਲ ਵਾਲੇ ਸ਼ੁਰੂਆਤੀ ਮਾਡਲ XE ਦੀ ਕੀਮਤ 6.99 ਲੱਖ ਰੁਪਏ ਰੱਖੀ ਗਈ ਹੈ। ਉਥੇ ਹੀ XZ (O) ਮਾਡਲ ਦੀ ਕੀਮਤ 9.29 ਲੱਖ ਰੁਪਏ ਹੈ। 

ਇੰਜਣ

PunjabKesari
ਟਾਟਾ ਅਲਟ੍ਰੋਜ਼ ਨੂੰ ਦੋ ਇੰਜਣ- ਪੈਟਰੋਲ ਅਤੇ ਡੀਜ਼ਲ ’ਚ ਲਾਂਚ ਕੀਤਾ ਗਿਆ ਹੈ। ਇਸ ਵਿਚ ਇਕ ਟਿਆਗੋ ਵਾਲਾ 1.2 ਲੀਟਰ ਪੈਟਰੋਲ ਇੰਜਣ ਹੋਵੇਗਾ, ਜਦਕਿ ਦੂਜਾ ਨੈਕਸਨ ਵਾਲਾ 1.5 ਲੀਟਰ ਡੀਜ਼ਲ ਇੰਜਣ ਹੈ। ਪੈਟਰੋਲ ਇੰਜਣ 85 ਬੀ.ਐੱਚ.ਪੀ. ਦੀ ਪਾਵਰ ਅਤੇ 113 ਐੱਨ.ਐੱਮ. ਟਾਰਕ ਪੈਦਾ ਕਰਦਾ ਹੈ। ਡੀਜ਼ਲ ਇੰਜਣ 89 ਬੀ.ਐੱਚ.ਪੀ. ਦੀ ਪਾਵਰ ਅਤੇ 200 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਦੋਵਾਂ ਇੰਜਣਾਂ ਦੇ ਨਾਲ 5-ਸਪੀਡ ਮੈਨੁਅਲ ਗਿਅਰਬਾਕਸ ਸਟੈਂਡਰਡ ਦਿੱਤਾ ਗਿਆ ਹੈ। ਇਹ ਟਾਟਾ ਦੀ ਨਵੀਂ ਇੰਪੈਕਟ 2.0 ਡਿਜ਼ਾਈਨ ਲੈਂਗਵੇਜ ਸੁਪੋਰਟ ਕਰਨ ਵਾਲੀ ਕਾਰ ਹੈ। 

ਹੋਰ ਫੀਚਰਜ਼

PunjabKesari
ਟਾਟਾ ਅਲਟ੍ਰੋਜ਼ ਆਪਣੇ ਸੈਗਮੈਂਟ ਦੀ ਪਹਿਲੀ ਕਾਰ ਹੈ ਜਿਸ ਦੇ ਦਰਵਾਜ਼ੇ 90-ਡਿਗਰੀ ਤੋਂ ਵੀ ਜ਼ਿਆਦਾ ਖੁੱਲ੍ਹ ਜਾਂਦੇ ਹਨ। ਇਹ ਪਹਿਲੀ ਕਾਰ ਹੈ ਜੋ ਟਾਟਾ ਦੇ ਨਵੇਂ ALFA (Agile Light Flexible Advanced) ਡਿਜ਼ਾਈਨ ’ਤੇ ਕੰਮ ਕਰਦੀ ਹੈ। ਕਾਰ ’ਚ ਐਂਡਰਾਇਡ ਆਟੋ ਅਤੇ ਐਪਲ ਕਾਰ-ਪਲੇਅ ਸੁਪੋਰਟ ਦੇ ਨਾਲ 7-ਇੰਚ ਦਾ ਫ੍ਰੀ-ਸਟੈਂਡਿੰਗ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਹੈ। ਐਕਸਟੀਰੀਅਰ ਦੀ ਗੱਲ ਕਰੀਏ ਤਾਂ ਅਲਟ੍ਰੋਜ਼ ’ਚ ਪ੍ਰਾਜੈਕਟਰ ਹੈੱਡਲੈਂਪ, ਐੱਲ.ਈ.ਡੀ. ਡੀ.ਆਰ.ਐੈੱਲ., ਫਰੰਟ ਅਤੇ ਰੀਅਰ ਫੌਗ ਲੈਂਪ ਅਤੇ ਰੀਅਰ ਡਿਫਾਗਰ ਵਰਗੇ ਫੀਚਰਜ਼ ਮਿਲਦੇ ਹਨ। 


Related News