‘ਤਨਿਸ਼ਕ ਨੇ ਪੇਸ਼ ਕੀਤਾ ‘ਦਿ ਰਿਵਾਹ ਬ੍ਰਾਈਡਸ ਆਫ ਪੰਜਾਬ’

Wednesday, Mar 16, 2022 - 02:21 PM (IST)

‘ਤਨਿਸ਼ਕ ਨੇ ਪੇਸ਼ ਕੀਤਾ ‘ਦਿ ਰਿਵਾਹ ਬ੍ਰਾਈਡਸ ਆਫ ਪੰਜਾਬ’

ਬਿਜ਼ਨੈੱਸ ਡੈਸਕ– ਟਾਟਾ ਸਮੂਹ ਦਾ ਇਕ ਹਿੱਸਾ ਅਤੇ ਭਾਰਤ ਦੇ ਸਭ ਤੋਂ ਵੱਡੇ ਜਿਊਲਰੀ ਰਿਟੇਲ ਬ੍ਰਾਂਡ ਤਨਿਸ਼ਕ ਨੇ 11 ਮਾਰਚ ਨੂੰ ਹੋਟਲ ਜੈ. ਡਬਲਯੂ. ਮੈਰੀਏਟ ’ਚ ‘ਦਿ ਰਿਵਾਹ ਬ੍ਰਾਈਡਸ ਆਫ ਪੰਜਾਬ’ ਦੇ ਗ੍ਰੈਂਡ ਫਿਨਾਲੇ ਦਾ ਆਯੋਜਨ ਕੀਤਾ ਸੀ। ਇਸ ਮੌਕੇ ’ਤੇ ਚੁਣੇ ਗਏ ਸਾਰੇ ਮੁਕਾਬਲੇਬਾਜ਼ਾਂ ਨੇ ਰੈਂਪ ਵਾਕ ਕੀਤੀ ਅਤੇ ਉਸ ਤੋਂ ਬਾਅਦ ‘ਦਿ ਰਿਵਾਹ ਬ੍ਰਾਈਡਸ ਆਫ ਪੰਜਾਬ’ ਦੇ ਜੇਤੂਆਂ ਦੇ ਨਾਂ ਐਲਾਨ ਕੀਤੇ। ਰਵਾਇਤੀ ਚੂੜੀ, ਨੱਥ, ਮਾਂਗਟਿੱਕਾ, ਰਾਣੀਹਾਰ, ਮੰਗਲਸੂਤਰ ਅਤੇ ਚੋਕਰ ’ਚ ਸਜੀਆਂ ਇਹ ਸਾਰੀਆਂ ਲਾੜੀਆਂ ਬਹੁਤ ਹੀ ਖੂਬਸੂਰਤ ਸੁਪਨੇ ਵਾਂਗ ਦਿਖਾਈ ਦੇ ਰਹੀਆਂ ਸਨ।

‘ਦਿ ਰਿਵਾਹ ਬ੍ਰਾਈਡਸ ਆਫ ਪੰਜਾਬ’ ਦੇ ਪਹਿਲੇ ਪੜਾਅ ’ਚ ਤਨਿਸ਼ਕ ਨੇ ਪੰਜਾਬ ’ਚ ਆਪਣੇ ਸਾਰੇ ਸਟੋਰਾਂ ’ਚ 27 ਨਵੰਬਰ 2021 ਤੋਂ 12 ਦਸੰਬਰ 2021 ਤੱਕ ਇਨ-ਸਟੋਰ ਸਰਗਰਮੀਆਂ ਦਾ ਆਯੋਜਨ ਕੀਤਾ ਸੀ। ਤਨਿਸ਼ਕ ਵਲੋਂ ਅਜਿਹੀਆਂ 20 ਤੋਂ 40 ਸਾਲ ਦੀ ਉਮਰ ਦੇ ਦਰਮਿਆਨ ਦੀਆਂ ਔਰਤਾਂ, ਜਿਨ੍ਹਾਂ ਦਾ ਛੇਤੀ ਵਿਆਹ ਹੋਣ ਵਾਲਾ ਅਤੇ ਜੋ ਵਿਆਹੀਆਂ ਹੋਈਆਂ ਹਨ, ਨੂੰ ਇਸ ਦੇ ਪਹਿਲੇ ਪੜਾਅ ’ਚ ਹਿੱਸਾ ਲੈਣ ਲਈ ਸੱਦਾ ਦਿੱਤਾ ਗਿਆ ਸੀ। ਲਾੜੀ ਦੇ ਪਹਿਰਾਵੇ ਅਤੇ ਵਿਆਹ ਦੇ ਸਾਰੇ ਤਰ੍ਹਾਂ ਦੇ ਗਹਿਣਿਆਂ ਨੂੰ ਪਹਿਨਣਾ ਹਰ ਔਰਤ ਦੀ ਦਿਲੀ ਇੱਛਾ ਹੁੰਦੀ ਹੈ ਅਤੇ ਤਨਿਸ਼ਕ ਉਨ੍ਹਾਂ ਨੂੰ ‘ਰਿਵਾਹ ਲਾੜੀ’ ਬਣਨ ਦਾ ਮੌਕਾ ਦੇ ਕੇ ਉਨਵਾਂ ਹੀ ਬਹੁਤ ਹੀ ਖਾਸ ਯਾਦਾਂ ਬਣਾਉਣਾ ਚਾਹੁੰਦੇ ਹਨ।


author

Rakesh

Content Editor

Related News