ਲੋਕਾਂ ਲਈ ਚੰਗੀ ਖ਼ਬਰ : ਸਸਤੀਆਂ ਹੋਣਗੀਆਂ ਸਵਿਸ ਘੜੀਆਂ ਤੇ ਚਾਕਲੇਟ, ਜਾਣੋ ਵਜ੍ਹਾ
Monday, Mar 11, 2024 - 11:58 AM (IST)
ਬਿਜ਼ਨੈੱਸ ਡੈਸਕ : ਭਾਰਤ ਈ. ਐੱਫ. ਟੀ. ਏ. ਇਹ ਬਲਾਕ ਦੇ ਨਾਲ ਆਪਣੇ ਵਪਾਰਕ ਸਮਝੌਤੇ ਤਹਿਤ ਗੁੱਟ ਘੜੀਆਂ ਵਰਗੇ ਉੱਚ ਗੁਣਵੱਤਾ ਵਾਲੇ ਸਵਿਸ ਉਤਪਾਦਾਂ ’ਤੇ ਕ੍ਰਮਵਾਰ ਕਸਟਮ ਡਿਊਟੀਆਂ ਨੂੰ ਖ਼ਤਮ ਕਰ ਦੇਵੇਗਾ। ਇਸ ਨਾਲ ਘਰੇਲੂ ਗਾਹਕਾਂ ਨੂੰ ਘੱਟ ਕੀਮਤਾਂ ’ਤੇ ਇਨ੍ਹਾਂ ਉਤਪਾਦਾਂ ਤੱਕ ਪਹੁੰਚ ਮਿਲੇਗੀ। ਮਤਲਬ ਅਜਿਹਾ ਹੋਣ ਨਾਲ ਭਾਰਤੀ ਬਾਜ਼ਾਰਾਂ ’ਚ ਸਵਿਸ ਘੜੀਆਂ ਸਸਤੀਆਂ ਹੋ ਜਾਣਗੀਆਂ।
ਇਹ ਵੀ ਪੜ੍ਹੋ -ਅਹਿਮ ਖ਼ਬਰ : ਇਨ੍ਹਾਂ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਤਨਖ਼ਾਹ 'ਚ ਵਾਧਾ ਕਰ ਰਹੀ ਮੋਦੀ ਸਰਕਾਰ
ਦੱਸ ਦੇਈਏ ਕਿ ਭਾਰਤ ਅਤੇ ਚਾਰ ਯੂਰਪੀ ਦੇਸ਼ਾਂ ਦੇ ਸਮੂਹ ਈ. ਐੱਫ. ਟੀ. ਏ. ਭਾਰਤ ਨੇ ਆਪਸੀ ਵਪਾਰ ਅਤੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਐਤਵਾਰ ਨੂੰ ਇਕ ਵਪਾਰ ਅਤੇ ਆਰਥਿਕ ਭਾਈਵਾਲੀ ਸਮਝੌਤੇ (ਟੀ. ਈ. ਪੀ. ਏ.) ’ਤੇ ਦਸਤਖ਼ਤ ਕੀਤੇ। ਯੂਰਪੀਅਨ ਫ੍ਰੀ ਟਰੇਡ ਐਸੋਸੀਏਸ਼ਨ (ਈ. ਐੱਫ. ਟੀ. ਏ.) ਦੇ ਮੈਂਬਰ ਆਈਸਲੈਂਡ, ਲੀਸ਼ਟੇਂਸਟੀਨ, ਨਾਰਵੇ ਅਤੇ ਸਵਿਟਜ਼ਰਲੈਂਡ ਹਨ। ਵੱਖ-ਵੱਖ ਦੇਸ਼ਾਂ ’ਚ ਇਸ ਸਮਝੌਤੇ ਨੂੰ ਮਨਜ਼ੂਰੀ ਦੇਣ ਦੀ ਵਿਸਤ੍ਰਿਤ ਪ੍ਰਕਿਰਿਆ ਕਾਰਨ ਇਸ ਨੂੰ ਲਾਗੂ ਹੋਣ ’ਚ ਇਕ ਸਾਲ ਦਾ ਸਮਾਂ ਲੱਗੇਗਾ। ਸਮਝੌਤੇ ਦੇ ਅਗਲੇ 15 ਸਾਲਾਂ ਵਿਚ ਭਾਰਤ ਵਿੱਚ ਇਨ੍ਹਾਂ ਦੇਸ਼ ਤੋਂ ਲਗਭਗ 8.27 ਲੱਖ ਕਰੋੜ ਰੁਪਏ ਨਿਵੇਸ਼ ਅਤੇ 10 ਲੱਖ ਨੌਕਰੀਆਂ ਮਿਲਣਗੀਆਂ।
ਇਹ ਵੀ ਪੜ੍ਹੋ - 70 ਹਜ਼ਾਰ ਰੁਪਏ ਤੱਕ ਪਹੁੰਚ ਸਕਦੀ ਹੈ 'ਸੋਨੇ ਦੀ ਕੀਮਤ'! ਜਾਣੋ ਕੀ ਹਨ ਕਾਰਣ
ਵਰਤਮਾਨ ਵਿੱਚ ਭਾਰਤ ਚਾਕਲੇਟ ਅਤੇ ਚਾਕਲੇਟ ਉਤਪਾਦਾਂ 'ਤੇ 30 ਫ਼ੀਸਦੀ ਅਤੇ ਸਵਿਟਜ਼ਰਲੈਂਡ ਤੋਂ ਆਉਣ ਵਾਲੀਆਂ ਜ਼ਿਆਦਾਤਰ ਘੜੀਆਂ 'ਤੇ 20 ਫ਼ੀਸਦੀ ਦੀ ਦਰਾਮਦ ਡਿਊਟੀ ਲਗਾਉਂਦਾ ਹੈ। ਭਾਰਤ ਅਤੇ ਚਾਰ ਈਐੱਫਟੀਏ ਦੇਸ਼ਾਂ ਵਿਚਕਾਰ ਕੁੱਲ ਵਪਾਰ 2022-23 ਵਿੱਚ 18.66 ਬਿਲੀਅਨ ਡਾਲਰ ਸੀ, ਜਿਸ ਵਿੱਚ ਸਭ ਤੋਂ ਵੱਧ ਹਿੱਸਾ ਸਵਿਟਜ਼ਰਲੈਂਡ ਦਾ ਹੈ, ਇਸ ਤੋਂ ਬਾਅਦ ਨਾਰਵੇ ਦਾ ਨੰਬਰ ਆਉਂਦਾ ਹੈ। ਈਐਫਟੀਏ ਦੇਸ਼ਾਂ ਨੂੰ ਭਾਰਤ ਦੇ ਪ੍ਰਮੁੱਖ ਨਿਰਯਾਤ ਵਿੱਚ ਜੈਵਿਕ ਅਤੇ ਅਜੈਵਿਕ ਰਸਾਇਣ, ਦਵਾਈਆਂ ਅਤੇ ਫਾਰਮਾਸਿਊਟੀਕਲ, ਰਤਨ ਅਤੇ ਗਹਿਣੇ ਸ਼ਾਮਲ ਹਨ। ਇਸ ਤੋਂ ਇਲਾਵਾ ਇਨ੍ਹਾਂ ਦੇਸ਼ਾਂ ਤੋਂ ਸੋਨਾ, ਫਾਰਮਾਸਿਊਟੀਕਲ, ਘੜੀਆਂ ਅਤੇ ਜਹਾਜ਼ ਅਤੇ ਕਿਸ਼ਤੀਆਂ ਦੀ ਦਰਾਮਦ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ - ਟਰੇਨਾਂ 'ਚ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਵੱਡੀ ਖ਼ਬਰ, ਸਸਤੀਆਂ ਹੋਈਆਂ ਟਿਕਟਾਂ
ਇਸ ਮਾਮਲੇ ਦੇ ਸਬੰਧ ਵਿਚ ਇਕ ਅਧਿਕਾਰੀ ਨੇ ਕਿਹਾ,‘‘ਅਸੀਂ ਸਵਿਸ ਘੜੀਆਂ ਅਤੇ ਚਾਕਲੇਟਾਂ ’ਤੇ ਡਿਊਟੀ ਰਿਆਇਤਾਂ ਦੇ ਰਹੇ ਹਾਂ। ਸਵਿਟਜ਼ਰਲੈਂਡ ਦੇ ਕੁਝ ਮਸ਼ਹੂਰ ਘੜੀ ਬ੍ਰਾਂਡਸ ਰੋਲੈਕਸ, ਓਮੇਗਾ ਅਤੇ ਕਾਰਟੀਅਰ ਹਨ। ਸਵਿਟਜ਼ਰਲੈਂਡ ਦਾ ਬ੍ਰਾਂਡ ਨੈਸਲੇ ਭਾਰਤੀ ਐੱਫ. ਐੱਮ. ਸੀ. ਜੀ. (ਰੋਜ਼ਾਨਾ ਖਪਤ ਦੀਆਂ ਘਰੇਲੂ ਵਸਤੂਆਂ) ਮਾਰਕੀਟ ਦੀ ਮੁੱਖ ਕੰਪਨੀ ਅਤੇ ਚਾਕਲੇਟ ਨਿਰਮਾਤਾ ਹੈ। ਇਹ ਭਾਰਤੀ ਐੱਫ. ਐੱਮ. ਸੀ. ਜੀ. ਸੈਕਟਰ ਵਿੱਚ ਤੀਜੀ ਸਭ ਤੋਂ ਵੱਡੀ ਸੂਚੀਬੱਧ ਕੰਪਨੀ ਹੈ।
ਇਹ ਵੀ ਪੜ੍ਹੋ - ਮਾਸਾਹਾਰੀ ਤੋਂ ਜ਼ਿਆਦਾ ਮਹਿੰਗੀ ਹੋਈ ਸ਼ਾਕਾਹਾਰੀ ਥਾਲੀ, ਜਾਣੋ ਆਮ ਆਦਮੀ ਦੀ ਜੇਬ੍ਹ 'ਤੇ ਕਿੰਨਾ ਪਵੇਗਾ ਅਸਰ
ਦੂਜੇ ਪਾਸੇ ਆਰਥਿਕ ਖੋਜ ਸੰਸਥਾ ਗਲੋਬਲ ਟਰੇਡ ਰਿਸਰਚ ਇਨੀਸ਼ੀਏਟਿਵ (ਜੀ. ਟੀ. ਆਰ. ਆਈ.), ਵੱਲੋਂ ਕੀਤੇ ਗਏ ਟੀ. ਈ. ਪੀ. ਏ. ਦਸਤਾਵੇਜ਼ਾਂ ਦੇ ਵਿਸ਼ਲੇਸ਼ਣ ਮੁਤਾਬਕ ਭਾਰਤ ਨੇ ਸਮਝੌਤੇ ਤਹਿਤ ਸਵਿਟਜ਼ਰਲੈਂਡ ਤੋਂ ਦਰਾਮਦੀ ਕਈ ਉਤਪਾਦਾਂ ’ਤੇ ਡਿਊਟੀ ਰਿਆਇਤਾਂ ਦਿੱਤੀਆਂ ਹਨ। ਇਸ ਸਬੰਧ ਵਿਚ ਜੀ. ਟੀ. ਆਰ. ਆਈ. ਦੇ ਸੰਸਥਾਪਕ ਅਜੈ ਸ਼੍ਰੀਵਾਸਤਵ ਨੇ ਕਿਹਾ,‘‘ਭਾਰਤ ਨੇ 7 ਤੋਂ 10 ਸਾਲਾਂ ’ਚ ਕਈ ਸਵਿਸ ਵਸਤਾਂ ’ਤੇ ਡਿਊਟੀ ਹਟਾਉਣ ਦਾ ਫ਼ੈਸਲਾ ਕੀਤਾ ਹੈ। ਇਸ ਨਾਲ ਭਾਰਤੀ ਗਾਹਕਾਂ ਨੂੰ ਘੱਟ ਕੀਮਤਾਂ ’ਤੇ ਉੱਚ ਗੁਣਵੱਤਾ ਵਾਲੇ ਸਵਿਸ ਉਤਪਾਦ ਮਿਲ ਸਕਣਗੇ।’’
ਇਹ ਵੀ ਪੜ੍ਹੋ - LPG ਸਿਲੰਡਰ ਤੋਂ ਲੈ ਕੇ FASTag KYC ਤੱਕ, ਮਾਰਚ ਮਹੀਨੇ ਹੋਣਗੇ ਇਹ ਵੱਡੇ ਬਦਲਾਅ, ਜੇਬ੍ਹ 'ਤੇ ਪਵੇਗਾ ਅਸਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8