Swiggy ਦੇ 380 ਕਰਮਚਾਰੀਆਂ ''ਤੇ ਲਟਕੀ ਛਾਂਟੀ ਦੀ ਤਲਵਾਰ, ਕੰਪਨੀ ਦੇ CEO ਨੇ ਆਖੀ ਇਹ ਗੱਲ

Friday, Jan 20, 2023 - 02:35 PM (IST)

Swiggy ਦੇ 380 ਕਰਮਚਾਰੀਆਂ ''ਤੇ ਲਟਕੀ ਛਾਂਟੀ ਦੀ ਤਲਵਾਰ, ਕੰਪਨੀ ਦੇ CEO ਨੇ ਆਖੀ ਇਹ ਗੱਲ

ਬਿਜ਼ਨੈੱਸ ਡੈਸਕ—ਦੇਸ਼ 'ਚ ਇਕ ਤੋਂ ਬਾਅਦ ਇਕ ਕਈ ਸਟਾਰਟਅੱਪ ਕੰਪਨੀਆਂ ਕਰਮਚਾਰੀਆਂ ਦੀ ਛਾਂਟੀ ਕਰ ਰਹੀਆਂ ਹਨ। ਇਸ ਦੇ ਨਾਲ ਹੀ ਦੁਨੀਆ ਦੀਆਂ ਵੱਡੀਆਂ ਤਕਨੀਕੀ ਕੰਪਨੀਆਂ ਤੋਂ ਵੀ ਲਗਾਤਾਰ ਲੋਕਾਂ ਨੂੰ ਕੱਢੇ ਜਾਣ ਦੀਆਂ ਖਬਰਾਂ ਆ ਰਹੀਆਂ ਹਨ। ਸ਼ੇਅਰਚੈਟ 'ਚ ਛਾਂਟੀ ਦੀਆਂ ਖਬਰਾਂ ਤੋਂ ਬਾਅਦ ਹੁਣ Swiggy ਵੀ ਇਸ 'ਚ ਸ਼ਾਮਲ ਹੋ ਗਈ ਹੈ। ਘਰ ਦੇ ਖਾਣੇ ਤੋਂ ਲੈ ਕੇ ਜ਼ਰੂਰੀ ਸਮਾਨ ਦੀ ਡਿਲਿਵਰੀ ਕਰਨ ਵਾਲੀ ਕੰਪਨੀ Swiggy ਜਲਦੀ ਹੀ 380 ਕਰਮਚਾਰੀਆਂ ਦੀ ਛੁੱਟੀ ਕਰਨ ਵਾਲੀ ਹੈ। ਕੰਪਨੀ ਦੇ ਸੀ.ਈ.ਓ ਸ਼੍ਰੀਹਰਸ਼ ਮਜੇਤੀ ਨੇ ਕਰਮਚਾਰੀਆਂ ਨੂੰ ਭੇਜੀ ਇੱਕ ਅੰਦਰੂਨੀ ਈ-ਮੇਲ 'ਚ ਇਹ ਜਾਣਕਾਰੀ ਦਿੱਤੀ ਹੈ।
'ਮੁਸ਼ਕਲ ਫ਼ੈਸਲਾ, ਪਰ ਕੰਪਨੀ ਪਾਬੰਦ'
ਕੰਪਨੀ ਦੇ ਸੀ.ਈ.ਓ ਸ਼੍ਰੀਹਰਸ਼ ਮਜੇਤੀ ਨੇ ਲਿਖਿਆ ਹੈ ਕਿ ਕਾਰੋਬਾਰ ਦੇ ਪੁਨਰਗਠਨ ਦੀ ਪ੍ਰਕਿਰਿਆ 'ਚ ਸਾਨੂੰ ਆਪਣੀ ਟੀਮ ਦਾ ਆਕਾਰ ਘਟਾਉਣਾ ਹੋਵੇਗਾ। ਇਹ ਇੱਕ ਮੁਸ਼ਕਲ ਫ਼ੈਸਲਾ ਹੈ। ਇਸ ਪੂਰੀ ਪ੍ਰਕਿਰਿਆ 'ਚ ਕੰਪਨੀ ਨੂੰ ਆਪਣੇ 380 ਪ੍ਰਤਿਭਾਵਾਂ ਨੂੰ ਅਲਵਿਦਾ ਕਹਿਣਾ ਹੋਵੇਗਾ ਅਤੇ ਕੰਪਨੀ ਅਜਿਹਾ ਕਰਨ ਲਈ ਪਾਬੰਦ ਹੈ।
Swiggy ਬੰਦ ਕਰੇਗੀ ਇਹ ਕਾਰੋਬਾਰ 
ਕੰਪਨੀ ਨੇ ਆਪਣੇ ਮੀਟ ਡਿਲੀਵਰੀ ਕਾਰੋਬਾਰ ਨੂੰ ਵੀ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਕੰਪਨੀ ਨੇ ਫੂਡ ਡਿਲਿਵਰੀ ਅਤੇ ਕਰਿਆਨੇ ਦੀ ਡਿਲਿਵਰੀ ਦੇ ਨਾਲ ਕਈ ਹੋਰ ਵਰਟੀਕਲਸ 'ਚ ਕਾਰੋਬਾਰ ਸ਼ੁਰੂ ਕੀਤਾ ਸੀ। ਇਸ 'ਚੋਂ ਇਕ ਲਿਸ਼ੀਸੀਅਸ ਨੂੰ ਚੁਣੌਤੀ ਦੇਣ ਵਾਲਾ ਮੀਟ ਡਿਲਿਵਰੀ ਕਾਰੋਬਾਰ ਸੀ। ਇੰਨਾ ਹੀ ਨਹੀਂ, ਇਸ ਤੋਂ ਪਹਿਲਾਂ ਕੰਪਨੀ ਕਲਾਊਡ ਕਿਚਨ ਵੀ ਚਲਾਉਂਦੀ ਸੀ ਪਰ ਕੋਰੋਨਾ ਦੇ ਦੌਰ 'ਚ ਉਸ ਨੂੰ ਆਪਣੇ ਕਈ ਕਲਾਊਡ ਕਿਚਨ ਬੰਦ ਕਰਨੇ ਪਏ।


author

Aarti dhillon

Content Editor

Related News