ਸੁਜ਼ੂਕੀ ਮੋਟਰਸਾਈਕਲ ਨੇ ਸਤੋਸ਼ੀ ਉਚਿਦਾ ਨੂੰ ਕੰਪਨੀ ਦਾ ਮੁਖੀ ਨਿਯੁਕਤ ਕੀਤਾ

05/13/2021 4:36:49 PM

ਨਵੀਂ ਦਿੱਲੀ- ਸੁਜ਼ੂਕੀ ਮੋਟਰਸਾਈਕਲ ਇੰਡੀਆ ਪ੍ਰਾਈਵੇਟ ਲਿਮਟਿਡ (ਐੱਸ. ਐੱਮ. ਆਈ. ਪੀ. ਐੱਲ.) ਨੇ ਵੀਰਵਾਰ ਨੂੰ ਦੱਸਿਆ ਕਿ ਉਸ ਨੇ ਸਤੋਸ਼ੀ ਉਚਿਦਾ ਨੂੰ ਆਪਣਾ ਕੰਪਨੀ ਮੁਖੀ ਨਿਯੁਕਤ ਕੀਤਾ ਹੈ।

ਸੁਜ਼ੂਕੀ ਮੋਟਰਸਾਈਕਲ ਇੰਡੀਆ ਪ੍ਰਾਈਵੇਟ ਲਿਮਟਿਡ ਨੇ ਇਕ ਬਿਆਨ ਵਿਚ ਕਿਹਾ ਕਿ ਉਚਿਦਾ ਨੇ ਇਕ ਮਈ 2021 ਤੋਂ ਕੋਇਚਿਰੋ ਹਿਰਾਓ ਦੀ ਜਗ੍ਹਾ ਲਈ ਹੈ।

ਉਚਿਦਾ ਆਪਣੀ ਨਵੀਂ ਭੂਮਿਕਾ ਵਿਚ ਵਿਕਾਸ ਦੇ ਨਵੇਂ ਰਸਤੇ ਖੋਜਣ ਅਤੇ ਭਾਰਤੀ ਬਾਜ਼ਾਰ ਵਿਚ ਸੁਜ਼ੂਕੀ ਮੋਟਕਸਾਈਕਲ ਇੰਡੀਆ ਦੀ ਸਥਿਤੀ ਨੂੰ ਹੋਰ ਮਜਬੂਤ ਕਰਨ ਦੀ ਜਿੰਮੇਵਾਰੀ ਦੇਖਣਗੇ। ਬਿਆਨ ਮੁਤਾਬਕ ਉਚਿਦਾ ਨੇ ਕਿਹਾ, ''ਭਾਰਤ ਵਿਚ ਆਪਣੇ ਪਹਿਲੇ ਕਾਰਜਕਾਲ ਤੋਂ ਦੋ ਸਾਲ ਦੇ ਅੰਤਰਾਲ ਪਿੱਛੋਂ ਮੈਂ ਫਿਰ ਸੁਜ਼ੂਕੀ ਮੋਟਰਸਾਈਕਲ ਇੰਡੀਆ ਨਾਲ ਜੁੜ ਕੇ ਖੁਸ਼ ਹਾਂ। ਇਹ ਕੰਪਨੀ ਹਮੇਸ਼ਾ ਮੇਰੇ ਦਿਲ ਦੇ ਬਹੁਤ ਨਜ਼ਦੀਕ ਰਹੀ ਹੈ।'' ਉਨ੍ਹਾਂ ਕਿਹਾ ਕਿ ਭਾਰਤ ਵਿਸ਼ਵ ਵਿਚ ਦੋਪਹੀਆ ਵਾਹਨਾਂ ਦਾ ਸਭ ਤੋਂ ਵੱਡੇ ਨਿਰਮਾਤਾਵਾਂ ਵਿਚੋਂ ਇਕ ਹੈ ਅਤੇ ਇੱਥੇ ਵਿਕਾਸ ਲਈ ਬਹੁਤ ਜ਼ਿਆਦਾ ਮੌਕੇ ਹਨ। ਗੌਰਤਲਬ ਹੈ ਕਿ ਐੱਸ. ਐੱਮ. ਆਈ. ਪੀ. ਐੱਲ. ਇੰਟਰੂਡਰ ਤੋਂ ਲੈ ਕੇ ਗਿਜ਼ਰ ਐੱਸ. ਐੱਫ. ਅਤੇ ਬਰਗਮੈਨ ਸਟ੍ਰੀਟ ਤੱਕ ਦੇ ਦਮਦਾਰ ਮੋਟਰਸਾਈਕਲ ਤੇ ਸਕੂਟਰ ਵੇਚਦੀ ਹੈ।
 


Sanjeev

Content Editor

Related News