7ਵਾਂ ਤਨਖਾਹ ਕਮਿਸ਼ਨ : ਕੇਂਦਰੀ ਕਰਮਚਾਰੀਆਂ ਦੇ ਭੱਤੇ ''ਤੇ ਸਸਪੈਂਸ ਜਾਰੀ
Saturday, Jun 10, 2017 - 04:53 AM (IST)

ਨਵੀਂ ਦਿੱਲੀ — ਕੇਂਦਰ ਸਰਕਾਰ ਦੇ ਕਰਮਚਾਰੀਆਂ ਦੇ ਭੱਤੇ 'ਤੇ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਸਸਪੈਂਸ ਅਜੇ ਵੀ ਜਾਰੀ ਹੈ। ਕੇਂਦਰੀ ਮੰਤਰੀ-ਮੰਡਲ ਨੇ ਵੀਰਵਾਰ ਨੂੰ ਹੋਈ ਮੀਟਿੰਗ 'ਚ ਇਸ ਮੁੱਦੇ 'ਤੇ ਕੋਈ ਗੱਲ ਨਹੀਂ ਕੀਤੀ ਹੈ। ਕੇਂਦਰੀ ਕਰਮਚਾਰੀਆਂ ਦੇ ਭੱਤਿਆਂ ਦਾ ਮੁੱਦਾ ਮੀਟਿੰਗ ਦਾ ਏਜੰਡਾ ਨਹੀਂ ਸੀ। ਜਿੱਥੇ ਇਸ ਮਾਮਲੇ 'ਚ ਆਖਰੀ ਫੈਸਲੇ ਦੀ ਉਮੀਦ ਸੀ।
ਕੇਂਦਰੀ ਕਰਮਚਾਰੀ ਦੇ ਭੱਤਿਆਂ ਦੀ ਗੱਲ ਅਗਲੀ ਕੈਬਨਿਟ ਮੀਟਿੰਗ ਦਾ ਏਜੰਡਾ ਹੋਣ ਦੀ ਸੰਭਾਵਨਾ ਹੈ। ਨਵੇਂ ਭੱਤੇ ਦੀ ਮਨਜ਼ੂਰੀ ਬਹੁਤ ਪਹਿਲਾਂ ਤੋਂ ਪੈਡਿੰਗ ਹੈ। ਇਸ ਮਾਮਲੇ ਨੂੰ ਜਲਦੀ ਨਿਪਟਾਣ ਲਈ ਪੀ.ਐੱਮ ਮੋਦੀ ਨੇ ਵੀ ਹੁਕਮ ਦਿੱਤੇ ਸਨ।
7ਵੇਂ ਤਨਖਾਹ ਕਮਿਸ਼ਨ ਨੂੰ ਨਵੇਂ ਨਿਯਮਾਂ ਨਾਲ ਲਾਗੂ ਕਰਨਾ ਹੈ। ਸਰਕਾਰੀ ਕਰਮਚਾਰੀ ਨਿਯਮਾਂ ਦੇ ਲਾਗੂ ਹੋਣ ਦਾ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ। ਪੇ ਪੈਨਲ ਦੇ ਸੁਝਾਵਾਂ 'ਤੇ ਪੇ ਪੈਨਸ਼ਨ ਅਤੇ ਉਸ ਨਾਲ ਜੁੜੇ ਮੁੱਦਿਆਂ ਨੂੰ ਪਿਛਲੇ ਸਾਲ ਜੂਨ 'ਚ ਲਾਗੂ ਕਰ ਦਿੱਤਾ ਗਿਆ ਸੀ। ਜਿੱਥੋਂ ਤੱਕ ਭੱਤੇ ਦੀ ਗੱਲ ਹੈ, ਉਹ ਹੁਣ ਵੀ 6ਵੇਂ ਪੇ ਕਮਿਸ਼ਨ ਦੀਆਂ ਪੁਰਾਣੀਆਂ ਦਰਾਂ 'ਤੇ ਹੀ ਦਿੱਤਾ ਜਾ ਰਿਹਾ ਹੈ।
7ਵੇਂ ਪੇ ਕਮਿਸ਼ਨ ਆਯੋਗ ਨੇ ਭੱਤੇ ਦੀ ਸੰਰਚਨਾ 'ਚ ਕੁਝ ਬਦਲਾਅ ਕਰਨ ਨੂੰ ਕਿਹਾ ਸੀ। ਇਸ 'ਚ 52 ਤਰ੍ਹਾਂ ਦੇ ਭੱਤਿਆਂ ਨੂੰ ਖਤਮ ਕਰ ਦਿੱਤਾ ਗਿਆ ਹੈ। 36 ਤਰ੍ਹਾਂ ਦੇ ਹੋਰ ਭੱਤਿਆਂ ਨੂੰ ਇਸ 'ਚ ਜੋੜਿਆ ਗਿਆ ਹੈ।