ਸੁਸ਼ਮਾ ਸਮੂਹ ਨੇ ਆਪਣਾ ਪਹਿਲਾ ਰਿਹਾਇਸ਼ੀ ਪ੍ਰੋਜੈਕਟ ਹਿਮਾਚਲ ਪ੍ਰਦੇਸ਼ ’ਚ ਕੀਤਾ ਲਾਂਚ

01/09/2021 3:33:55 PM

ਸ਼ਿਮਲਾ(ਭਾਸ਼ਾ) — ਪੰਜਾਬ-ਅਧਾਰਤ ਰੀਅਲ ਅਸਟੇਟ ਕੰਪਨੀ ਸੁਸ਼ਮਾ ਸਮੂਹ ਹਿਮਾਚਲ ਪ੍ਰਦੇਸ਼ ਦੇ ਬਾਜ਼ਾਰ ਵਿਚ ਦਾਖ਼ਲ ਹੋ ਗਈ ਹੈ। ਕੰਪਨੀ ਨੇ ਆਪਣਾ ਪਹਿਲਾ ਰਿਹਾਇਸ਼ੀ ਪ੍ਰੋਜੈਕਟ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਕਸੌਲੀ ਵਿਚ ਸ਼ੁਰੂ ਕੀਤਾ ਹੈ। ਸੁਸ਼ਮਾ ਸਮੂਹ ਦੇ ਕਾਰਜਕਾਰੀ ਨਿਰਦੇਸ਼ਕ ਪ੍ਰਤੀਕ ਮਿੱਤਲ ਨੇ ਕਿਹਾ, 'ਇਹ ਪ੍ਰਾਜੈਕਟ ਛੇ ਏਕੜ ਦੇ ਖੇਤਰ ਵਿਚ ਫੈਲਿਆ ਹੋਇਆ ਹੈ। ਇਹ ਕਸੌਲੀ ਵਿਚ ਛੁੱਟੀਆਂ ਵਾਲੇ ਘਰ ਲਈ ਇੱਕ ਆਦਰਸ਼ ਜਗ੍ਹਾ ਹੈ। ਇਹ ਪ੍ਰਾਜੈਕਟ 50 ਕਰੋੜ ਰੁਪਏ ਦੇ ਨਿਵੇਸ਼ ਨਾਲ ਵਿਕਸਤ ਕੀਤਾ ਜਾ ਰਿਹਾ ਹੈ।' ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਦਾ ਨਿਰਮਾਣ ਖੇਤਰ 3,38,079 ਵਰਗ ਫੁੱਟ ਹੈ। ਪ੍ਰਾਜੈਕਟ ਦੇ ਤਹਿਤ 1, 2, ਅਤੇ 3 ਬੀ.ਐਚ.ਕੇ. ਦੀਆਂ 382 ਰਿਹਾਇਸ਼ੀ ਇਕਾਈਆਂ ਦਾ ਨਿਰਮਾਣ ਕੀਤਾ ਜਾਵੇਗਾ। ਇਨ੍ਹਾਂ ਅਪਾਰਟਮੈਂਟਾਂ ਦਾ ਆਕਾਰ ਅੱਠ ਟਾਵਰਾਂ ਵਿਚ 630 ਤੋਂ 1335 ਵਰਗ ਫੁੱਟ ਤੱਕ ਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਪ੍ਰਾਜੈਕਟ ਦੇ ਪਹਿਲੇ ਪੜਾਅ ਦੇ ਨਿਰਮਾਣ ਦੇ ਮੁਕੰਮਲ ਹੋਣ ਤੋਂ ਬਾਅਦ ਇਹ ਅਲਾਟਮੈਂਟ 2023 ਤੋਂ ਸ਼ੁਰੂ ਹੋ ਜਾਵੇਗੀ। ਪ੍ਰਾਜੈਕਟ ਵਿਚ ਰਿਹਾਇਸ਼ੀ ਇਕਾਈਆਂ ਦੀ ਕੀਮਤ 39.90 ਲੱਖ ਰੁਪਏ ਤੋਂ ਸ਼ੁਰੂ ਹੋਵੇਗੀ।

ਇਹ ਵੀ ਪੜ੍ਹੋ : ਫ਼ੌਜ ਤੇ ਨੀਮ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਨੂੰ ਮਿਲੀ ਵੱਡੀ ਸਹੂਲਤ, ਘਰ ਬੈਠੇ ਖ਼ਰੀਦ ਸਕਣਗੇ ਇਹ ਵਸਤੂਆਂ

ਨੋਟ — ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News