ਸਰਫ ਐਕਸੈੱਲ ਕਮਾਈ ਦੇ ਮਾਮਲੇ ’ਚ ਟਾਪ ’ਤੇ, ਵਿਕਰੀ 5000 ਕਰੋਡ਼ ਤੋਂ ਪਾਰ

Tuesday, Feb 25, 2020 - 07:24 PM (IST)

ਸਰਫ ਐਕਸੈੱਲ ਕਮਾਈ ਦੇ ਮਾਮਲੇ ’ਚ ਟਾਪ ’ਤੇ, ਵਿਕਰੀ 5000 ਕਰੋਡ਼ ਤੋਂ ਪਾਰ

ਨਵੀਂ ਦਿੱਲੀ (ਇੰਟ.)-ਡਿਟਰਜੈਂਟ ਬਰਾਂਡ ਸਰਫ ਐਕਸੈੱਲ ਹਿੰਦੁਸਤਾਨ ਯੂਨੀਲਿਵਰ ਲਿਮਟਿਡ (ਐੱਚ. ਯੂ. ਐੱਲ.) ਦਾ ਟਾਪ ਬਰਾਂਡ ਬਣ ਗਿਆ ਹੈ। ਪਿਛਲੇ ਸਾਲ ਐੱਚ. ਯੂ. ਐੱਲ. ਨੇ ਸਾਲਾਨਾ 5000 ਕਰੋਡ਼ ਰੁਪਏ ਤੋਂ ਜ਼ਿਆਦਾ ਦੀ ਵਿਕਰੀ ਦਰਜ ਕੀਤੀ। ਇਕ ਰਿਪੋਰਟ ਮੁਤਾਬਕ ਸਰਫ ਨੇ 2019 ’ਚ 5375 ਕਰੋਡ਼ ਰੁਪਏ ਦੀ ਰਿਕਾਰਡ ਸੇਲ ਦਰਜ ਕੀਤੀ। ਉਸ ਦੀ ਬਾਜ਼ਾਰ ਹਿੱਸੇਦਾਰੀ 17.9 ਫੀਸਦੀ ਰਹੀ। ਐੱਚ. ਯੂ. ਐੱਲ. ਦੇ ਕੁਲ ਮਾਲੀਏ ’ਚ ਇਸ ਦੀ ਹਿੱਸੇਦਾਰੀ ਲਗਭਗ 14 ਫੀਸਦੀ ਰਹੀ। ਕੰਪਨੀ ਦੀ ਲਾਂਡਰੀ ਸੈਗਮੈਂਟ ਸੇਲਸ ’ਚ ਇਸ ਦਾ ਹਿੱਸਾ 45 ਫੀਸਦੀ ਰਿਹਾ। ਬਾਜ਼ਾਰ ’ਚ ਸਰਫ ਤੇਜ਼ੀ ਨਾਲ ਵਧ ਰਿਹਾ ਹੈ। ਇਸ ਨੇ ਬੀਤੇ 2 ਸਾਲਾਂ ’ਚ ਆਪਣੀ ਬਾਜ਼ਾਰ ਹਿੱਸੇਦਾਰੀ ’ਚ 1.8 ਫੀਸਦੀ ਅੰਕਾਂ ਦਾ ਵਾਧਾ ਕੀਤਾ ਹੈ। ਉਥੇ ਹੀ 2019 ’ਚ ਘੜੀ ਦੀ ਹਿੱਸੇਦਾਰੀ 5756 ਕਰੋਡ਼ ਰੁਪਏ ਦੀ ਵਿਕਰੀ ਨਾਲ 19.2 ਫ਼ੀਸਦੀ ’ਤੇ ਸਥਿਰ ਰਹੀ।

ਡਿਟਰਜੈਂਟ ਸ਼੍ਰੇਣੀ ’ਚ ਸਰਫ ਪਹਿਲਾਂ ਮਾਰਕੀਟ ਲੀਡਰ ਸੀ, ਫਿਰ 1985 ’ਚ ਨਿਰਮਾ ਨੇ ਇਸ ਤੋਂ ਬਾਦਸ਼ਾਹੀ ਖੋਹ ਲਈ ਸੀ। ਉਸ ਤੋਂ ਬਾਅਦ ਐੱਚ. ਯੂ. ਐੱਲ. ਨੇ ਸਸਤੇ ਮੁੱਲ ਵਾਲੇ ਵ੍ਹੀਲ ਨੂੰ ਬਾਜ਼ਾਰ ’ਚ ਉਤਾਰਿਆ ਤਾਂ ਕਿ ਨਵੇਂ ਮੁਕਾਬਲੇਬਾਜ਼ ਦਾ ਮੁਕਾਬਲਾ ਕੀਤਾ ਜਾ ਸਕੇ। ਵ੍ਹੀਲ ਨੇ 90 ਦੇ ਦਹਾਕੇ ਤੋਂ ਲੈ ਕੇ 2012 ਤੱਕ ਬਾਜ਼ਾਰ ’ਤੇ ਰਾਜ ਕੀਤਾ ਪਰ ਉਸ ਸਾਲ ਕਾਨਪੁਰ ਦੀ ਆਰ. ਐੱਸ. ਪੀ. ਐੱਲ. ਦੇ ਘੜੀ ਬਰਾਂਡ ਨੇ ਉਸ ਨੂੰ ਪਛਾੜ ਦਿੱਤਾ।


author

Karan Kumar

Content Editor

Related News