ਲੰਮੇ ਸਮੇਂ ਤੋਂ ਬਾਅਦ ਪਰਤੀ ਦੁਨੀਆ ਦੇ ਸਭ ਤੋਂ ਵੱਡੇ ਹੀਰਾ ਘਿਸਾਈ ਕੇਂਦਰ ’ਚ ਚਹਿਲ-ਪਹਿਲ

Friday, Dec 25, 2020 - 09:49 AM (IST)

ਲੰਮੇ ਸਮੇਂ ਤੋਂ ਬਾਅਦ ਪਰਤੀ ਦੁਨੀਆ ਦੇ ਸਭ ਤੋਂ ਵੱਡੇ ਹੀਰਾ ਘਿਸਾਈ ਕੇਂਦਰ ’ਚ ਚਹਿਲ-ਪਹਿਲ

ਸੂਰਤ/ਗੁਜਰਾਤ : ਦੁਨੀਆ ਦੇ ਸਭ ਤੋਂ ਵੱਡੇ ਹੀਰਾ ਕਟਾਈ ਅਤੇ ਘਿਸਾਈ ਕੇਂਦਰ ਸੂਰਤ ਦੀਆਂ ਅਜਿਹੀਆਂ ਸੈਂਕੜੇ ਫੈਕਟਰੀਆਂ ’ਚ ਲੰਮੇ ਸਮੇਂ ਤੋਂ ਬਾਅਦ ਹੁਣ ਮੁੜ ਚਹਿਲ-ਪਹਿਲ ਪਰਤ ਆਈ ਹੈ। ਹਾਲਾਂਕਿ ਕੋਰੋਨਾ ਸੰਕਟ ਕਾਰਣ ਇਸ ਉਦਯੋਗ ਤੋਂ ਹਾਲੇ ਵੀ ਅਨਿਸ਼ਚਿਤਤਾ ਦੇ ਬੱਦਲ ਪੂਰੇ ਤਰ੍ਹਾਂ ਹਟੇ ਨਹੀਂ ਹਨ। ਪੂਰੀ ਤਰ੍ਹਾਂ ਬਰਾਮਦ ’ਤੇ ਨਿਰਭਰ ਇਥੋਂ ਦੇ ਹੀਰਾ ਉਦਯੋਗ ’ਚ 10 ਲੱਖ ਤੋਂ ਵਧੇਰੇ ਵਰਕਰ ਹਨ। ਦੁਨੀਆ ਭਰ ’ਚ ਵਿਕਣ ਵਾਲੇ ਹਰ 10 ’ਚੋਂ ਘੱਟ ਤੋਂ ਘੱਟ 8 ਹੀਰੇ ਇਥੇ ਹੀ ਤਿਆਰ ਹੁੰਦੇ ਹਨ। ਇਥੇ ਪਿਛਲੇ ਲਗਭਗ 2 ਸਾਲ ਤੋਂ ਮੰਦੀ ਦਾ ਮਾਹੌਲ ਸੀ, ਪਰ ਸਥਿਤੀ ਮਾਰਚ ਮਹੀਨੇ ਦੇ ਅੰਤਮ ਹਫ਼ਤੇ ’ਚ ਤਾਲਾਬੰਦੀ ਤੋਂ ਬਾਅਦ ਮਾੜੀ ਹੋ ਗਈ। ਸਾਰੀਆਂ ਫੈਕਟਰੀਆਂ ’ਤੇ ਅਸਥਾਈ ਤੌਰ ’ਤੇ ਤਾਲੇ ਲੱਗ ਗਏ ਸਨ। ਜੂਨ ’ਚ ਅਨਲਾਕ-1 ਦੀ ਸ਼ੁਰੂਆਤ ਤੋਂ ਬਾਅਦ ਵੀ ਇਹ ਖਸਤਾਹਾਲੀ ’ਚ ਹੀ ਸਨ।

ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਦਰਾਮਦ ਕਰਨ ਵਾਲੇ ਦੇਸ਼ਾਂ ਤੋਂ ਵਧੀ ਮੰਗ ਕਾਰਣ ਹੁਣ ਇਹ ਮੁੜ ਪਟੜੀ ’ਤੇ ਪਰਤਦੀ ਦਿਖਾਈ ਦੇ ਰਹੀ ਹੈ ਪਰ ਅਮਰੀਕਾ ਅਤੇ ਯੂਰਪ ਵਰਗੇ ਪ੍ਰਮੁੱਖ ਹੀਰਾ ਖਰੀਦਦਾਰਾਂ ਸਮੇਤ ਅਨੇਕਾਂ ਦੇਸ਼ਾਂ ’ਚ ਕੋਰੋਨਾ ਦੀ ਮੁੜ ਵਿਗੜਦੀ ਸਥਿਤੀ ਅਤੇ ਕਈ ਸਥਾਨਕ ਕਾਰਣਾਂ ਕਰ ਕੇ ਇਹ ਤੈਅ ਨਹੀਂ ਕਿ ਹਾਲਾਤ ਕਦੋਂ ਤੱਕ ਠੀਕ ਰਹਿ ਸਕਣਗੇ।

ਹੀਰੇ ਦੀ ਬਰਾਮਦ ਪਿਛਲੇ ਸਾਲ ਦੀ ਤੁਲਨਾ ’ਚ 33 ਫ਼ੀਸਦੀ ਘੱਟ
ਜੇਮਸ ਐਂਡ ਜਿਊਲਰੀ ਐਕਸਪੋਰਟ ਪ੍ਰਮੋਸ਼ਨ ਕਾਊਂਸਲ (ਜੀ. ਜੇ. ਈ. ਪੀ. ਸੀ.) ਨੇ ਨਵੇਂ ਅੰਕੜਿਆਂ ਮੁਤਾਬਕ ਇਸ ਸਾਲ ਅਪ੍ਰੈਲ ਤੋਂ ਨਵੰਬਰ ਤੱਕ ਹੀਰੇ ਦੀ ਬਰਾਮਦ ਪਿਛਲੇ ਸਾਲ ਦੀ ਇਸੇ ਮਿਆਦ ਦੀ ਤੁਲਨਾ ’ਚ 33 ਫ਼ੀਸਦੀ ਘੱਟ ਰਹੀ ਹੈ। ਹਾਲਾਂਕਿ ਮਹੀਨਾਵਾਰ ਲਿਹਾਜ ਨਾਲ ਨਵੰਬਰ ’ਚ ਇਹ ਕਰੀਬ 45 ਫ਼ੀਸਦੀ ਵਧੀ ਹੈ। ਅਕਤੂਬਰ ’ਚ ਇਹ ਪਿਛਲੇ ਸਾਲ ਦੀ ਇਸੇ ਮਹੀਨੇ ਦੀ ਤੁਲਨਾ ’ਚ ਲਗਭਗ ਬਰਾਬਰ ਹੋ ਗਈ ਸੀ। ਤਾਲਾਬੰਦੀ ਤੋਂ ਬਾਅਦ ਪਿਛਲੇ ਮਈ ਮਹੀਨੇ ’ਚ ਤਾਂ ਇਹ 80 ਫ਼ੀਸਦੀ ਡਿੱਗ ਗਈ ਸੀ। ਇਸ ਉਦਯੋਗ ਨਾਲ ਜੁੜੇ ਕਈ ਲੋਕ ਮੌਜੂਦਾ ਤੇਜ਼ੀ ਨੂੰ ਦੀਵਾਲੀ ਅਤੇ ਕ੍ਰਿਸਮਸ ਵਰਗੇ ਤਿਓਹਾਰਾਂ ਕਾਰਣ ਹਰ ਸਾਲ ਵਧਣ ਵਾਲੀ ਮੰਗ ਕਾਰਣ ਪੈਦਾ ਹੋਈ ਅਸਥਾਈ ਸਥਿਤੀ ਮੰਨਦੇ ਹਨ ਅਤੇ ਕੁਝ ਨੂੰ ਤਾਂ ਇਸ ਦੇ ਜਾਰੀ ਰਹਿਣ ਦੀ ਉਮੀਦ ਹੈ।

ਮੰਗ ’ਚ ਤੇਜ਼ੀ ਦਾ ਰੁਖ ਜਾਰੀ ਰਹੇਗਾ
ਜੀ. ਜੇ. ਈ. ਪੀ. ਸੀ. ਦੇ ਖੇਤਰੀ ਪ੍ਰਧਾਨ ਦਿਨੇਸ਼ ਨੇਵੜੀਆ ਹਾਲਾਂਕਿ ਵੱਧ ਆਸਵੰਦ ਹਨ। ਉਨ੍ਹਾਂ ਨੇ ਕਿਹਾ ਕਿ ਹਾਲੇ ਮੰਗ ’ਚ ਜੋ ਤੇਜ਼ੀ ਦਾ ਰੁਖ ਦਿਖਾਈ ਦੇ ਰਿਹਾ ਹੈ, ਉਹ ਜਾਰੀ ਰਹੇਗਾ। ਇਹ ਸਿਰਫ ਤਿਓਹਾਰੀ ਮੌਸਮ ਕਾਰਣ ਨਹੀਂ ਹੈ ਕਿਉਂਕਿ ਜੇ ਅਜਿਹਾ ਹੁੰਦਾ ਤਾਂ ਹੁਣ ਤੱਕ ਇਹ ਥੰਮਣ ਲਗਦਾ। ਹੀਰਾ ਉਦਯੋਗ ਦੇ ਮਜ਼ਦੂਰ ਨੇਤਾ ਅਤੇ ਡਾਇਮੰਡ ਵਰਕਰਸ ਯੂਨੀਅਨ ਦੇ ਪ੍ਰਧਾਨ ਰਮੇਸ਼ ਜਿਲਰੀਆ ਨੇ ਦੱਸਿਆ ਕਿ ਹਾਲੇ ਵੀ ਬਹੁਤ ਸਾਰੇ ਵਰਕਰ ਕੰਮ ’ਤੇ ਨਹੀਂ ਪਰਤਣਾ ਚਾਹੁੰਦੇ।


author

cherry

Content Editor

Related News