ਸੁਪਰੀਮ ਕੋਰਟ ਨੇ ਸਪਾਈਸ ਜੈੱਟ ਨੂੰ ਬੰਦ ਕਰਨ ਦੇ ਆਦੇਸ਼ 'ਤੇ ਤਿੰਨ ਹਫ਼ਤਿਆਂ ਲਈ ਲਗਾਈ ਰੋਕ

01/28/2022 5:21:14 PM

ਮੁੰਬਈ - ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਸਪਾਈਸਜੈੱਟ ਨੂੰ ਬੰਦ ਕਰਨ ਦੇ ਹੁਕਮ 'ਤੇ ਤਿੰਨ ਹਫ਼ਤਿਆਂ ਲਈ ਰੋਕ ਲਗਾ ਦਿੱਤੀ ਹੈ। ਸੁਪਰੀਮ ਕੋਰਟ ਨੇ ਇਹ ਸਟੇਅ ਮੁਕੱਦਮੇ 'ਚ ਸ਼ਾਮਲ ਧਿਰਾਂ ਦੀ ਬੇਨਤੀ 'ਤੇ ਦਿੱਤਾ ਹੈ। ਕ੍ਰੈਡਿਟ ਸੂਇਸ ਦੇ ਨਾਲ ਵਿਵਾਦ ਵਿੱਚ ਉਲਝੀ ਸਪਾਈਸਜੈੱਟ ਨੇ ਏਅਰਲਾਈਨ ਨੂੰ ਬੰਦ ਕਰਨ ਦੇ ਮਦਰਾਸ ਹਾਈ ਕੋਰਟ ਦੇ ਆਦੇਸ਼ ਦੇ ਖਿਲਾਫ ਰਾਹਤ ਦੀ ਮੰਗ ਕਰਦੇ ਹੋਏ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ। ਹੁਣ ਹਾਈ ਕੋਰਟ ਨੇ ਹੁਕਮਾਂ ਨੂੰ ਲਾਗੂ ਕਰਨ 'ਤੇ ਥੋੜ੍ਹੇ ਸਮੇਂ ਲਈ ਰੋਕ ਲਗਾ ਦਿੱਤੀ ਹੈ, ਜਿਸ ਨਾਲ ਏਅਰਲਾਈਨ ਨੂੰ ਉੱਚ ਅਦਾਲਤ ਵਿਚ ਅਪੀਲ ਕਰਨ ਦੀ ਇਜਾਜ਼ਤ ਮਿਲ ਗਈ।

ਸਪਾਈਸਜੈੱਟ ਦੇ ਵਕੀਲ ਨੇ ਭਾਰਤ ਦੇ ਚੀਫ਼ ਜਸਟਿਸ ਐਨਵੀ ਰਮਨਾ ਦੀ ਅਗਵਾਈ ਵਾਲੀ ਸੁਪਰੀਮ ਕੋਰਟ ਦੀ ਬੈਂਚ ਨੂੰ ਸੂਚਿਤ ਕੀਤਾ ਕਿ ਏਅਰਲਾਈਨ "ਕੁਝ ਹੱਲ ਕੱਢਣ" ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਇਸ ਲਈ ਅਦਾਲਤ ਨੂੰ ਤਿੰਨ ਹਫ਼ਤਿਆਂ ਦੀ ਮਿਆਦ ਨੂੰ ਮੁਲਤਵੀ ਕਰਨ ਦੀ ਬੇਨਤੀ ਕੀਤੀ ਗਈ ਹੈ। ਜਦੋਂ ਕਿ ਕ੍ਰੈਡਿਟ ਸੂਇਸ ਨੇ ਵੀ ਮੁਲਤਵੀ ਕਰਨ ਲਈ ਸਹਿਮਤੀ ਪ੍ਰਗਟ ਕੀਤੀ ਸੀ, ਕ੍ਰੈਡਿਟ ਸੂਇਸ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਏਅਰਲਾਈਨ ਦੁਆਰਾ ਬਕਾਏ 'ਤੇ ਮੌਜੂਦਾ ਪ੍ਰਸਤਾਵ "ਇੱਥੇ ਵੀ ਵਰਣਨ ਯੋਗ ਨਹੀਂ ਹੈ" ("ਉਲੇਖ ਦੇ ਯੋਗ ਨਹੀਂ")(“not even worth mentioning”)। ਕ੍ਰੈਡਿਟ ਸੂਇਸ ਨੇ ਕਿਹਾ ਕਿ ਅਸੀਂ 3-ਹਫਤੇ ਦੇ ਮੋਰਟੋਰੀਅਮ ਦਾ ਵਿਰੋਧ ਨਹੀਂ ਕਰਦੇ ਹਾਂ "ਬਸ਼ਰਤੇ ਉਹ (ਸਪਾਈਸਜੈੱਟ) ਟਾਈਮਲਾਈਨ ਦੀ ਸਖਤੀ ਨਾਲ ਪਾਲਣਾ ਕਰੇ।"

ਇਹ ਵੀ ਪੜ੍ਹੋ : Budget 2022: ਇਸ ਵਾਰ ਵੀ ਗ੍ਰੀਨ ਬਜਟ ਪੇਸ਼ ਕਰਨਗੇ ਵਿੱਤ ਮੰਤਰੀ, ਹਲਵਾ ਸਮਾਰੋਹ ਹੋਇਆ ਰੱਦ

ਜਾਣੋ ਕੀ ਹੈ ਮਾਮਲਾ

ਤੁਹਾਨੂੰ ਦੱਸ ਦੇਈਏ ਕਿ ਸਪਾਈਸਜੈੱਟ ਅਤੇ ਕ੍ਰੈਡਿਟ ਸੂਇਸ ਵਿਚਾਲੇ ਵਿਵਾਦ ਲਗਭਗ ਇੱਕ ਦਹਾਕਾ ਪੁਰਾਣਾ ਹੈ। ਦਰਅਸਲ, ਸਪਾਈਸਜੈੱਟ ਨੇ 2011 ਵਿੱਚ ਆਪਣੇ ਜਹਾਜ਼ਾਂ ਅਤੇ ਇੰਜਣਾਂ ਦੇ ਰੱਖ-ਰਖਾਅ ਦਾ ਕੰਮ ਸਵਿਸ ਕੰਪਨੀ ਐਸਆਰ ਟੈਕਨਿਕਸ ਨੂੰ ਦਿੱਤਾ ਸੀ। ਪਰ ਸਪਾਈਸ ਜੈੱਟ ਇਸ ਕੰਮ ਲਈ ਤੈਅ ਰਕਮ ਦਾ ਭੁਗਤਾਨ ਨਹੀਂ ਕਰ ਸਕੀ। ਬਾਅਦ ਵਿੱਚ 2012 ਵਿੱਚ, ਕ੍ਰੈਡਿਟ ਸੂਇਸ ਅਤੇ ਐਸਆਰ ਟੈਕਨਿਕਸ ਵਿਚਕਾਰ ਇੱਕ ਸਮਝੌਤਾ ਹੋਇਆ। ਇਸ ਦੇ ਤਹਿਤ ਐਸਆਰ ਟੈਕਨੀਕਸ ਨੂੰ ਸਪਾਈਸ ਜੈੱਟ ਤੋਂ ਕ੍ਰੈਡਿਟ ਸੂਇਸ ਨੂੰ ਬਕਾਇਆ ਇਕੱਠਾ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਅਸਲ ਲੜਾਈ ਦੋਵਾਂ ਕੰਪਨੀਆਂ ਵਿਚਾਲੇ ਦੇਖਣ ਨੂੰ ਮਿਲੀ।

ਇਹ ਵੀ ਪੜ੍ਹੋ : 69 ਸਾਲ ਬਾਅਦ ਟਾਟਾ ਦੀ ਹੋਈ AirIndia, ਹੈਂਡਓਵਰ ਤੋਂ ਪਹਿਲਾਂ PM ਮੋਦੀ ਨੂੰ ਮਿਲੇ ਟਾਟਾ ਸੰਨਜ਼ ਦੇ ਚੇਅਰਮੈਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News