ਤਿਉਹਾਰਾਂ ਤੋਂ ਪਹਿਲਾਂ 'ਫਿੱਕੀ' ਪਈ ਖੰਡ ਦੀ ਮਿਠਾਸ, 3 ਹਫ਼ਤਿਆਂ ’ਚ ਰਿਕਾਰਡ ਉਚਾਈ 'ਤੇ ਪੁੱਜੀਆਂ ਕੀਮਤਾਂ

Tuesday, Sep 12, 2023 - 11:37 AM (IST)

ਤਿਉਹਾਰਾਂ ਤੋਂ ਪਹਿਲਾਂ 'ਫਿੱਕੀ' ਪਈ ਖੰਡ ਦੀ ਮਿਠਾਸ, 3 ਹਫ਼ਤਿਆਂ ’ਚ ਰਿਕਾਰਡ ਉਚਾਈ 'ਤੇ ਪੁੱਜੀਆਂ ਕੀਮਤਾਂ

ਨਵੀਂ ਦਿੱਲੀ (ਅਨਸ)– ਘਰੇਲੂ ਖੰਡ ਦੀਆਂ ਕੀਮਤਾਂ ਵਧ ਰਹੀਆਂ ਅਤੇ 2-3 ਮਹੀਨਿਆਂ ਤੱਕ ਇਸੇ ਪੱਧਰ ’ਤੇ ਬਣੀਆਂ ਰਹਿਣ ਦੀ ਉਮੀਦ ਹੈ। ਸਥਾਨਕ ਖੰਡ ਦੀਆਂ ਕੀਮਤਾਂ ਪਿਛਲੇ 3 ਹਫ਼ਤਿਆਂ ’ਚ ਰਿਕਾਰਡ ਉਚਾਈ ’ਤੇ ਪੁੱਜ ਗਈਆਂ ਹਨ। ਇਸ ਦਾ ਕਾਰਨ ਉਤਪਾਦਨ ’ਤੇ ਚਿੰਤਾ ਦੇ ਨਾਲ-ਨਾਲ ਨਾਜ਼ੁਕ ਬੈਲੇਂਸ ਸ਼ੀਟ ਅਤੇ ਦੇਰੀ ਕਾਰਨ ਹੈ। ਜੇ. ਐੱਮ. ਫਾਈਨਾਂਸ਼ੀਅਲ ਇੰਸਟੀਚਿਊਸ਼ਨਲ ਸਕਿਓਰਿਟੀਜ਼ ਨੇ ਇਕ ਰਿਪੋਰਟ ’ਚ ਕਿਹਾ ਕਿ ਤਿਓਹਾਰਾਂ ’ਚ ਦੇਰੀ (ਇਸ ਲਈ ਕਿਰਤ ਦੀ ਉਪਲਬਧਤਾ) ਅਤੇ ਮਿੱਲਾਂ ਵਲੋਂ ਵਸੂਲੀ ਦੇ ਪੱਧਰ ਨੂੰ ਅਨੁਕੂਲਿਤ ਕਰਨ ਦੇ ਯਤਨਾਂ ਕਾਰਨ ਪਿੜਾਈ ਸੀਜ਼ਨ ਦੀ ਸ਼ੁਰੂਆਤ ਤੋਂ ਲੈ ਕੇ ਨਵੰਬਰ ਦੇ ਅਖੀਰ (ਆਮ ਤੌਰ ’ਤੇ ਮੱਧ ਅਕਤੂਬਰ) ਤੱਕ ਇਹ ਬਣਿਆ ਰਹੇਗਾ।

ਇਹ ਵੀ ਪੜ੍ਹੋ : ਅੱਜ ਤੋਂ ਸਸਤਾ ਸੋਨਾ ਖ਼ਰੀਦਣ ਦਾ ਸੁਨਹਿਰੀ ਮੌਕਾ, ਸਰਕਾਰ ਦੇ ਰਹੀ ਖ਼ਾਸ ਆਫ਼ਰ

ਭਾਰਤ 3 ਸਾਲਾਂ ਤੋਂ ਦੁਨੀਆ ਦੇ ਮੋਹਰੀ ਬਰਾਮਦਕਾਰਾਂ ’ਚੋਂ ਇਕ ਰਿਹਾ ਹੈ ਅਤੇ ਭਾਰਤ ਦੇ ਖੰਡ ਉਤਪਾਦਨ ਅਨੁਮਾਨ ਅਤੇ ਨਾਮੁਮਕਿਨ/ਜ਼ੀਰੋ ਐਕਸਪੋਰਟ ਦੀ ਸੰਭਾਵਨਾ ’ਤੇ ਚਿੰਤਾਵਾਂ ਕਾਰਨ ਗਲੋਬਲ ਖੰਡ ਦੀਆਂ ਕੀਮਤਾਂ 12 ਸਾਲਾਂ ਦੇ ਉੱਚ ਪੱਧਰ ’ਤੇ ਪੁੱਜ ਗਈਆਂ ਹਨ। ਰਿਪੋਰਟ ’ਚ ਕਿਹਾ ਗਿਆ ਹੈ ਪਰ ਐਕਸਪੋਰਟ ਦੀ ਕਮੀ ਨੂੰ ਦੇਖਦੇ ਹੋਏ ਇਸ ਨਾਲ ਸਥਾਨਕ ਉਤਪਾਦਕਾਂ ਨੂੰ ਜ਼ਿਆਦਾ ਮਦਦ ਨਹੀਂ ਮਿਲਦੀ ਹੈ। ਨਾਲ ਹੀ ਕਿਸੇ ਵੀ ਇੰਪੋਰਟ ਦੀ ਕਮੀ ਨੂੰ ਦੇਖਦੇ ਹੋਏ ਸਥਾਨਕ ਕੀਮਤਾਂ ਦਾ ਗਲੋਬਲ ਕੀਮਤਾਂ ਨਾਲ ਕੋਈ ਸਿੱਧਾ/ਅਸਿੱਧਾ ਸਬੰਧ ਨਹੀਂ ਹੈ ਅਤੇ ਸਰਕਾਰ ਆਪਣੇ ਮਾਸਿਕ ਰਿਲੀਜ਼ ਸਿਸਟਮ ਉਪਾਅ ਦੇ ਮਾਧਿਅਮ ਰਾਹੀਂ ਸਥਾਨਕ ਕੀਮਤਾਂ ਨੂੰ ਪ੍ਰਭਾਵਿਤ ਕਰਦੀ ਹੈ।

ਇਹ ਵੀ ਪੜ੍ਹੋ : ਸਾਨ ਫਰਾਂਸਿਸਕੋ ਜਾ ਰਹੇ ਏਅਰ ਇੰਡੀਆ ਦੇ ਜਹਾਜ਼ 'ਚ ਆਈ ਤਕਨੀਕੀ ਖ਼ਰਾਬੀ, ਫਲਾਈਟ ਨੂੰ ਅਲਾਸਕਾ ਵੱਲ ਮੋੜਿਆ

ਭਾਰਤ ’ਚ ਖੰਡ ਉਤਪਾਦਨ ਦੇ ਅਨੁਮਾਨਾਂ ’ਚ ਗਿਰਾਵਟ ਦਾ ਖ਼ਤਰਾ
ਪਿਛਲੇ ਮਹੀਨੇ ਦੀ ਸ਼ੁਰੂਆਤ ’ਚ ਇੰਡੀਅਨ ਸ਼ੂਗਰ ਮਿੱਲਜ਼ ਐੱਸੋਸੀਏਸ਼ਨ (ਇਸਮਾ) ਨੇ ਅਕਤੂਬਰ 2023 ਤੋਂ ਸਤੰਬਰ 2024 ਲਈ 31.7 ਐੱਮ. ਐੱਨ. ਟੀ. ਦਾ ਖੰਡ ਉਤਪਾਦਨ (ਸ਼ੁੱਧ) ਅਨੁਮਾਨ ਲਗਾਇਆ ਹੈ ਪਰ ਅਗਸਤ 2023 ਪੂਰੇ ਦੇਸ਼ ’ਚ ਖੁਸ਼ਕ ਮਿਆਦ ਰਹੀ ਹੈ, ਵਿਸ਼ੇਸ਼ ਤੌਰ ’ਤੇ ਮਹਾਰਾਸ਼ਟਰ ਅਤੇ ਕਰਨਾਟਕ ਸੂਬਿਆਂ ’ਚ (ਇਹ ਦੋਵੇਂ ਸੂਬੇ ਭਾਰਤ ਦੇ ਉਤਪਾਦਨ ਦਾ 45-50 ਫ਼ੀਸਦੀ ਹਿੱਸਾ ਹਨ), ਇਸ ਨਾਲ ਉਤਪਾਦਨ ਅਨੁਮਾਨਾਂ ’ਚ ਹੋਰ ਕਟੌਤੀ ਦਾ ਖ਼ਤਰਾ ਪੈਦਾ ਹੋ ਗਿਆ ਹੈ।

ਇਹ ਵੀ ਪੜ੍ਹੋ : ਜੀ-20 ਸੰਮੇਲਨ: ਰਾਜਧਾਨੀ ਨੂੰ ਸਜਾਉਣ ਲਈ ਸਰਕਾਰ ਨੇ ਖ਼ਰਚੇ ਕਰੋੜਾਂ ਰੁਪਏ, ਜਾਣੋ ਕਿੱਥੋਂ ਆਇਆ ਇਹ ਪੈਸਾ?

ਦੇਸ਼ ’ਚ ਨਹੀਂ ਹੋਵੇਗਾ ਖ਼ਾਸ ਅਸਰ
ਰਿਪੋਰਟ ’ਚ ਕਿਹਾ ਗਿਆ ਹੈ ਕਿ ਸਾਡੀ ਰਾਏ ’ਚ ਭਾਰਤ ਦਾ ਉਤਪਾਦਨ ਲਗਭਗ 30 ਮਿਲੀਅਨ ਟਨ (+/-1 ਮਿਲੀਅਨ ਟਨ) ਹੋ ਸਕਦਾ ਹੈ, ਜੋ ਘਰੇਲੂ ਖਪਤ 28-28.5 ਮਿਲੀਅਨ ਟਨ ਤੋਂ ਵੱਧ ਹੈ। ਇਸ ਲਈ ਸਥਿਤੀ ਆਰਾਮਦਾਇਕ ਹੈ। ਐਕਸਪੋਰਟ ਐਲਾਨ, ਜੇ ਕੋਈ ਹੋਵੇ, ਮਈ 2024 ਤੋਂ ਬਾਅਦ ਹੀ ਹੋਵੇਗਾ। ਗਲੋਬਲ ਕੀਮਤਾਂ ਰਿਕਾਰਡ ਉਚਾਈ ’ਤੇ ਪੁੱਜ ਗਈਆਂ ਹਨ ਪਰ ਘਰੇਲੂ ਖੰਡ ਦੀਆਂ ਕੀਮਤਾਂ ’ਤੇ ਇਸ ਦਾ ਕੋਈ ਅਸਰ ਨਹੀਂ ਹੈ। ਖੰਡ ਦੀਆਂ ਕੀਮਤਾਂ ਜੋ ਪਿਛਲੇ ਤਿੰਨ ਹਫ਼ਤਿਆਂ ’ਚ ਤੇਜ਼ੀ ਨਾਲ ਵਧੀਆਂ ਹਨ, ਸਥਿਰ ਰਹਿਣਗੀਆਂ। ਹਾਲਾਂਕਿ ਸਰਕਾਰ ਕਿਸੇ ਵੀ ਤੇਜ਼ ਵਾਧੇ ’ਤੇ ਰੋਕ ਲਗਾਏਗੀ। ਵਾਧੇ ਦਾ ਅਸਰ ਆਉਂਦੀਆਂ ਰਾਜ ਸਭਾ/ਆਮ ਚੋਣਾਂ ’ਤੇ ਪੈਣ ਵਾਲੇ ਪ੍ਰਭਾਵ ਤੋਂ ਇਲਾਵਾ ਖੁਰਾਕੀ ਮਹਿੰਗਾਈ ’ਤੇ ਵੀ ਪਿਆ ਹੈ।

ਇਹ ਵੀ ਪੜ੍ਹੋ : ਦਿੱਲੀ ਦੀਆਂ ਸੜਕਾਂ 'ਤੇ ਨਹੀਂ ਦਿਖਣਗੇ ਭਿਖਾਰੀ, ਰੈਣ ਬਸੇਰਿਆਂ 'ਚ ਕੀਤੇ ਜਾ ਰਹੇ ਸਿਫ਼ਟ, ਜਾਣੋ ਵਜ੍ਹਾ

ਬ੍ਰਾਜ਼ੀਲ ਤੋਂ ਬਾਅਦ ਭਾਰਤ ਖੰਡ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ
ਜੀਓਜੀਤ ਫਾਈਨਾਂਸ਼ੀਅਲ ਸਰਵਿਸਿਜ਼ ਦੇ ਮੁੱਖ ਨਿਵੇਸ਼ ਰਣੀਤੀਕਾਰ ਵੀ. ਕੇ. ਵਿਜੇ ਕੁਮਾਰ ਨੇ ਕਿਹਾ ਕਿ ਕਿਉਂਕਿ ਸਥਿਰਤਾ ਅਤੇ ਨਵਿਆਉਣਯੋਗ ਊਰਜਾ ’ਤੇ ਗਲੋਬਲ ਸਹਿਮਤੀ ਹੈ। ਇਸ ਲਈ ਜੀ-20 ਸਿਖਰ ਸੰਮੇਲਨ ’ਚ ਪ੍ਰਸਤਾਵਿਤ ਜੈਵ ਈਂਧਨ ਗਠਜੋੜ ਨੂੰ ਸਹੀ ਗੰਭੀਰਤਾ ਨਾਲ ਲਏ ਜਾਣ ਦੀ ਸੰਭਾਵਨਾ ਹੈ। ਭਾਵੇਂ ਬ੍ਰਾਜ਼ੀਲ ਤੋਂ ਬਾਅਦ ਭਾਰਤ ਖੰਡ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਹੈ, ਇਸ ਲਈ ਭਾਰਤੀ ਖੰਡ ਉਦਯੋਗ ਨੂੰ ਪੈਟਰੋਲੀਅਮ ਉਤਪਾਦਾਂ ਦੇ ਨਾਲ ਈਥੇਨਾਲ ਮਿਸ਼ਰਣ ਵਧਾਉਣ ਦੇ ਫ਼ੈਸਲੇ ਨਾਲ ਲਾਭ ਹੋਵੇਗਾ। ਪਿਛਲੇ ਇਕ ਮਹੀਨੇ ਦੌਰਾਨ ਖੰਡ ਦੀਆਂ ਕੀਮਤਾਂ ’ਚ ਕਰੀਬ 3 ਫ਼ੀਸਦੀ ਦਾ ਵਾਧਾ ਹੋਇਆ ਹੈ, ਇਸ ਨਾਲ ਖੰਡ ਕੰਪਨੀਆਂ ਲਈ ਸੰਭਾਵਨਾਵਾਂ ਬਿਹਤਰ ਹੋਈਆਂ ਹਨ। ਉਨ੍ਹਾਂ ਨੇ ਕਿਹਾ ਕਿ ਪਰ ਚੰਗੀ ਖਬਰ ਪਹਿਲਾਂ ਤੋਂ ਹੀ ਹੈ ਕਿ ਕਈ ਖੰਡ ਸਟਾਕ 52 ਹਫ਼ਤਿਆਂ ਦੇ ਉੱਚ ਪੱਧਰ ’ਤੇ ਕਾਰੋਬਾਰ ਕਰ ਰਹੇ ਹਨ।

ਇਹ ਵੀ ਪੜ੍ਹੋ : ਚੀਨ ’ਚ iPhone ’ਤੇ ਲੱਗੀ ਪਾਬੰਦੀ, ਸਰਕਾਰੀ ਕਰਮਚਾਰੀਆਂ ਨੂੰ ਇਸ ਦੀ ਵਰਤੋਂ ਨਾ ਕਰਨ ਦੇ ਹੁਕਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News