ਸਰਕਾਰ ਨੇ ਖੰਡ ਬਰਾਮਦ ਦੀ ਮਿਆਦ ਦਸੰਬਰ ਤੱਕ ਵਧਾਈ

09/29/2020 3:21:09 PM

ਨਵੀਂ ਦਿੱਲੀ,  (ਭਾਸ਼ਾ)– ਸਰਕਾਰ ਨੇ ਖੰਡ ਮਿੱਲ੍ਹਾਂ ਨੂੰ ਇਸ ਸਾਲ ਲਈ ਅਲਾਟ ਖੰਡ ਦੇ ਕੋਟੇ ਦੀ ਲਾਜ਼ਮੀ ਬਰਾਮਦ ਕਰਨ ਲਈ ਮਿਆਦ 3 ਮਹੀਨੇ ਵਧਾ ਕੇ ਦਸੰਬਰ ਤੱਕ ਕਰ ਦਿੱਤੀ ਹੈ। ਖੁਰਾਕ ਮੰਤਰਾਲਾ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

ਸਰਕਾਰ ਨੇ ਸਤੰਬਰ ਨੂੰ ਸਮਾਪਤ ਹੋਣ ਵਾਲੀ 2019-20 ਦੇ ਮਾਰਕੀਟ ਸਾਲ ਲਈ ਵਾਧੂ ਖੰਡ ਦੇ ਨਿਪਟਾਰੇ ’ਚ ਮਦਦ ਲਈ ਕੋਟਾ ਦੇ ਤਹਿਤ 60 ਲੱਖ ਟਨ ਖੰਡ ਦੀ ਬਰਾਮਦ ਦੀ ਇਜਾਜ਼ਤ ਦਿੱਤੀ ਹੈ। ਖੁਰਾਕ ਮੰਤਰਾਲਾ ਦੇ ਜੁਆਇੰਟ ਸਕੱਤਰ ਸੁਬੋਧ ਕੁਮਾਰ ਸਿੰਘ ਨੇ ਦੱਸਿਆ ਕਿ 60 ਲੱਖ ਟਨ ’ਚੋਂ 57 ਲੱਖ ਟਨ ਖੰਡ ਦਾ ਕਾਂਟ੍ਰੈਕਟ ਹੋ ਗਿਆ ਹੈ ਅਤੇ ਮਿੱਲ੍ਹਾਂ ਤੋਂ ਲਗਭਗ 56 ਲੱਖ ਟਨ ਖੰਡ ਨਿਕਲ ਚੁੱਕੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਸਮੇਂ ਕੋਵਿਡ-19 ਮਹਾਮਾਰੀ ਦੌਰਾਨ ਆਵਾਜਾਈ ’ਚ ਮੁਸ਼ਕਲ ਕਾਰਣ ਕੁਝ ਮਿੱਲਾਂ ਆਪਣਾ ਸਟਾਕ ਭੇਜ ਨਹੀਂ ਸਕੀਆਂ। ਉਨ੍ਹਾਂ ਨੇ ਕਿਹਾ ਕਿ ਮਹਾਮਾਰੀ ਦੌਰਾਨ ਕਈ ਮਿੱਲਾਂ ਨੂੰ ਲਾਜਿਸਟਿਕ ਸਬੰਧੀ ਮੁੱਦਿਆਂ ਦਾ ਸਾਹਮਣਾ ਕਰਨਾ ਪਿਆ, ਇਸ ਲਈ ਅਸੀਂ ਉਨ੍ਹਾਂ ਨੂੰ ਆਪਣਾ ਕੋਟਾ ਬਰਾਮਦ ਕਰਨ ਲਈ ਦਸੰਬਰ ਤੱਕ ਕੁਝ ਹੋਰ ਸਮਾਂ ਦੇਣ ਦਾ ਫੈਸਲਾ ਕੀਤਾ ਹੈ।
 

60 ਲੱਖ ਟਨ ਖੰਡ ਦੀ ਬਰਾਮਦ ਲਈ 6,268 ਕਰੋੜ ਦੀ ਸਬਸਿਡੀ ਦੇ ਰਹੀ ਸਰਕਾਰ
ਖੰਡ ਮਿੱਲਾਂ ’ਚ ਈਰਾਨ, ਇੰਡੋਨੇਸ਼ੀਆ, ਨੇਪਾਲ, ਸ਼੍ਰੀਲੰਕਾ ਅਤੇ ਬੰਗਲਾਦੇਸ਼ ਵਰਗੇ ਦੇਸ਼ਾਂ ਨੂੰ ਖੰਡ ਦੀ ਬਰਾਮਦ ਕੀਤੀ ਹੈ। ਅਧਿਕਾਰਕ ਤੌਰ ’ਤੇ ਕਿਹਾ ਗਿਆ ਹੈ ਕਿ ਇੰਡੋਨੇਸ਼ੀਆ ’ਚ ਖੰਡ ਦੀ ਬਰਾਮਦ ਨੂੰ ਲੈ ਕੇ ਗੁਣਵੱਤਾ ਸਬੰਧੀ ਕੁਝ ਮੁੱਦੇ ਸਨ, ਜਿਸ ਦਾ ਹੁਣ ਹੱਲ ਹੋ ਗਿਆ ਹੈ ਅਤੇ ਜਿਸ ਨਾਲ ਭਾਰਤ ਦੀ ਬਰਾਮਦ ਨੂੰ ਉਤਸ਼ਾਹ ਮਿਲਿਆ ਹੈ। ਸਰਕਾਰ ਮਾਰਕੀਟਿੰਗ ਸਾਲ 2019-20 ਦੌਰਾਨ 60 ਲੱਖ ਟਨ ਖੰਡ ਦੀ ਬਰਾਮਦ ਲਈ 6,268 ਕਰੋੜ ਰੁਪਏ ਦੀ ਸਬਸਿਡੀ ਦੇ ਰਹੀ ਹੈ ਤਾਂ ਕਿ ਵਾਧੂ ਘਰੇਲੂ ਸਟਾਕ ਨੂੰ ਖਤਮ ਕੀਤਾ ਜਾ ਸਕੇ ਅਤੇ ਕਿਸਾਨਾਂ ਨੂੰ ਗੰਨੇ ਦਾ ਭਾਰੀ ਬਕਾਇਆ ਅਦਾ ਕਰਨ ’ਚ ਮਿੱਲਾਂ ਨੂੰ ਮਦਦ ਮਿਲ ਸਕੇ।a


Sanjeev

Content Editor

Related News