ਸਬਸਿਡੀ ਵਾਲਾ ਗੈਸ ਸਿਲੰਡਰ 2.94 ਰੁਪਏ, ਬਗੈਰ ਸਬਸਿਡੀ 60 ਰੁਪਏ ਮਹਿੰਗਾ

Wednesday, Oct 31, 2018 - 10:48 PM (IST)

ਨਵੀਂ ਦਿੱਲੀ— ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ ਬੁੱਧਵਾਰ ਨੂੰ 2.29 ਰੁਪਏ ਪ੍ਰਤੀ ਸਿਲੰਡਰ ਵਧ ਗਈ। ਸਿਲੰਡਰ ਦੇ ਆਧਾਰ ਮੁੱਲ 'ਚ ਬਦਲਾਅ ਅਤੇ ਉਸ 'ਤੇ ਟੈਕਸ ਦੇ ਪ੍ਰਭਾਵ ਨਾਲ ਕੀਮਤ 'ਚ ਵਾਧਾ ਹੋਇਆ ਹੈ। ਇੰਡੀਅਨ ਆਇਲ ਕਾਰਪੋ ਨੇ ਬਿਆਨ 'ਚ ਕਿਹਾ ਕਿ 14.2 ਕਿਲੋ ਦੇ ਸਬਸਿਡੀਯੁਕਤ ਐੱਲ.ਪੀ.ਜੀ, ਦੀ ਸਿਲੰਡਰ ਦੀ ਕੀਮਤ ਬੁੱਧਵਾਰ ਨੂੰ ਰਾਤ 502.40 ਰੁਪਏ ਤੋਂ ਵਧ ਕੇ 505.34 ਰੁਪਏ ਪ੍ਰਤੀ ਸਿਲੰਡਰ ਹੋ ਜਾਵੇਗੀ।
ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ 'ਚ ਜੂਨ ਤੋਂ ਇਹ ਛੇਵੀ ਵਾਰ ਵਾਧਾ ਹੈ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਕੀਮਤ 14.13 ਰੁਪਏ ਵਧ ਗਈ ਹੈ। ਐੱਲ.ਪੀ.ਜੀ, ਉਪਭੋਗਤਾਵਾਂ ਨੂੰ ਬਾਜ਼ਾਰ 'ਤੇ ਰਸੋਈ ਗੈਸ ਸਿਲੰਡਰ ਖਰੀਦਣਾ ਹੁੰਦਾ ਹੈ। ਹਾਲਾਂਕਿ ਸਰਕਾਰ ਸਾਲ ਭਰ 'ਚ 14.2 ਕਿਲੋਵਾਲੇ 12 ਸਿਲੰਡਰਾਂ 'ਤੇ ਸਿੱਧਾ ਗਾਹਕਾਂ ਦੇ ਬੈਂਕ ਖਾਤੇ 'ਚ ਸਬਸਿਡੀ ਪਾਉਦੀ ਹੈ।
ਬਿਨ੍ਹਾਂ ਸਬਸਿਡੀ ਵਾਲੇ ਐੱਲ.ਪੀ.ਜੀ. ਸਿਲੰਡਰ ਦੀਆਂ ਕੀਮਤਾਂ 60 ਰੁਪਏ ਵਧ ਕੇ 880 ਰੁਪਏ ਪ੍ਰਤੀ ਸਿਲੰਡਰ ਹੋ ਗਈ। ਇਸ ਦੇ ਨਾਲ ਹੀ ਗਾਹਕਾਂ ਦੇ ਖਾਤਿਆਂ 'ਚ ਜਮ੍ਹਾ ਹੋਣ ਵਾਲੀ ਸਬਸਿਡੀ ਨਵੰਬਰ 2018 'ਚ ਵਧ ਕੇ 433.66 ਰੁਪਏ ਪ੍ਰਤੀ ਸਿਲੰਡਰ ਹੋ ਗਈ ਜੋ ਕਿ ਅਕਤੂਬਰ ਮਹੀਨੇ 'ਚ 376.60 ਰੁਪਏ ਪ੍ਰਤੀ ਸਿਲੰਡਰ 'ਤੇ ਸੀ।


Related News